:

15 ਅਗਸਤ ਤੋਂ ਕੁਝ ਦਿਨਾਂ ਪਹਿਲਾਂ ਹੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਵੱਡੀ ਖ਼ਬਰ

ਪੂਰੀ ਦੁਨੀਆ 'ਚ ਇਸ ਸਮੇਂ ਕੋਰੋਨਾ ਸੰਕਟ ਨਾਲ ਹਾਹਾਕਾਰ ਮਚਿਆ ਹੋਇਆ ਹੈ। ਹਰ ਕੋਈ ਇਸ ਸਮੇਂ ਸਿਰਫ ਵੈਕਸੀਨ ਦੀ ਖ਼ਬਰ ਦੀ ਉਡੀਕ 'ਚ ਹੈ। ਅਜਿਹੇ 'ਚ ਰੂਸ ਤੋਂ ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 2 ਦਿਨ ਬਾਅਦ...

ਮਾਸਕੋ— ਪੂਰੀ ਦੁਨੀਆ 'ਚ ਇਸ ਸਮੇਂ ਕੋਰੋਨਾ ਸੰਕਟ ਨਾਲ ਹਾਹਾਕਾਰ ਮਚਿਆ ਹੋਇਆ ਹੈ। ਹਰ ਕੋਈ ਇਸ ਸਮੇਂ ਸਿਰਫ ਵੈਕਸੀਨ ਦੀ ਖ਼ਬਰ ਦੀ ਉਡੀਕ 'ਚ ਹੈ। ਅਜਿਹੇ 'ਚ ਰੂਸ ਤੋਂ ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 2 ਦਿਨ ਬਾਅਦ ਰੂਸ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇਣ ਜਾ ਰਿਹਾ ਹੈ।

Video : ਬਾਥਰੂਮ 'ਚ ਕਿੰਗ ਕੋਬਰਾ ਨੂੰ ਨਹਾਉਂਦਾ ਦੇਖ ਮਹਿਲਾ ਦੇ ਉੱਡੇ ਹੋਸ਼, ਮਾਰੀਆਂ ਚੀਕਾਂ

ਹਾਲ ਹੀ 'ਚ ਰੂਸ ਦੇ ਉੱਪ ਸਿਹਤ ਮੰਤਰੀ ਓਲੇਗ ਗ੍ਰਿਡਨੇਵ ਨੇ ਕਿਹਾ, ''ਦੇਸ਼ 12 ਅਗਸਤ ਨੂੰ ਕੋਰੋਨਾ ਵਾਇਰਸ ਵਿਰੁੱਧ ਬਣਾਈ ਗਈ ਪਹਿਲੀ ਵੈਕਸੀਨ ਨੂੰ ਰਜਿਸਟਰ ਕਰੇਗਾ। ਇਹ ਵੈਕਸੀਨ ਮਾਸਕੋ ਸਥਿਤ ਗਮਲੇਆ ਇੰਸਟੀਚਿਊਟ ਅਤੇ ਰੂਸੀ ਰੱਖਿਆ ਮੰਤਰਾਲੇ ਨੇ ਸੰਯੁਕਤ ਰੂਪ ਨਾਲ ਮਿਲ ਕੇ ਬਣਾਈ ਹੈ। ਖ਼ਾਸ ਗੱਲ ਇਹ ਹੈ ਕਿ ਵੈਕਸੀਨ ਦੇ ਤੀਜੇ ਪੜਾਅ ਦਾ ਕਲੀਨੀਕਲ ਟ੍ਰਾਇਲ ਹਾਲੇ ਜਾਰੀ ਹੈ। ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂ ਦੀ ਇਹ ਵੈਕਸੀਨ 12 ਅਗਸਤ ਨੂੰ ਰਜਿਸਟਰ ਹੋ ਜਾਵੇਗੀ। ਸਤੰਬਰ 'ਚ ਇਸ ਦਾ ਮਾਸ-ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗਾ ਅਤੇ ਦੇਸ਼ਭਰ 'ਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।

ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 1000 ਤੋਂ ਵੱਧ ਲੋਕਾਂ ਦੀ ਮੌਤ

ਡਬਲਿਊ.ਐੱਚ.ਓ ਨੇ ਵੈਕਸੀਨ ਨੂੰ ਲੈ ਕੇ ਕੀ ਕਿਹਾ?
ਡਬਲਿਊ.ਐੱਚ.ਓ ਐਕਸਪਰਟਟ ਦਾ ਵੈਕਸੀਨ ਨੂੰ ਲੈ ਕੇ ਕਹਿਣਾ ਹੈ ਕਿ ਵੈਕਸੀਨ ਦਾ ਪਹਿਲਾ ਉਪਯੋਗ 2021 ਤੱਕ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਡਬਲਿਊ.ਐੱਚ.ਓ ਦੇ ਐਂਮਰਜੈਂਸੀ ਪ੍ਰੋਗਰਾਮ ਚੀਫ ਮਾਈਕ ਰਿਆਸ ਨੇ ਕਿਹਾ ਕਿ ਡਬਲਿਊ. ਐੱਚ.ਓ ਨਿਰਪੱਖ ਵੈਕਸੀਨ ਵੰਡਨ ਯਕੀਨੀ ਕਰਨ ਲਈ ਕੰਮ ਕਰ ਰਿਹਾ ਹੈ ਪਰ ਇਸ ਵਿਚਕਾਰ ਵਾਇਰਸ ਦੇ ਪ੍ਰਸਾਰ ਨੂੰ ਰੋਕਣਾ ਮਹੱਤਵਪੂਰਨ ਹੈ, ਕਿਉਂਕਿ ਦੁਨੀਆਭਰ 'ਚ ਰੋਜ਼ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਦੇਸ਼ ਦੇ ਸਾਬਕਾ ਰਾਸ਼ਟਰਪਤੀ ਕੋਰੋਨਾ ਦੇ ਸ਼ਿਕੰਜੇ 'ਚ, ਸੰਪਰਕ 'ਚ ਆਏ ਲੋਕਾਂ ਲਈ ਦਿੱਤਾ ਵੱਡਾ ਬਿਆਨ

ਰੂਸ ਦੇ ਦਾਅਵੇ ਨੂੰ ਸਮਰਥ ਦੇਣ ਲਈ ਹੁਣ ਤੱਕ ਕੋਈ ਵਿਗਿਆਨਕ ਸਬੂਤ ਪ੍ਰਕਾਸ਼ਿਤ ਨਹੀਂ ਹੋਏ ਹਨ। ਪ੍ਰਯੋਗਾਤਮਕ ਕੋਵਿਡ-19 ਟੀਕਾਂ ਦਾ ਕੁਝ ਲੋਕਾਂ 'ਤੇ ਪਹਿਲਾ ਮਾਨਵੀ ਪ੍ਰੀਖਣ ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਟੀਕਾ ਬਣਾਉਣ ਦੀ ਵਿਸ਼ਵੀ ਪ੍ਰਕਿਰਿਆ 'ਚ ਰੂਸ ਦੇ ਦਾਅਵੇ ਨੂੰ ਸਮਰਥਨ ਦੇਣ ਲਈ ਹੁਣ ਤੱਕ ਕੋਈ ਵਿਗਿਆਨਕ ਸਬੂਤ ਪ੍ਰਕਾਸ਼ਿਤ ਨਹੀਂ ਹੋਏ ਹਨ। ਇਸ ਤੋਂ ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਇਸ ਕੋਸ਼ਿਸ਼ 'ਚ ਸਭ ਤੋਂ ਅੱਗੇ ਕਿਉਂ ਮੰਨਿਆ ਜਾਵੇਗਾ?

ਪਾਇਲੇਟ ਦੀਪਕ ਸਾਠੇ ਦੀ ਦਲੇਰੀ ਨੂੰ ਸਲਾਮ, ਜਿਸ ਨੇ 169 ਯਾਤਰੀਆਂ ਨੂੰ ਬਚਾ ਖੁਦ ਦੀ ਗੁਆਈ ਜਾਨ

ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਦਾਅਵਾ ਤਾਂ ਕੀਤਾ ਹੈ ਪਰ ਕਈ ਐਕਸਪਰਟਸ ਨੇ ਇਸ 'ਤੇ ਸਵਾਲ ਉਠਾਏ ਹੈ। ਵਰਲਡ ਹੈਲਥ ਆਰਗਨਾਈਜੇਸ਼ਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੂਸੀ ਵੈਕਸੀਨ ਨਾਲ ਜੁੜੀ ਕੋਈ ਅਧਿਕਾਰਤ ਜਾਣਕਾਰੀ ਜਾ ਡੇਟਾ ਨਹੀਂ ਮੁਹੱਈਆ ਕਰਾਇਆ ਗਿਆ ਹੈ।

Get the latest update about Worlds First Coronavirus Vaccine, check out more about Russia, Russia, Covid 19 & True Scoop News

Like us on Facebook or follow us on Twitter for more updates.