ਵਿਵਾਦਾਂ 'ਚ ਘਿਰੀ ਉਪਾਸਨਾ ਸਿੰਘ, ਕੀਤਾ ਕੋਰੋਨਾ ਨਿਯਮਾਂ ਦਾ ਉਲੰਘਣ

ਪੰਜਾਬ 'ਚ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ਕਰਕੇ ਫਿਲਮ ਸ਼ੂਟਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ...

ਰੋਪੜ: ਪੰਜਾਬ 'ਚ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ਕਰਕੇ ਫਿਲਮ ਸ਼ੂਟਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਦੇ ਮੋਰਿੰਡਾ ਦੀ ਸ਼ੂਗਰ ਮਿੱਲ 'ਚ ਸ਼ੂਟਿੰਗ ਕਰਨ ਪਹੁੰਚੀ ਅਦਾਕਾਰਾ ਉਪਾਸਨਾ ਸਿੰਘ ਵਿਵਾਦਾਂ 'ਚ ਘਿਰੀ ਹੈ। ਉਹ ਇੱਥੇ ਫਿਲਮ ਦੀ ਕਾਸਟ ਨਾਲ ਸ਼ੂਟਿਗ ਕਰਨ ਪਹੁੰਚੀ ਸੀ। ਉਦੋਂ ਪ੍ਰਸ਼ਾਸਨ ਨੂੰ ਭਨਕ ਲੱਗ ਗਈ। ਮੌਕੇ 'ਤੇ ਗਈ ਪੁਲਸ ਦੀ ਟੀਮ ਨੇ ਅਦਾਕਾਰਾ ਉਪਾਸਨਾ ਸਿੰਘ ਦੀ ਕਾਸਟ ਫਿਲਮ ਸ਼ੂਟਿੰਗ ਦੀ ਮਨਜ਼ੂਰੀ ਨਹੀਂ ਦਿਖਾ ਸਕੀ। ਪੁਲਸ ਮੁਲਾਜ਼ਮ ਮੌਕੇ ਵੀਡੀਓ ਬਣਾ ਕੇ ਲੈ ਗਏ ਹਨ। ਪੁਲਸ ਨੇ ਅਜੇ ਅੱਗੇ ਦੀ ਕਾਰਵਾਈ ਨੂੰ ਲੈ ਕੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਹੈ।

ਦੱਸ ਦੇਈਏ ਕਿ ਪੰਜਾਬ 'ਚ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਫਿਲਮ ਸ਼ੂਟ ਕਰਨ ਦਾ ਇਹ ਪਿਛਲੇ ਕੁਝ ਦਿਨਾਂ 'ਚ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਲੁਧਿਆਣਾ 'ਚ ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਬਿਨਾਂ ਮਨਜ਼ੂਰੀ ਵੈੱਬ ਸੀਰੀਜ਼ ਸ਼ੂਟ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਦਿਨ ਪਹਿਲਾਂ ਹੀ ਪੰਜਾਬੀ ਸਿੰਗਰ ਤੇ ਅਦਾਕਾਰ ਗਿੱਪੀ ਗ੍ਰੇਵਾਲ ਪਟਿਆਲਾ ਦੇ ਬੂਨੜ 'ਚ ਸ਼ੂਟਿੰਗ ਕਰਦਿਆਂ ਫੜੇ ਗਏ ਸਨ। ਪੁਲਸ ਨੇ ਨਿਯਮਾਂ ਦੀ ਉਲ਼ੰਘਣਾ ਦੇ ਮਾਮਲੇ 'ਚ ਉਨ੍ਹਾਂ ਸਮੇਤ 100 ਲੋਕਾਂ 'ਤੇ ਕੇਸ ਦਰਜ ਕਰ ਲਿਆ ਸੀ। ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ।

Get the latest update about Truescoopnews, check out more about Actress, Punjab, Truescoop & Ropar

Like us on Facebook or follow us on Twitter for more updates.