ਰੋਬੋਟ ਦੀ ਬਦਲੀ ਪਰਿਭਾਸ਼ਾ, ਤਾਮਿਲਨਾਡੂ ਦੇ 13 ਸਾਲਾਂ ਵਿਦਿਆਰਥੀ ਨੇ ‘ਭਾਵਨਾਵਾਂ ਵਾਲਾ ਰੋਬੋਟ’ ਬਣਾਉਣ ਦਾ ਕੀਤਾ ਦਾਅਵਾ

ਤਾਮਿਲਨਾਡੂ ਦੇ ਇੱਕ 13 ਸਾਲਾ ਲੜਕੇ ਪ੍ਰਤੀਕ ਨੇ ਚੇਨਈ ਵਿੱਚ ‘ਭਾਵਨਾਵਾਂ ਵਾਲਾ ਰੋਬੋਟ’ ਡਿਜ਼ਾਈਨ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦਾ ਨਾਮ "ਰਫੀ" ਰੱਖਿਆ ਹੈ...

ਇਹ ਕਿਹਾ ਜਾਂਦਾ ਹੈ ਕਿ ਰੋਬੋਟ, ਇਕ ਅਜਿਹੀ ਮਸ਼ੀਨ ਹੈ ਜਿਸ 'ਚ ਮਨੁੱਖੀ ਸਰੀਰ ਵਾਂਗ ਲੱਤਾਂ ਬਾਹਾਂ ਹੋ ਸਕਦੀਆਂ ਹਨ ਪਰ ਇਸ 'ਚ ਇੱਕ ਵੱਡਾ ਅੰਤਰ ਹੈ ਭਾਵਨਾਵਾਂ, ਜੋ ਕਿ ਇਕ ਰੋਬੋਟ 'ਚ ਕਦੇ ਨਹੀਂ ਦੇਖੀਆਂ ਜਾ ਸਕਦੀਆਂ। ਪਰ ਤਮਿਲਨਾਡੂ ਦੇ ਰਹਿਣ ਵਾਲੇ ਇਕ 13 ਸਾਲਾਂ ਬੱਚੇ ਨੇ ਇਕ 'ਭਾਵਨਾਵਾਂ ਵਾਲਾ ਰੋਬੋਟ' ਬਣਾਉਣ ਦਾ ਦਾਅਵਾ ਕੀਤਾ ਹੈ ਜੋ ਮਨੁੱਖੀ ਭਾਵਨਾਵਾਂ ਨੂੰ ਸਮਝਦਾ ਹੈ।


ਤਾਮਿਲਨਾਡੂ ਦੇ ਇੱਕ 13 ਸਾਲਾ ਲੜਕੇ ਪ੍ਰਤੀਕ ਨੇ ਚੇਨਈ ਵਿੱਚ ‘ਭਾਵਨਾਵਾਂ ਵਾਲਾ ਰੋਬੋਟ’ ਡਿਜ਼ਾਈਨ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦਾ ਨਾਮ "ਰਫੀ" ਰੱਖਿਆ ਹੈ। ਪ੍ਰਤੀਕ ਕਹਿੰਦਾ ਹੈ ਕਿ ਉਸਦਾ ਰੋਬੋਟ ਉਸਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਪਰ ਜੇਕਰ ਤੁਸੀਂ ਉਸਨੂੰ ਝਿੜਕਦੇ ਹੋ, ਤਾਂ ਉਹ ਉਦੋਂ ਤੱਕ ਜਵਾਬ ਨਹੀਂ ਦੇਵੇਗਾ ਜਦੋਂ ਤੱਕ ਤੁਸੀਂ ਮਾਫੀ ਨਹੀਂ ਮੰਗਦੇ। ਲੜਕੇ ਨੇ ਦਾਅਵਾ ਕੀਤਾ ਕਿ ਰਫੀ ਵੀ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੈ, ਜਿਵੇਂ ਕਿ ਜੇਕਰ ਤੁਸੀਂ ਉਦਾਸ ਹੋ, ਤਾਂ ਇਹ ਤੁਹਾਡੇ ਚਿਹਰੇ ਅਤੇ ਦਿਮਾਗ ਨੂੰ ਪੜ੍ਹ ਸਕਦਾ ਹੈ।

ਤਾਮਿਲਨਾਡੂ ਦੇ ਰਹਿਣ ਵਾਲੇ ਇਸ 13 ਸਾਲਾਂ ਵਿਦਿਆਰਥੀ ਦੀ ਹਰ ਪਾਸੇ ਤਾਰੀਫ ਕੀਤੀ ਜਾ ਰਹੀ ਹੈ ਜਿਸ ਨੇ ਟੈਕਨਾਲੋਜੀ ਨੂੰ ਇਕ ਹੋਰ ਪੱਧਰ 'ਤੇ ਪਹੁੰਚਾਇਆ। ਕਈਆਂ ਨੇ ਇਹ ਵੀ ਸੁਝਾਅ ਦਿੱਤਾ ਕਿ ਰੋਬੋਟ ਵਿੱਚ ਚਿਹਰਿਆਂ ਅਤੇ ਆਵਾਜ਼ਾਂ ਦਾ ਇਨਬਿਲਟ ਡੇਟਾ ਹੋਣਾ ਚਾਹੀਦਾ ਹੈ। 
Get the latest update about Tamil Nadu boy create robot with emotions, check out more about tech news, emotional robot, news & robots

Like us on Facebook or follow us on Twitter for more updates.