ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਵੱਡਾ ਰਿਕਾਰਡ 

ਪਿੱਛਲੇ ਕਈ ਦਿਨਾਂ ਤੋਂ ਵੈਸਟਇੰਡੀਜ਼ ਦੌਰੇ ਤੇ ਬੱਲੇਬਾਜ਼ੀ ਅਤੇ ਲਾਪਰਵਾਹੀ ਕਰਕੇ ਆਲੋਚਨਾਵਾਂ ਦਾ ਸ਼ਿਕਾਰ...

ਨਵੀਂ ਦਿੱਲੀ:- ਪਿੱਛਲੇ ਕਈ ਦਿਨਾਂ ਤੋਂ ਵੈਸਟਇੰਡੀਜ਼ ਦੌਰੇ ਤੇ ਬੱਲੇਬਾਜ਼ੀ ਅਤੇ ਲਾਪਰਵਾਹੀ ਕਰਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਰਿਸ਼ਵ ਪੰਤ ਨੇ ਅਲੋਚਨਕਾਂ ਨੂੰ ਵੱਡਾ ਜਵਾਬ ਦਿੱਤਾ  ਹੈ। ਇਸ ਯੁਵਾ ਖਿਡਾਰੀ ਨੇ ਬੱਲੇਬਾਜ਼ੀ ਨਾਲ ਨਹੀਂ ਬਲਕਿ ਵਿਕੇਟ ਦੇ ਪਿੱਛੇ ਰਹਿੰਦੀਆਂ ਹੋਏ ਇਕ ਇਤਿਹਾਸਿਕ ਉਪਲਵਧੀ ਹਾਸਿਲ ਕੀਤੀ ਹੈ। ਜਿਸ ਨਾਲ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਵੀ ਟੁੱਟ ਗਿਆ ਹੈ। 

ਦਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਜਮੈਕਾ ਟੈਸਟ ਦੇ ਤੀਸਰੇ ਦਿਨ ਦੀ ਪਾਰੀ ਵਿਚ 299 ਦੌੜਾਂ ਰਾਹੀਂ ਵਾਧਾ ਹਾਸਿਲ ਕਰ ਲਿਆ ਸੀ। ਉਸ ਤੋਂ ਬਾਅਦ ਟੀਮ ਨੇ ਦੋਬਾਰਾ ਬੱਲੇਬਾਜ਼ੀ ਕਰਦਿਆਂ ਮੇਜਬਾਨ ਟੀਮ ਅਗੇ 468 ਦੌੜਾਂ ਦਾ ਟੀਚਾ ਰਖਿਆ। ਵੈਸਟਇੰਡੀਜ ਦੀ ਦੂਸਰੀ ਪਾਰੀ ਠੀਕ ਨਹੀਂ ਰਹੀ ਅਤੇ ਤੀਜੇ ਦਿਨ ਦੀ ਖੇਡ ਤੋਂ ਬਾਅਦ ਦੋ ਵਿਕੇਟ ਗ਼ਵਾਓਂ ਤੱਕ 45 ਦੌੜਾਂ ਹੀ ਬਣਾ ਸਕੀ। ਟੀਮ ਨੂੰ ਪਹਿਲਾ ਝਟਕਾ ਕ੍ਰੇਗ ਬ੍ਰੈਥਵੇਟਦੀ ਦੀ ਵਿਕਟ ਗਵਾ ਕੇ ਲਗਾ, ਜਦੋਂ ਇਸ਼ਾਂਤ ਸ਼ਰਮਾ ਦੀ ਆਫ ਸਟਾਪ ਤੋਂ ਬਾਹਰ ਗੇਂਦ 'ਤੇ ਡਰਾਈਵਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਗੇਂਦ' ਰਿਸ਼ਭ ਪੰਤ ਦੇ ਦਸਤਾਨਿਆਂ 'ਚ  ਗੇਂਦ ਫੱਸ ਗਈ।

ਉਰਵਸ਼ੀ-ਈਸ਼ਾ ਤੋਂ ਬਾਅਦ ਹੁਣ ਇਸ ਹੌਟ ਮਾਡਲ ਲਈ ਧੜਕ ਰਿਹੈ ਪੰਡਿਆ ਦਾ ਦਿਲ

ਦਰਅਸਲ, ਵਿਕੇਟ ਦੇ ਪਿੱਛੇ ਇਸ ਤਰ੍ਹਾਂ ਦੇ ਸ਼ਿਕਾਰ ਨਾਲ ਰਿਸ਼ਵ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਲਈ ਟੈਸਟ ਲੜੀ ਵਿਚ ਸਭ ਤੋਂ ਵੱਧ 50 ਸ਼ਿਕਾਰ ਬਣਾਉਣ ਵਾਲੇ ਵਿਕਟਕੀਪਰ ਬਣ ਗਏ ਹਨ। ਪੰਤ ਨੇ ਸਿਰਫ 11 ਟੈਸਟ ਵਿਚ ਹੀ 50 ਵਿਕਟਾਂ ਹਾਸਿਲ ਕੀਤੀਆਂ ਹਨ, ਜਦਕਿ ਧੋਨੀ ਨੇ ਇਸ 50 ਵਿਕਟਾਂ ਦੇ ਰਿਕਾਰਡ ਲਈ 15 ਮੈਚ ਖੇਡਣੇ ਪੈ ਸਨ।  

Get the latest update about True Scoop News, check out more about Rishabh Pant, Online Punjabi News, Cricket News & Rishabh Pant New Record

Like us on Facebook or follow us on Twitter for more updates.