ਲਾਲੂ ਯਾਦਵ ਨੂੰ HC ਤੋਂ ਵੱਡੀ ਰਾਹਤ, ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾਫ਼

ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਯਾਦਵ ਦੇ ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾ...

ਪਟਨਾ (ਇੰਟ): ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਯਾਦਵ ਦੇ ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਲਾਲੂ ਯਾਦਵ ਨੂੰ ਦੁਮਕਾ ਫੰਡ ਵਿਚੋਂ 3.13 ਕਰੋੜ ਰੁਪਏ ਦੀ ਨਿਕਾਸੀ ਦੇ ਮਾਮਲੇ ਵਿਚ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਫਿਲਹਾਲ ਚਾਰਾ ਘੋਟਾਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਹਨ।

ਚਾਰਾ ਘੋਟਾਲਾ ਮਾਮਲੇ ਨਾਲ ਸਬੰਧਿਤ ਹੋਰ ਮਾਮਲਿਆਂ ਵਿਚ ਲਾਲੂ ਯਾਦਵ ਨੂੰ ਪਹਿਲਾਂ ਤੋਂ ਜ਼ਮਾਨਤ ਮਿਲੀ ਹੋਈ ਹੈ। ਚਈਬਾਸਾ ਅਤੇ ਦੇਵਘਰ ਫੰਡ ਮਾਮਲੇ ਵਿਚ ਲਾਲੂ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਮਿਲੀ ਹੋਈ ਹੈ। ਦੋਰਾਂਡਾ ਫੰਡ ਦੇ ਮਾਮਲੇ ਵਿਚ ਹੁਣ ਵੀ ਟਰਾਇਲ ਜਾਰੀ ਹੈ। ਹੁਣ ਲਾਲੂ ਯਾਦਵ ਦੇ ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।

ਲਾਲੂ ਯਾਦਵ ਨੂੰ ਸੱਤ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਲਾਲੂ ਅੱਧੀ ਸਜ਼ਾ ਕੱਟ ਚੁੱਕੇ ਹਨ ਜਿਸ ਦੇ ਬਾਅਦ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਜਸਟੀਸ ਅਪ੍ਰੇਸ਼ ਸਿੰਘ ਨੇ ਕਿਹਾ ਕਿ ਲਾਲੂ ਯਾਦਵ 42 ਮਹੀਨੇ ਅਤੇ 11 ਦਿਨ ਜੇਲ ਵਿਚ ਰਹੇ ਹਨ। ਇਹ ਅੱਧੀ ਸਜ਼ਾ ਤੋਂ ਜ਼ਿਆਦਾ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ ਯਾਦਵ ਇਕ-ਇਕ ਲੱਖ ਦੇ ਦੋ ਸਕਿਓਰਿਟੀ ਬਾਂਡ ਅਤੇ ਆਈਪੀਸੀ ਅਤੇ ਪੀਸੀ ਐਕਟ ਦੇ ਤਹਿਤ ਪੰਜ-ਪੰਜ ਲੱਖ ਦਾ ਜੁਰਮਾਨਾ ਭਰਨਨ ਦੇ ਬਾਅਦ ਜੇਲ ਤੋਂ ਬਾਹਰ ਆ ਸਕਣਗੇ।

ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਗਰੀਬਾਂ, ਵਾਂਝਿਆਂ,  ਪਿੱਛੜਿਆਂ ਦਾ ਰਹਿਨੁਮਾ ਆ ਰਿਹਾ ਹੈ। ਦੱਸ ਦਿਓ ਬੇਇਨਸਾਫ਼ੀ ਕਰਨ ਵਾਲਿਆਂ ਨੂੰ ਸਾਡਾ ਨੇਤਾ ਆ ਰਿਹਾ ਹੈ।

ਧਿਆਨ ਯੋਗ ਹੈ ਕਿ ਪਿੱਛਲੀ 23 ਜਨਵਰੀ ਨੂੰ ਲਾਲੂ ਪ੍ਰਸਾਦ ਦੀ ਤਬਿਅਤ ਜ਼ਿਆਦਾ ਵਿਗੜ ਜਾਣ ਤੋਂ ਬਾਅਦ ਰਿਮਸ ਦੇ ਮੈਡੀਕਲ ਬੋਰਡ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਏਮਸ ਵਿਚ ਬਿਹਤਰ ਇਲਾਜ ਦਾ ਹੁਕਮ ਦਿੱਤਾ ਸੀ, ਜਿਸ ਦੇ ਬਾਅਦ ਜਲਦੀ ਵਿਚ ਲਾਲੂ ਨੂੰ ਇਕ ਮਹੀਨੇ ਲਈ ਏਮਸ ਭੇਜਣ ਦੀ ਆਗਿਆ ਜੇਲ ਪ੍ਰਸ਼ਾਸਨ ਨੇ ਦਿੱਤੀ ਸੀ।

ਦੱਸ ਦਈਓ ਕਿ 72 ਸਾਲਾ ਲਾਲੂ ਪ੍ਰਸਾਦ ਨੂੰ ਕਰੀਬ 18 ਤਰ੍ਹਾਂ ਦੀਆਂ ਬੀਮਾਰੀਆਂ ਹਨ। ਇਨ੍ਹਾਂ ਵਿਚ ਟਾਈਪ ਟੂ ਡਾਈਬਿਟੀਜ਼, ਹਾਈਪਰਟੈਂਸ਼ਨ,  ਪੇਈਏਨਲ ਅਬਸੈੱਸ, ਕਿਡਨੀ ਇੰਜਰੀ ਐਂਡ ਕਰੋਨਿਕ ਕਿਡਨੀ ਡਿਸੀਜ਼, ਪੋਸਟ ਵਾਲਵ ਰਿਪਲੇਸਮੈਂਟ, ਪ੍ਰੋਸਥੈਟਿਕ ਹਾਈਪਰ ਪਲੇਸੀਆ, ਸੈਕੰਡਰੀ ਡਿਪ੍ਰੈਸ਼ਨ, ਲੋਅ ਬੈਕ ਡਿਫਿਊਜ਼ ਡਿਸਕ, ਲੈਫਟ ਆਈ ਇਮੈਚਓਰ ਕੈਟਰੇਕਟ, ਰਾਈਟ ਲੋਵਰ ਪੋਲ ਰੇਨਲ, ਪ੍ਰਾਈਮਰੀ ਓਪਨ ਏਂਗਲ ਗਲੂਕੋਮਾ,  ਹਾਈਟਰੋਜੇਨਸ ਥੈਲੇਸਿਮੀਆ, ਵਿਟਾਮਿਨ ਡੀ ਡਿਫਿਸ਼ੀਏਂਸੀ ਸਣੇ ਗਰੇਡ ਵਨ ਫੈਟੀ ਲਿਵਰ ਦੀਆਂ ਬੀਮਾਰੀਆਂ ਸ਼ਾਮਿਲ ਹਨ।

Get the latest update about Truescoop News, check out more about Lalu Prashad Yadav granted bail, Truescoop, dumka treasury case & fodder scam

Like us on Facebook or follow us on Twitter for more updates.