ਜਲੰਧਰ ਪੀਪੀਆਰ ਮਾਲ 'ਚ ਹੰਗਾਮਾ, ਬਦਮਾਸ਼ਾਂ ਨਾਲ ਝੜਪ 'ਚ ਗੰਭੀਰ ਜਖਮੀ ਹੋਇਆ ਦੁਕਾਨਦਾਰ, ਸਿਰ 'ਤੇ ਲੱਗੇ ਟਾਂਕੇ

ਜਾਣਕਾਰੀ ਮੁਤਾਬਿਕ ਕੇਵੀ ਟੈਟੂ ਨਾਮ ਦੀ ਦੁਕਾਨ ਦਾ ਮਾਲਕ ਕਰਨ ਇਸ ਝੜਪ ਦਾ ਸ਼ਿਕਾਰ ਹੋ ਗਿਆ। ਸਾਰੀ ਘਟਨਾ ਬਾਰੇ ਦੱਸਦਿਆਂ ਉਸ ਨੇ ਖੁਲਾਸਾ ਕੀਤਾ ਕਿ ਅਣਪਛਾਤੇ ਬਦਮਾਸ਼ਾਂ ਦਾ ਇਕ ਟੋਲਾ ਆਇਆ...

ਜਲੰਧਰ ਦੇ ਪੀ.ਪੀ.ਆਰ ਮਾਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਵਾਪਰੀ ਹੈ ਜਿੱਥੇ ਛੋਟੀ ਜਿਹੀ ਤਕਰਾਰ ਇੰਨੀ ਵੱਡੀ ਲੜਾਈ ਵਿੱਚ ਬਦਲ ਗਈ ਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਕ ਨੌਜਵਾਨ 'ਤੇ ਖਾਲੀ ਕੱਚ ਦੀਆਂ ਬੋਤਲਾਂ ਨਾਲ ਹੋਏ ਵਾਰ 'ਚ ਉਹ ਇੰਨਾ ਜ਼ਖਮੀ ਹੋ ਗਿਆ ਕਿ ਉਸ ਦੇ ਸਿਰ 'ਤੇ ਟਾਂਕੇ ਲੱਗੇ, ਜਦਕਿ ਇਕ ਹੋਰ ਨੌਜਵਾਨ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਜਾਣਕਾਰੀ ਮੁਤਾਬਿਕ ਕੇਵੀ ਟੈਟੂ ਨਾਮ ਦੀ ਦੁਕਾਨ ਦਾ ਮਾਲਕ ਕਰਨ ਇਸ ਝੜਪ ਦਾ ਸ਼ਿਕਾਰ ਹੋ ਗਿਆ। ਸਾਰੀ ਘਟਨਾ ਬਾਰੇ ਦੱਸਦਿਆਂ ਉਸ ਨੇ ਖੁਲਾਸਾ ਕੀਤਾ ਕਿ ਅਣਪਛਾਤੇ ਬਦਮਾਸ਼ਾਂ ਦਾ ਇਕ ਟੋਲਾ ਆਇਆ ਅਤੇ ਉਸ ਨਾਲ ਕਿਸੇ ਗੱਲ ਤੋਂ ਬਹਿਸ ਸ਼ੁਰੂ ਕਰ ਦਿੱਤੀ । ਜਦੋਂ ਉਸਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਸਿਰ ’ਤੇ ਟਾਂਕੇ ਲੱਗੇ ਹਨ ਜਦਕਿ ਉਸ ਦੇ ਸਾਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

ਉਨ੍ਹਾਂ ਨੇ ਆਪਣੇ ਨਾਲ ਸ਼ਰਾਬ ਰੱਖੀ ਹੋਈ ਸੀ। ਬਾਅਦ 'ਚ ਬਦਮਾਸ਼ਾਂ ਨੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਪੀੜਤਾ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਬਦਮਾਸ਼ਾਂ ਨੇ ਉਸ 'ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪੀੜਤ ਨੂੰ ਬਚਾਇਆ। ਪੀੜਤ ਵੱਲੋਂ ਦੇਰ ਰਾਤ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ, ਜਿਸ ਸਬੰਧੀ ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Get the latest update about PPR MALL SCUFFLE, check out more about JALANDHAR PPR, RUCKUS AT JALANDHAR PPR, PUNJAB NEWS & LATEST PUNJAB NEWS TOP PUNJAB NEWS

Like us on Facebook or follow us on Twitter for more updates.