ਬੀਐੱਸਐਫ ਕੈਂਪ ਪਹੁੰਚੇ RRR ਸਟਾਰ ਰਾਮ ਚਾਰਨ, ਆਪਣੇ ਸ਼ੈੱਫ ਤੋਂ ਬਣਵਾਏ ਜਵਾਨਾਂ ਲਈ ਖਾਸ ਪਕਵਾਨ

ਸਾਉਥ ਸਟਾਰ ਰਾਮਚਾਰਨ ਨੇ ਆਪਣੀ ਫਿਲਮ RRR ਦੇ ਹਿੱਟ ਹੋਣ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਥੇ ਉਨ੍ਹਾਂ ਨੂੰ ਲੋਕਾਂ ਦਾ ਖਾਸ ਪਿਆਰ ਮਿਲਿਆ...

ਅੰਮ੍ਰਿਤਸਰ:- ਸਾਉਥ ਸਟਾਰ ਰਾਮਚਾਰਨ  ਨੇ ਆਪਣੀ ਫਿਲਮ RRR ਦੇ ਹਿੱਟ ਹੋਣ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਥੇ ਉਨ੍ਹਾਂ ਨੂੰ ਲੋਕਾਂ ਦਾ ਖਾਸ ਪਿਆਰ ਮਿਲਿਆ। ਅਭਿਨੇਤਾ ਰਾਮ ਚਰਨ, ਜਿਸ ਦੀ ਲੋਕਪ੍ਰਿਯਤਾ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਵਧਦੀ ਜਾ ਰਹੀ ਹੈ, ਉਹ ਅੰਮ੍ਰਿਤਸਰ ਬੀਐਸਐਫ ਕੈਂਪਸ ਵਿੱਚ ਤਾਇਨਾਤ ਬੀਐਸਐਫ ਜਵਾਨਾਂ ਨੂੰ ਮਿਲਣ ਪਹੁੰਚੇ। ਰਾਮ ਚਰਨ ਨੇ ਕੈਂਪਸ 'ਚ ਦੇਸ਼ ਦੇ ਅਸਲ ਨਾਇਕਾਂ ਨਾਲ ਵਧੀਆ ਸਮਾਂ ਬਿਤਾਇਆ। ਜਿਥੇ ਉਨ੍ਹਾਂ ਜਵਾਨਾਂ ਦੇ ਲਈ ਸੁਆਦੀ ਭੋਜਨ ਤਿਆਰ ਕਰਨ ਲਈ ਆਪਣਾ ਸ਼ੈੱਫ ਨੂੰ ਖਾਸ ਤੌਰ ਤੇ ਹੈਦਰਾਬਾਦ ਤੋਂ ਬੁਲਵਾਇਆ ਹੈ। 


ਕੈਂਪਸ 'ਚ ਅਭਿਨੇਤਾ ਨੂੰ ਦੇਖ ਕੇ ਇਸ ਗੱਲ ਦਾ ਅੰਦਾਜਾ ਲਗਾਇਆ ਜਾ ਸਕਦਾ ਸੀ ਕਿ ਜਵਾਨਾਂ ਨੂੰ ਅਦਾਕਾਰ ਨਾਲ ਮਿਲ ਕੇ ਅਤੇ ਸਮਾਂ ਬਿਤਾ ਕੇ ਕਿੰਨੀ ਖੁਸ਼ੀ ਮਿਲੀ। ਅਭਿਨੇਤਾ ਸਪੱਸ਼ਟ ਤੌਰ 'ਤੇ ਪੰਜਾਬ ਵਿਚ ਉਸ ਨੂੰ ਦਿਖਾਏ ਜਾ ਰਹੇ ਪਿਆਰ ਤੋਂ ਪ੍ਰਭਾਵਿਤ ਹੈ। ਅਭਿਨੇਤਾ ਨੇ ਸ਼ੁਕਰਾਨੇ ਵਜੋਂ ਹਰਿਮੰਦਰ ਸਾਹਿਬ ਵਿਖੇ 'ਲੰਗਰ' ਦਾ ਆਯੋਜਨ ਵੀ ਕੀਤਾ ਹੈ। ਉਨ੍ਹਾਂ ਦੀ ਪਤਨੀ ਉਪਾਸਨਾ ਨੇ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਉਥੇ ਲੰਗਰ ਸੇਵਾ ਤੋਂ ਖੁਸ਼ ਹੋ ਕੇ 5 ਲੱਖ ਭੇਟ ਕੀਤੇ।

ਦਸ ਦਈਏ ਕਿ ਅਭਿਨੇਤਾ ਨਿਰਦੇਸ਼ਕ ਸ਼ੰਕਰ ਦੀ ਆਉਣ ਵਾਲੀ ਫਿਲਮ #RC15 ਲਈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸ਼ੂਟਿੰਗ ਕਰ ਰਹੇ। ਉਨ੍ਹਾਂ ਨਾਲ ਅਦਾਕਾਰਾ ਕਿਆਰਾ ਅਡਵਾਨੀ ਨਜ਼ਰ ਆਵੇਗੀ। ਅਭਿਨੇਤਾ ਆਪਣੇ ਪਿਤਾ ਚਿਰੰਜੀਵੀ ਦੇ ਨਾਲ ਨਿਰਦੇਸ਼ਕ ਕੋਰਤਾਲਾ ਸਿਵਾ ਦੀ ਅਚਾਰੀਆ ਵਿੱਚ ਵੀ ਨਜ਼ਰ ਆਉਣਗੇ। 

Get the latest update about KIARA ADVANI, check out more about RRR STAR RAM CHARAN, RRR, TRUE SCOOP PUNJABI & RC15

Like us on Facebook or follow us on Twitter for more updates.