RRR ਨੇ 7 ਦਿਨਾਂ 'ਚ ਕਮਾਏ 700 ਕਰੋੜ, ਤੋੜਿਆ ਬਾਲੀਵੁੱਡ ਦਾ ਘਮੰਡ

ਸਾਊਥ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਫਿਲਮ RRR ਨੇ ਪਹਿਲੇ ਹਫਤੇ ਹੀ 700 ਕਰੋੜ ਰੁਪਏ ਦੀ ਕਮਾਈ ਕਰਕੇ ਸਾਰੇ ਰਿਕਾਰਡ ਤੋ...

ਨਵੀਂ ਦਿੱਲੀ- ਸਾਊਥ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਫਿਲਮ RRR ਨੇ ਪਹਿਲੇ ਹਫਤੇ ਹੀ 700 ਕਰੋੜ ਰੁਪਏ ਦੀ ਕਮਾਈ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿਸ ਤੋਂ ਬਾਅਦ ਰਾਜਾਮੌਲੀ ਦੀਆਂ ਹੋਰ ਫਿਲਮਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ 'ਮੌਲੀ' ਬਾਲੀਵੁੱਡ ਦੇ ਬਾਦਸ਼ਾਹ ਬਣ ਗਏ ਹਨ, ਜਿਸ ਦੀਆਂ ਤਿੰਨ ਫਿਲਮਾਂ ਨੇ ਬਾਲੀਵੁੱਡ ਦਾ ਘਮੰਡ ਤੋੜ ਦਿੱਤਾ ਹੈ। ਇਹ ਉਹੀ ਰਾਜਾਮੌਲੀ ਹਨ ਜਿਨ੍ਹਾਂ ਦੀ ਫਿਲਮ ਬਾਹੂਬਲੀ ਨੇ ਰਿਕਾਰਡ ਤੋੜ ਕਮਾਈ ਕੀਤੀ ਸੀ।

ਕੋਰੋਨਾ ਦੌਰ 'ਚ ਜਿੱਥੇ ਸੂਰਜਵੰਸ਼ੀ ਅਤੇ 83 ਵਰਗੀਆਂ ਵੱਡੀਆਂ ਬਾਲੀਵੁੱਡ ਫਿਲਮਾਂ 300 ਕਰੋੜ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀਆਂ, ਉੱਥੇ ਹੀ ਰਾਜਾਮੌਲੀ ਦੀ ਨਵੀਂ ਫਿਲਮ RRR ਨੇ ਕਮਾਈ ਦੇ ਮਾਮਲੇ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰਾਜਾਮੌਲੀ ਦੀਆਂ 3 ਫਿਲਮਾਂ ਚੋਟੀ ਦੀਆਂ 5 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿੱਚ ਸ਼ਾਮਲ ਹਨ। ਦੰਗਲ ਤੇ ਬਾਹੂਬਲੀ-2 ਨੇ 1000 ਕਰੋੜ ਦਾ ਰਿਕਾਰਡ ਬਣਾਇਆ ਹੈ ਤੇ ਦੇਖਣਾ ਹੋਵੇਗਾ ਕਿ ਕੀ RRR ਵੀ ਇਸ ਰਿਕਾਰਡ ਤੱਕ ਪਹੁੰਚ ਪਾਉਂਦੀ ਹੈ।

Get the latest update about bollywood, check out more about rajamouli, 700 crores, Online Punjabi News & Truescoop News

Like us on Facebook or follow us on Twitter for more updates.