ਨਵੀਂ ਦਿੱਲੀ— ਕੋਰੋਨਾ ਨਾਲ ਲੜਣ ਲਈ ਜਿੱਥੇ ਪੂਰੀ ਦੁਨੀਆ ਵੈਕਸੀਨ ਬਣਾਉਣ 'ਚ ਜੁੱਟੀ ਹੋਈ ਹੈ ਉੱਥੇ ਰੂਸ ਦੀ ਵੈਕਸੀਨ ਨੂੰ ਇਕ ਵੱਡਾ ਝੱਟਕਾ ਲੱਗਾ ਹੈ। ਦਰਅਸਲ ਰੂਸ ਦੀ ਵੈਕਸੀਨ SPUTNIK-V ਦੁਨੀਆ ਦੀ ਪਹਿਲੀ ਰਜਿਸਟਰਡ ਵੈਕਸੀਨ ਹੈ। ਵੈਕਸੀਨ ਦੇ ਸਫਲ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਭਾਰਤ ਦੇ ਡਾਕਟਰ ਰੇੱਡੀਜ਼ ਲੈਬ ਨੇ ਵੀ ਇਸ ਨੂੰ ਲੈ ਕੇ ਰੂਸ ਨਾਲ ਇਕ ਕਰਾਰ ਕੀਤਾ ਸੀ, ਜਿਸ 'ਚ ਕੇਂਦਰੀ ਨਸ਼ੀਲੇ ਪਦਾਰਥ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ) ਨੇ ਪਹਿਲਾਂ ਇਸ ਵੈਕਸੀਨ ਦਾ ਛੋਟੇ ਪੱਧਰ 'ਤੇ ਟ੍ਰਾਇਲ ਕਰਨ ਨੂੰ ਕਿਹਾ ਹੈ। ਸੀ.ਡੀ.ਐੱਸ.ਸੀ.ਓ ਦੇ ਮਾਹਰਾਂ ਦੇ ਇਕ ਪੈਨਲ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ SPUTNIK-V ਲਈ ਕੀਤੇ ਜਾ ਰਹੇ ਸ਼ੁਰੂਆਤੀ ਪੜਾਅ ਦੀ ਸਟੱਡੀ 'ਚ ਇਸ ਦੀ ਸੁਰੱਖਿਆ ਅਤੇ ਇਮਿਨੋਜੇਨੇਸਿਟੀ ਨੂੰ ਲੈ ਕੇ ਬਹੁਤ ਘੱਟ ਡਾਟਾ ਮਿਲਿਆ ਹੈ। ਇਸ 'ਚ ਭਾਰਤੀ ਵਲੰਟੀਅਰਸ ਦਾ ਕੋਈ ਇਨਪੁੱਟ ਵੀ ਨਹੀਂ ਹੈ। ਰੂਸ ਦੀ ਵੈਕਸੀਨ ਦਾ ਟ੍ਰਾਇਲ ਜਾਰੀ ਹੈ ਅਤੇ ਉਹ ਜਲਦ ਹੀ ਇਸ ਦੇ ਨਤੀਜੇ ਜਾਰੀ ਕਰਨ ਵਾਲਾ ਹੈ। ਅਜਿਹੇ 'ਚ ਭਾਰਤ ਦੇ ਇਸ ਕਦਮ ਨਾਲ ਇੱਥੇ ਵੈਕਸੀਨ ਦੀ ਮਨਜ਼ੂਰੀ ਲੈਣ ਦੀ ਰੂਸ ਦੀ ਯੋਜਨਾ ਨੂੰ ਝੱਟਕਾ ਲੱਗਾ ਹੈ।
ਦੁਨੀਆ 'ਚ ਸਭ ਤੋਂ ਜ਼ਿਆਦਾ ਪੰਜਾਬ 'ਚ ਹੋ ਰਹੀਆਂ ਮੌਤਾਂ, ਸਰਕਾਰ ਲਈ ਚਿੰਤਾ ਦਾ ਵਿਸ਼ਾ
ਦੱਸ ਦੇਈਏ ਕਿ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਅਤੇ ਡਾਕਟਰ ਰੇੱਡੀਜ਼ ਲੈਬ ਵਿਚਕਾਰ ਪਿਛਲੇ ਮਹੀਨੇ ਹੀ ਭਾਰਤ 'ਚ ਰੂਸ ਦੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਅਤੇ ਵੰਡ ਨੂੰ ਲੈ ਕੇ ਕਰਾਰ ਹੋਇਆ ਸੀ। ਰੂਸ ਪਹਿਲਾ ਅਜਿਹਾ ਦੇਸ਼ ਹੈ, ਜਿਸ ਨੇ ਕੋਰੋਨਾ ਵਾਇਰਸ ਵੈਕਸੀਨ ਦੀ ਰੈਗੁਲੇਟਰੀ ਮਨਜ਼ੂਰੀ ਹਾਸਿਲ ਕਰ ਲਈ ਹੈ ਅਤੇ ਟ੍ਰਾਇਸ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਲੋਕਾਂ ਨੂੰ ਵੈਕਸੀਨ ਦੇਣਾ ਸ਼ੁਰੂ ਕਰ ਦਿੱਤਾ ਹੈ। ਰੂਸ ਦੇ ਇਸ ਕਦਮ 'ਤੇ ਦੁਨੀਆ ਭਰ ਦੇ ਡਾਕਰਟਸ ਅਕੇ ਵਿਗਿਆਨਕਾਂ ਨੇ ਚਿੰਤਾ ਵੀ ਜਤਾਈ ਸੀ। ਉੱਥੇ ਆਪਣੇ ਲੋਕਾਂ ਨੂੰ SPUTNIK-V ਉਪਲੱਬਧ ਕਰਾਉਣ ਤੋਂ ਬਾਅਦ ਰੂਸ ਹੁਣ ਇਕ ਹੋਰ ਵੈਕਸੀਨ ਲਾਂਚ ਕਰਨ ਦੀ ਤਿਆਰੀ 'ਚ ਹੈ। ਰੂਸ ਦੀ ਇਸ ਵੈਕਸੀਨ ਦਾ ਨਾਂ ਏਪੀਵੈਕਕੋਰੋਨਾ ਹੈ। ਕਲੀਨਿਕਲ ਟ੍ਰਾਇਲ 'ਚ ਇਹ ਵੈਕਸੀਨ ਸਫਲ ਸਿੱਧ ਹੋਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਵੈਕਸੀਨ 15 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ। ਇਹ ਵੈਕਸੀਨ ਸਾਈਬੇਰੀਆ ਦੇ ਵੇਕਟਰ ਸਟੇਟ ਵਾਇਰਾਲਜੀ ਰਿਸਕਚ ਸੈਂਟਰ ਨੇ ਬਣਾਈ ਹੈ। ਵੇਕਟਰ ਰਿਸਰਚ ਸੈਂਟਰ ਦਾ ਕਹਿਣਾ ਹੈ ਕਿ ਏਪੀਵੇਕਕੋਰੋਨਾ ਵੈਕਸੀਨ ਇਮਿਊਨ ਰਿਸਪਾਂਸ 'ਤੇ ਕੰਮ ਕਰਦੀ ਹੈ।
ਦੁਨੀਆ 'ਚ ਸਭ ਤੋਂ ਜ਼ਿਆਦਾ ਪੰਜਾਬ 'ਚ ਹੋ ਰਹੀਆਂ ਮੌਤਾਂ, ਸਰਕਾਰ ਲਈ ਚਿੰਤਾ ਦਾ ਵਿਸ਼ਾ