ਰੂਸ ਯੂਕਰੇਨ ਯੁੱਧ: ਮਾਰੀਉਪੋਲ ਵਿੱਚ ਹੁਣ ਤੱਕ 5000 ਲੋਕਾਂ ਨੇ ਗਵਾਈ ਜਾਨ, ਅੱਜ ਫਿਰ ਹੋਵੇਗੀ ਸ਼ਾਂਤੀ ਵਾਰਤਾ

ਰੂਸ-ਯੂਕਰੇਨ ਵਿਚਾਲੇ ਹੁਣ ਤੱਕ 28 ਫਰਵਰੀ, 1 ਮਾਰਚ ਅਤੇ 7 ਮਾਰਚ ਨੂੰ ਸ਼ਾਂਤੀ ਵਾਰਤਾ ਹੋ ਚੁੱਕੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਦੇ ...

ਰੂਸ ਯੂਕਰੇਨ 'ਚ ਲਗਾਤਾਰ ਜੰਗ ਜਾਰੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਦਾ ਅੱਜ 34ਵਾਂ ਦਿਨ ਹੈ। ਰੂਸੀ ਫੌਜ ਲਗਾਤਾਰ ਯੂਕਰੇਨ ਦੇ ਸ਼ਹਿਰਾਂ 'ਤੇ ਮਿਜ਼ਾਈਲਾਂ ਦਾਗ ਰਹੀ ਹੈ। ਰੂਸੀ ਸੈਨਾ ਵਲੋਂ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਰੀਉਪੋਲ ਸ਼ਹਿਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਹ ਸ਼ਹਿਰ 90 ਫੀਸਦੀ ਖੰਡਰ ਬਣ ਚੁੱਕਾ ਹੈ। ਮਾਰੀਉਪੋਲ ਦੇ ਮੇਅਰ ਨੇ ਕਿਹਾ ਕਿ ਹਮਲੇ ਤੋਂ ਬਾਅਦ ਹੁਣ ਤੱਕ ਕਰੀਬ 5,000 ਲੋਕ ਮਾਰੇ ਜਾ ਚੁੱਕੇ ਹਨ। 1.6 ਲੱਖ ਲੋਕ ਅਜੇ ਵੀ ਸ਼ਹਿਰ ਵਿੱਚ ਫਸੇ ਹੋਏ ਹਨ। ਰੂਸੀ ਫੌਜ ਨੇ ਸ਼ਹਿਰ ਤੋਂ ਬਾਹਰ ਨਿਕਲਣ ਵਾਲੇ ਸਾਰੇ ਰਸਤਿਆਂ 'ਤੇ ਕਬਜ਼ਾ ਕਰ ਲਿਆ ਹੈ।
 
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਵਿਚਾਲੇ ਹੁਣ ਤੱਕ 28 ਫਰਵਰੀ, 1 ਮਾਰਚ ਅਤੇ 7 ਮਾਰਚ ਨੂੰ ਸ਼ਾਂਤੀ ਵਾਰਤਾ ਹੋ ਚੁੱਕੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਇਸ ਲਈ ਦੋਹਾਂ ਦੇਸ਼ਾਂ ਦੇ ਨੇਤਾ ਮੰਗਲਵਾਰ ਨੂੰ ਤੁਰਕੀ ਦੇ ਸ਼ਹਿਰ ਇਸਤਾਂਬੁਲ 'ਚ ਇਕ ਵਾਰ ਫਿਰ ਮਿਲਣ ਜਾ ਰਹੇ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾ ਜੰਗ ਰੋਕਣ ਲਈ ਗੱਲਬਾਤ ਕਰ ਸਕਦੇ ਹਨ।


ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਉਹ ਪੁਤਿਨ ਨੂੰ ਸੱਤਾ ਤੋਂ ਹਟਾਉਣ ਵਾਲੇ ਬਿਆਨ ਲਈ ਮੁਆਫੀ ਨਹੀਂ ਮੰਗਣਗੇ। ਹਾਲਾਂਕਿ, ਬਿਡੇਨ ਨੇ ਕਿਹਾ - ਮੈਂ ਆਪਣੀ ਗੱਲ 'ਤੇ ਵਾਪਸ ਨਹੀਂ ਜਾ ਰਿਹਾ ਹਾਂ। ਮੈਂ ਇਹ ਉਦੋਂ ਨਹੀਂ ਕਿਹਾ ਸੀ, ਅਤੇ ਨਾ ਹੀ ਮੈਂ ਹੁਣ ਕਰਾਂਗਾ... ਮੈਂ ਇੱਕ ਨੀਤੀ ਤਬਦੀਲੀ ਬਾਰੇ ਗੱਲ ਕਰ ਰਿਹਾ ਹਾਂ। ਮੈਂ ਕਿਹਾ ਜੋ ਮੈਨੂੰ ਮਹਿਸੂਸ ਹੋਇਆ ਅਤੇ ਮੈਂ ਇਸ ਲਈ ਮੁਆਫੀ ਨਹੀਂ ਮੰਗਾਂਗਾ।

Get the latest update about world news true scoop punjabi, check out more about peace talk, amerika, ukarin news & russia ukrain war

Like us on Facebook or follow us on Twitter for more updates.