ਦੇਸ਼ 'ਚ ਲਗਾਤਾਰ ਵੱਧ ਰਹੀ ਕੋਰੋਨਾ ਦੀ ਰਫਤਾਰ, ਨਵੇਂ ਪੋਜ਼ੀਟਿਵ ਕੇਸ 12000 ਤੋਂ ਹੋਏ ਪਾਰ, 18 ਦੀ ਮੌਤ

ਦੇਸ਼ 'ਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ 'ਚ ਸੋਮਵਾਰ ਨੂੰ 12,000 ਵੀ ਵੱਧ ਨਵੇਂ ਸੰਕਰਮਿਤ ਕੇਸ ਦੇਖਣ ਨੂੰ ਮਿਲੇ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੋਮਵਾਰ ਨੂੰ 12,781 ਤਾਜ਼ਾ ਕੋਵਿਡ -19 ਕੇਸ ਦਰਜ ਕੀਤੇ ਗਏ...

ਦੇਸ਼ 'ਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ 'ਚ ਸੋਮਵਾਰ ਨੂੰ 12,000 ਵੀ ਵੱਧ ਨਵੇਂ ਸੰਕਰਮਿਤ ਕੇਸ ਦੇਖਣ ਨੂੰ ਮਿਲੇ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੋਮਵਾਰ ਨੂੰ 12,781 ਤਾਜ਼ਾ ਕੋਵਿਡ -19 ਕੇਸ ਦਰਜ ਕੀਤੇ ਗਏ, ਜਿਸ ਨਾਲ ਇਸਦੀ ਲਾਗ ਦੀ ਗਿਣਤੀ 4,33,09,473 ਹੋ ਗਈ ਹੈ। ਨਵੇਂ ਸੰਕ੍ਰਮਿਤ ਮਾਮਲਿਆਂ ਦੇ ਨਾਲ ਹੀ 18 ਮਰੀਜ਼ਾਂ ਨੇ ਆਪਣੀ ਜਾਨ ਵੀ ਗਵਾ ਲਈ ਹੈ। ਮੌਜੂਦਾ ਸਮੇਂ 76,600  ਮਰੀਜ਼ਾ ਦਾ ਇਲਾਜ ਚੱਲ ਰਿਹਾ ਹੈ। ਸਭ ਤੋਂ ਵੱਧ 4004 ਮਰੀਜ਼ ਸਿਰਫ ਮਹਾਰਾਸ਼ਟਰ ਵਿੱਚ ਮਿਲੇ ਹਨ। ਕੇਰਲ 3376 ਨਵੇਂ ਸੰਕਰਮਿਤਾਂ ਦੇ ਨਾਲ ਦੂਜੇ ਨੰਬਰ 'ਤੇ ਹੈ। ਪਿਛਲੇ 7 ਦਿਨਾਂ ਵਿਚ ਹੀ ਦੇਸ਼ 'ਚ 66 ਹਜ਼ਾਰ ਤੋਂ ਵੱਧ ਮਾਮਲੇ ਦੇਖਣ ਨੂੰ ਮਿਲੇ ਹਨ।


ਕੇਰਲ ਅਤੇ ਮਹਾਰਾਸ਼ਟਰ 'ਚ ਦੀ ਸਥਿਤੀ ਜਿਆਦਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਨ੍ਹਾਂ ਦਿਨਾਂ 'ਚ ਕੇਰਲ ਅਤੇ ਮਹਾਰਾਸ਼ਟਰ 'ਚ ਹੀ 3 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 4004 ਅਤੇ ਕੇਰਲ ਵਿੱਚ 3376 ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਰਾਜਧਾਨੀ ਦਿੱਲੀ ਵਿੱਚ 1,530 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 3 ਮਰੀਜ਼ਾਂ ਦੀ ਮੌਤ ਹੋ ਗਈ। ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 623 ਮਾਮਲੇ ਸਾਹਮਣੇ ਆਏ ਹਨ ਅਤੇ 412 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ ਮਾਮਲੇ 39.60 ਲੱਖ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਹਰਿਆਣਾ 'ਚ ਐਤਵਾਰ ਨੂੰ 486 ਨਵੇਂ ਮਾਮਲੇ ਸਾਹਮਣੇ ਆਏ ਹਨ।

Get the latest update about corona virus, check out more about COVID 19, corona update, COVID cases in India & new cases of COVID 19

Like us on Facebook or follow us on Twitter for more updates.