ਰੂਸ-ਯੂਕਰੇਨ ਯੁੱਧ: ਫਸੇ ਨਾਗਰਿਕਾਂ ਨੂੰ ਕੱਢਣ ਲਈ 10 ਮਾਨਵਤਾਵਾਦੀ ਗਲਿਆਰਿਆਂ ਨੂੰ ਮਿਲੀ ਮਨਜ਼ੂਰੀ

ਰੂਸ-ਯੂਕਰੇਨ ਯੁੱਧ ਦੇ ਕਾਰਨ ਨਾਗਰਿਕਾਂ ਨੂੰ ਹੋਇਆ ਪ੍ਰੇਸ਼ਾਨੀਆਂ ਨੂੰ ਦੇਖ ਹੁਣ ਯੂਕਰੇਨ ਸਰਕਾਰ ਵਲੋਂ ਰਾਹਤ ਕਾਰਜਾਂ ਤੇ ਕੰਮ ਕੀਤਾ ਜਾ...

ਰੂਸ-ਯੂਕਰੇਨ ਯੁੱਧ ਦੇ ਕਾਰਨ ਨਾਗਰਿਕਾਂ ਨੂੰ ਹੋਇਆ ਪ੍ਰੇਸ਼ਾਨੀਆਂ ਨੂੰ ਦੇਖ ਹੁਣ ਯੂਕਰੇਨ ਸਰਕਾਰ ਵਲੋਂ ਰਾਹਤ ਕਾਰਜਾਂ ਤੇ ਕੰਮ ਕੀਤਾ ਜਾ ਰਿਹਾ ਹੈ।  ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਫਸੇ ਹੋਏ ਨਾਗਰਿਕਾਂ ਨੂੰ ਕੱਢਣ ਲਈ 10 ਮਾਨਵਤਾਵਾਦੀ ਗਲਿਆਰਿਆਂ ਨੂੰ ਸ਼ਨੀਵਾਰ ਨੂੰ ਮਨਜ਼ੂਰੀ ਦਿੱਤੀ ਗਈ ਹੈ।


ਯੂਕਰੇਨਸਕਾ ਪ੍ਰਵਦਾ ਦੁਆਰਾ ਦਿੱਤੀ ਰਿਪੋਰਟ 'ਚ ਵੇਰੇਸ਼ਚੁਕ ਦੇ ਅਨੁਸਾਰ, ਘੇਰੇ ਹੋਏ ਸ਼ਹਿਰ ਮਾਰੀਉਪੋਲ ਤੋਂ ਜ਼ਾਪੋਰਿਝਜ਼ਿਆ ਤੱਕ ਨਿੱਜੀ ਆਵਾਜਾਈ ਦੁਆਰਾ ਫਸੇ ਨਾਗਰਿਕਾਂ ਨੂੰ ਬਾਹਰ  ਦੀ ਨਿਕਾਲਣ ਦੀ ਇਜਾਜ਼ਤ ਦਿੱਤੀ ਜਾਵੇਗੀ । ਜ਼ਪੋਰਿਜ਼ਝਿਆ ਖੇਤਰ ਲਈ ਹੋਰ ਗਲਿਆਰੇ ਬਰਡਯਾਂਸਕ, ਟੋਕਮਾਕ, ਐਨਰਗੋਦਰ ਅਤੇ ਮੇਲੀਟੋਪੋਲ ਸ਼ਹਿਰਾਂ ਤੋਂ ਹਨ।

ਇਸ ਦੌਰਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ, ਲੁਹਾਨਸਕ ਖੇਤਰ ਵਿੱਚ ਸੇਵੇਰੋਡੋਨੇਟਸਕ, ਲਿਸੀਚਾਂਸਕ, ਪੋਪਾਸਨਾ, ਗੋਰਸਕੇ ਅਤੇ ਰੁਬਿਜ਼ਨੇ ਤੋਂ ਨਿਕਾਸੀ ਕੀਤੀ ਜਾ ਸਕਦੀ ਹੈ।

Get the latest update about WORLD NEWS TODAY, check out more about WORLD BREAKING NEWS, TRUE SCOOP PUNJABI, evacuation of stranded civilians &

Like us on Facebook or follow us on Twitter for more updates.