ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਪੂਰਵ ਮੌਕੇ ਜਲੰਧਰ ਦੀਆਂ ਸ਼ੜਕਾਂ ਦੇ ਰੂਟ ਬਦਲੇ ਗਏ ਹਨ। ਗੁਰੂ ਜੀ ਦੀ ਸ਼ੋਭਾ ਯਾਤਰਾ 3 ਫਰਵਰੀ 2023 ਤੋਂ 6 ਫਰਵਰੀ 2023 ਤੱਕ ਜਲੰਧਰ 'ਚ ਕੱਢੀ ਜਾਵੇਗੀ, ਜਿਸ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਬੰਦ ਰਹਿਣਗੀਆਂ। ਜਲੰਧਰ ਟ੍ਰੈਫਿਕ ਪੁਲਸ ਨੇ ਇਨ੍ਹਾਂ ਤਿੰਨ ਦਿਨਾਂ ਲਈ ਬੰਦ ਰਹਿਣ ਵਾਲੀਆਂ ਸੜਕਾਂ ਅਤੇ ਡਾਇਵਰਟ ਕੀਤੇ ਜਾਣ ਵਾਲੇ ਰੂਟ ਬਾਰੇ ਨੋਟਿਸ ਜਾਰੀ ਕੀਤਾ ਹੈ।
ਸੂਚਨਾ ਅਨੁਸਾਰ ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਤਿਲਕ ਨਗਰ ਰੋਡ, ਬੂਟਾ ਪਿੰਡ ਨੇੜੇ ਚਾਰ ਮੰਡੀ, ਮਾਨਬਰੋ ਚੌਕ, ਮੋੜ ਬਾਜਵਾ ਸ਼ੂਜ਼ ਫੈਕਟਰੀ, ਜੱਗੂ ਚੌਕ, ਮਾਤਾ ਰਾਣੀ ਚੌਕ, ਬਬਰੀਕ ਚੌਕ ਦੇ ਰਸਤਿਆਂ ਨੂੰ ਡਾ.ਬੀ.ਆਰ. ਅੰਬੇਦਕਰ ਭਵਨ ਚੌਕ, ਟੀ-ਪੁਆਇੰਟ ਖਾਲਸਾ ਸਕੂਲ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2, ਟਰੈਫਿਕ ਸਿਗਨਲ ਲਾਈਟਾਂ ਵੱਲ ਮੌੜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਨੂੰ ਜਾਣ ਵਾਲੇ ਸਾਰੇ ਵਾਹਨ ਅਤੇ ਬੱਸਾਂ ਪੀ.ਏ.ਪੀ. ਚੌਂਕ ਤੋਂ ਹਵੇਲੀ ਤੋਂ ਜੀ.ਐਨ.ਏ. ਚੌਕ ਤੋਂ ਜਮਸ਼ੇਰ ਨੂੰ ਜਾਂਦੇ ਸਮੇਂ ਜੰਡਿਆਲਾ ਤੋਂ ਨਕੋਦਰ ਰੂਟ ਦੀ ਵਰਤੋਂ ਕਰਨਗੀਆਂ। ਵਡਾਲਾ ਚੌਂਕ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ ਰੋਡ ਹਰ ਤਰ੍ਹਾਂ ਦੇ ਵਾਹਨਾਂ ਦੀ ਪੂਰਨ ਤੌਰ ‘ਤੇ ਮਨਾਹੀ ਹੋਵੇਗੀ।
Get the latest update about JALANDHAR ROADS TO REMAIN CLOSED FROM 3 TO 6 FEB, check out more about DIVERTED ROUTES IN JALANDHAR, PUNJAB NEWS, PUNJAB NEWS TODAY & JALANDHAR DIVERTED ROUTES
Like us on Facebook or follow us on Twitter for more updates.