ਦਿੱਲੀ ਸਮੇਤ ਪੰਜ ਸੂਬਿਆਂ 'ਚ ਵੱਧ ਰਹੇ ਕੋਰੋਨਾ ਮਾਮਲੇ, ਕੀ ਇਹ ਹੈ ਚੌਥੀ ਲਹਿਰ ਦੇ ਸੰਕੇਤ?

ਨਵੀਂ ਦਿੱਲੀ : ਦੇਸ਼ ਵਿਚ ਕਰੋਨਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਜਾਰੀ ਹੈ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘੱਟ ਕੇ 11492 ਰਹਿ ਗਈ ਹੈ। ਪਿਛਲੇ ਤਕਰੀਬਨ ਦੋ ਹਫਤਿਆਂ ਤੋਂ ਨਵੇਂ ਮਾਮਲਿਆਂ ਦੀ ਗਿਣਤੀ

ਨਵੀਂ ਦਿੱਲੀ : ਦੇਸ਼ ਵਿਚ ਕਰੋਨਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਜਾਰੀ ਹੈ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘੱਟ ਕੇ 11492 ਰਹਿ ਗਈ ਹੈ। ਪਿਛਲੇ ਤਕਰੀਬਨ ਦੋ ਹਫਤਿਆਂ ਤੋਂ ਨਵੇਂ ਮਾਮਲਿਆਂ ਦੀ ਗਿਣਤੀ 1500 ਤੋਂ ਘੱਟ ਬਣੀ ਹਓਈ ਹੈ। ਇੰਫੈਕਸ਼ਨ ਤੋਂ ਲਗਾਤਾਰ ਬਿਹਤਰ ਹੁੰਦੇ ਹਾਲਾਤਾਂ ਵਿਚਾਲੇ ਦੇਸ਼ ਦੇ ਪੰਜ ਸੂਬਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਫਿਰ ਵਾਧਾ ਆਉਣ ਲੱਗਾ ਹੈ। ਇਨ੍ਹਾਂ ਵਿਚ ਦਿੱਲੀ, ਮਹਾਰਾਸ਼ਟਰ, ਮਿਜ਼ੋਰਮ, ਹਰਿਆਣਾ ਅਤੇ ਕੇਰਲ ਸ਼ਾਮਲ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਨ੍ਹਾਂ ਸੂਬਿਆਂ ਨੂੰ ਚਿੱਠੀ ਲਿਖ ਕੇ ਇਨਫੈਕਸ਼ਨ ਦੇ ਖਿਲਾਫ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਸਾਰੇ ਸੂਬਿਆਂ ਵਿਚ ਪਿਛਲੇ ਇਕ ਹਫਤੇ ਤੋਂ ਇਨਫੈਕਸ਼ਨ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ ਵਿਦੇਸ਼ਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਸ ਨਾਲ ਖਤਰਾ ਵੱਧਦਾ ਦਿਖ ਰਿਹਾ ਹੈ। ਅਜਿਹੇ ਵਿਚ ਸਵਾਲ ਉਠਦਾ ਹੈ ਕਿ ਇਨ੍ਹਾਂ ਸੂਬਿਆਂ ਵਿਚ ਵੱਧ ਰਹੇ ਕੇਸ ਕੀ ਚੌਥੀ ਲਹਿਰ ਦਾ ਸੰਕੇਤ ਹੈ।

ਏਮਸ ਨਵੀਂ ਦਿੱਲੀ ਦੇ ਮੈਡੀਸਨ ਵਿਭਾਗ ਦੇ ਅਡੀਸ਼ਨਲ ਪ੍ਰੋਫੈਸਰ ਡਾ. ਨੀਰਜ ਨਿਸ਼ਵਲ ਕਹਿੰਦੇ ਹਨ ਕੋਰੋਨਾ ਦੇ ਮਾਮਲਿਆਂ ਵਿਚ ਮਾਮੂਲੀ ਉਤਾਰ-ਚੜਾਅ ਹੁੰਦਾ ਰਹੇਗਾ ਇਸ ਲਈ ਕੇਸ ਵੱਧਣ ਦਾ ਜੋ ਟ੍ਰੈਂਡ ਦਿਖ ਰਿਹਾ ਹੈ ਉਸ ਤੋਂ ਚਿੰਤਾ ਦੀ ਗੱਲ ਨਹੀਂ ਹੈ, ਪਰ ਕੋਰੋਨਾ ਇਕ ਗਲੋਬਲ ਮਹਾਮਾਰੀ ਹੈ। ਅਜਿਹੇ ਵਿਚ ਜਦੋਂ ਤੱਕ ਪੂਰੀ ਦੁਨੀਆ ਵਿਚ ਇਹ ਕਾਬੂ ਵਿਚ ਨਹੀਂ ਆ ਜਾਂਦੀ। ਉਦੋਂ ਤੱਕ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਕਿਸੇ ਵੀ ਸਥਿਤੀ ਵਿਚ ਲਾਪਰਵਾਹੀ ਨਹੀਂ ਵਰਤਣੀ ਹੋਵੇਗੀ। ਕਿਉਂਕਿ ਵਾਇਰਸ ਲਗਾਤਾਰ ਮਿਊਟੈਂਟ ਹੋ ਰਿਹਾ ਹੈ। ਇਸ ਸਥਿਤੀ ਵਿਚ ਇਹ ਕਦੇ ਵੀ ਨਵੇਂ ਵੈਰੀਐਂਟ ਵਿਚ ਬਦਲ ਸਕਦਾ ਹੈ, ਜੋ ਸਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਇਸ ਲਈ ਭਾਵੇਂ ਹੀ ਮਾਸਕ ਨਾ ਲਗਾਉਣ ਨਾਲ ਜੁਰਮਾਨਾ ਹਟਾ ਦਿੱਤਾ ਗਿਆ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਇਸ ਨੂੰ ਨਾ ਲਗਾਈਏ। ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਮਾਸਕ ਲਗਾ ਕੇ ਰੱਖਣ। ਕਿਉਂਕਿ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਤੋਂ ਵੀ ਬਚਾਅ ਕਰੇਗਾ।

Get the latest update about Corona Case, check out more about National news, Latest news & Truescoop news

Like us on Facebook or follow us on Twitter for more updates.