ਕੋਲੈਸਟ੍ਰਾਲ-ਡਾਇਬੀਟੀਜ਼ ਵਰਗੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਦਵਾ ਸਕਦੇ ਹਨ ਭੁੰਨੇ ਹੋਏ ਛੋਲੇ

ਭੁੰਨੇ ਹੋਏ ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਫੋਲੇਟ, ਖਣਿਜ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਮੋਟਾਪਾ ਤਾਂ ਘਟ ਹੁੰਦਾ ਹੀ ਹੈ ਨਾਲ ਹੀ ਸ਼ੂਗਰ-ਕੋਲੇਸਟ੍ਰੋਲਆਦਿ ਬਿਮਾਰੀਆਂ ਵੀ ਕੰਟਰੋਲ 'ਚ ਰਹਿੰਦੀਆਂ ਹਨ

ਭੁੰਨੇ ਹੋਏ ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਫੋਲੇਟ, ਖਣਿਜ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਮੋਟਾਪਾ ਤਾਂ ਘਟ ਹੁੰਦਾ ਹੀ ਹੈ ਨਾਲ ਹੀ ਸ਼ੂਗਰ-ਕੋਲੇਸਟ੍ਰੋਲ ਆਦਿ ਬਿਮਾਰੀਆਂ ਵੀ ਕੰਟਰੋਲ 'ਚ ਰਹਿੰਦੀਆਂ ਹਨ। ਜੇਕਰ ਅਸੀਂ ਭੁਨੇ ਹੋਏ ਛੋਲਿਆਂ ਦੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਪ੍ਰੋਟੀਨ, ਫਾਈਬਰ, ਫੋਲੇਟ, ਖਣਿਜ ਅਤੇ ਫੈਟੀ ਐਸਿਡ ਦਾ ਬਹੁਤ ਵਧੀਆ ਸਰੋਤ ਹੈ। ਇਹ ਚਰਬੀ ਵਿੱਚ ਘੱਟ ਹੈ ਅਤੇ ਊਰਜਾ ਦਾ ਸਭ ਤੋਂ ਵਧੀਆ ਸਰੋਤ ਹੈ। ਇਹ ਤੁਹਾਡੀ ਬਲੱਡ ਸ਼ੂਗਰ ਨੂੰ ਸਥਿਰ ਰੱਖਦਾ ਹੈ। ਕੱਚੇ ਛੋਲਿਆਂ ਨੂੰ ਸਬਜ਼ੀ ਦੇ ਤੌਰ 'ਤੇ, ਉਬਾਲ ਕੇ ਖਾਧਾ ਜਾ ਸਕਦਾ ਹੈ, ਪਰ ਤੁਹਾਨੂੰ ਭੁੰਨੇ ਹੋਏ ਚਨੇ 'ਚ ਇੰਨੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਆਓ ਜਾਣਦੇ ਹਾਂ ਤੁਹਾਡੀ ਸਿਹਤ ਲਈ ਨਿਯਮਿਤ ਰੂਪ ਨਾਲ ਭੁੰਨੇ ਹੋਏ ਛੋਲਿਆਂ ਨੂੰ ਖਾਣ ਦੇ ਕੀ ਫਾਇਦੇ ਹਨ।

ਪ੍ਰੋਟੀਨ ਦਾ ਖਜ਼ਾਨਾ
 ਛੋਲੇ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ। ਸਰੀਰ ਵਿੱਚ ਨਵੇਂ ਸੈੱਲਾਂ ਦੀ ਮੁਰੰਮਤ ਅਤੇ ਨਿਰਮਾਣ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜੋ ਖਾਸ ਕਰਕੇ ਬੱਚਿਆਂ, ਕਿਸ਼ੋਰਾਂ ਅਤੇ ਗਰਭਵਤੀ ਔਰਤਾਂ ਵਿੱਚ ਐਨਰਜ਼ੀ ਬਣਾਈ ਰੱਖਦੇ ਹਨ। 

ਫਾਈਬਰ ਦਾ ਭਰਪੂਰ ਸਰੋਤ 
ਭੁੰਨੇ ਹੋਏ ਛੋਲੇ ਖੁਰਾਕੀ ਫਾਈਬਰ ਦਾ ਵਧੀਆ ਸਰੋਤ ਹਨ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਿਕ ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜਿਸ ਕਰਕੇ ਤੁਸੀਂ ਫਾਲਤੂ ਅਤੇ ਵਾਧੂ ਖਾਣਾ ਨਹੀਂ ਖਾਂਦੇ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਫਾਈਬਰ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਕਬਜ਼ ਨੂੰ ਰੋਕਣ ਵਿਚ ਵੀ ਮਦਦਗਾਰ ਹੁੰਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਵਿਕਲਪ
ਘੱਟ ਗਲਾਈਸੈਮਿਕ ਇੰਡੈਕਸ (GI) ਵਾਲੇ ਭੋਜਨ ਸਾਰੇ ਸ਼ੂਗਰ ਰੋਗੀਆਂ ਲਈ ਬਿਹਤਰ ਹੁੰਦੇ ਹਨ ਕਿਉਂਕਿ ਇਹ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਸਹੀ ਕਰਦਾ ਹੈ। ਛੋਲਿਆਂ ਦਾ ਗਲਾਈਸੈਮਿਕ ਇੰਡੈਕਸ ਪੱਧਰ 28 ਹੈ, ਇਸ ਲਈ ਇਹ ਸ਼ੂਗਰ ਦੇ ਰੋਗੀਆਂ ਲਈ ਖਾਣਾ ਚੰਗਾ ਵਿਕਲਪ ਹੈ।


ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ
ਭੁੰਨੇ ਹੋਏ ਛੋਲੇ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਣ ਦਾ ਕੰਮ ਕਰਦੇ ਹਨ। ਇਸ ਵਿੱਚ ਮੌਜੂਦ ਮੈਂਗਨੀਜ਼ ਅਤੇ ਫਾਸਫੋਰਸ ਹੱਡੀਆਂ ਨੂੰਸਿਹਤਮੰਦ ਬਣਾਈ ਰੱਖਣ ਅਤੇ ਅਸਧਾਰਨ ਹੱਡੀਆਂ ਦੀ ਬਣਤਰ, ਕਮਜ਼ੋਰੀ, ਜੋੜਾਂ ਦੇ ਦਰਦ ਆਦਿ ਵਰਗੀਆਂ ਸਥਿਤੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ
ਛੋਲੇ ਪ੍ਰੋਟੀਨ ਅਤੇ ਫਾਈਬਰ ਦਾ ਚੰਗਾ ਸਰੋਤ ਹਨ ਪਰ ਨਾਲ ਹੀ ਇਸ 'ਚ ਚਰਬੀ ਅਤੇ ਕੈਲੋਰੀ ਦੀ ਮਾਤਰਾ ਵੀ ਘਟ ਹੁੰਦੀ ਹੈ। ਭੁੰਨੇ ਹੋਏ ਛੋਲਿਆਂ ਵਿੱਚ ਤਾਂਬਾ, ਮੈਂਗਨੀਜ਼ ਅਤੇ ਮੈਗਨੀਸ਼ੀਅਮ, ਕਾਪਰ ਆਦਿ ਪੈ ਜਾਂਦਾ ਹੈ। ਇਹ ਸੋਜ ਨੂੰ ਘਟਾਉਣ ਅਤੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਚ ਮਦਦ ਕਰਦੇ ਹਨ। ਭੁੰਨੇ ਹੋਏ ਛੋਲਿਆਂ ਵਿੱਚ ਫਾਸਫੋਰਸ ਹੁੰਦਾ ਹੈ। ਫਾਸਫੋਰਸ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਸਰੀਰ ਦੀਆਂ ਪ੍ਰਕਿਰਿਆਵਾਂ ਵਿੱਚ ਵੀ ਮਦਦ ਕਰਦਾ ਹੈ।

ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ
ਭੁੰਨੇ ਹੋਏ ਛੋਲੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਦੇ ਨਿਯਮਤ ਸੇਵਨ ਨਾਲ ਖੂਨ ਵਿੱਚ ਖਰਾਬ ਕੋਲੈਸਟ੍ਰਾਲ ਘਟ ਜਾਂਦਾ ਹੈ। 

Get the latest update about health news, check out more about roasted chickpeas for cholesterol, health news, roasted chickpeas benefits & chickpeas benefits

Like us on Facebook or follow us on Twitter for more updates.