ਕੋਰੋਨਾ ਵੈਕਸੀਨ : ਕੱਲ੍ਹ PM ਮੋਦੀ ਦੇ ਜਨਮਦਿਨ ਮੌਕੇ ਭਾਰਤ ਨੂੰ ਮਿਲੇਗਾ ਇਹ ਵੱਡਾ ਤੋਹਫਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲ੍ਹ ਜਨਮਦਿਨ 'ਤੇ ਭਾਰਤ ਨੂੰ ਇਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਦਰਅਸਲ ਕੱਲ੍ਹ ਭਾਵ 17 ਸਤੰਬਰ ਨੂੰ ਰੂਸ...

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲ੍ਹ ਜਨਮਦਿਨ 'ਤੇ ਭਾਰਤ ਨੂੰ ਇਕ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਦਰਅਸਲ ਕੱਲ੍ਹ ਭਾਵ 17 ਸਤੰਬਰ ਨੂੰ ਰੂਸ ਭਾਰਤੀ ਫਾਰਮਾ ਕੰਪਨੀ ਡਾ. ਰੇੱਡੀ ਨੂੰ 10 ਕਰੋੜ ਸਪੂਤਨਿਕ ਵੀ ਵੈਕਸੀਨ ਦੀ ਸਪਲਾਈ ਕਰੇਗਾ। ਇਸ ਦੀ ਸਪਲਾਈ ਲਈ ਰਸ਼ੀਅਨ ਡਾਈਰੈਕਟ ਇਨਵੈਸਟਮੈਂਟ ਫੰਡ ਅਤੇ ਡਾ. ਰੇੱਡੀ ਲੋਬੋਰੇਟ੍ਰੀਜ਼ ਰੂਸ ਦੇ ਸਾਵਰੇਲ ਵੈਲਥ ਫੰਡ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਲਹਾਲ ਹਰੂਸ ਦੇ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਦੱਸ ਦੇਈਏ ਕਿ ਇਸ ਨੂੰ ਰੂਸ ਦੇ ਗਾਮੇਲਯਾ ਰਿਸਰਚ ਇੰਸਟੀਚਿਊਟ ਨੇ ਤਿਆਕ ਕੀਤਾ ਹੈ। ਇਸ ਦੀ ਡਿਲੀਵਰੀ ਟ੍ਰਾਇਲ ਖਤਮ ਹੋਣ ਤੋਂ ਬਾਅਦ ਅਤੇ ਭਾਰਤ 'ਚ ਇਸ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਸ਼ੁਰੂ ਹੋਵੇਗੀ।

ਸ਼ਖਸ ਦੀ ਇਸ ਹਰਕਤ ਨੂੰ ਦੇਖ ਸ਼ੈਤਾਨ ਦੀ ਵੀ ਕੰਬ ਜਾਵੇਗੀ ਰੂਹ, ਪੜ੍ਹੋ ਪੂਰੀ ਖ਼ਬਰ!!

ਉੱਥੋ ਚੀਨ ਨੂੰ ਆਪਣੇ ਟੀਕੇ ਕੇ ਤੀਜੇ ਫੇਜ ਦੇ ਟ੍ਰਾਇਲ 'ਚ ਚੰਗੇ ਨਤੀਜੇ ਮਿਲੇ ਹਨ। ਚੀਨ ਦੇ ਵੈਕਸੀਨ ਦੇ ਟ੍ਰਾਇਲ 'ਚ ਸ਼ਾਮਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਵੀ ਟ੍ਰਾਇਲ 'ਚ ਵੈਕਸੀਨ ਦੇ ਅਸਰਦਾਰ ਹੋਣ ਦੀ ਗੱਲ੍ਹ ਕਹੀ ਹੈ। ਚੀਨ ਦੇ ਇਸ ਵੈਕਸੀਨ ਨੂੰ ਉੱਥੇ ਦੀ ਫਾਰਮਾ ਕੰਪਨੀ ਸਾਈਨੋਫਾਰਮਾ ਤਿਆਰ ਕਰ ਰਹੀ ਹੈ। ਫਿਲਹਾਲ ਚੀਨ 'ਚ ਚਾਰ ਵੈਕਸੀਨ ਤਿਆਰ ਕਰਨੇ ਦਾ ਕੰਮ ਵੱਖ-ਵੱਖ ਸਟੇਜ 'ਚ ਹੈ।

Get the latest update about TRUE SCOOP PUNJABI, check out more about CORONA VACCINE, INDIA, CORONAVIRUS & REDDY LABORATORIES OF INDIA

Like us on Facebook or follow us on Twitter for more updates.