Ukraine-Russia War : ਰੂਸੀ ਬਿਜ਼ਨੈੱਸਮੈਨ ਨੇ ਪੁਤਿਨ ਦੇ ਸਿਰ 'ਤੇ 1 ਮਿਲੀਅਨ ਡਾਲਰ ਇਨਾਮ ਦਾ ਕੀਤਾ ਐਲਾਨ, ਕਿਹਾ- ''ਜ਼ਿੰਦਾ ਜਾਂ ਮੁਰਦਾ'

ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਵਿਰੁੱਧ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ

ਕੀਵ— ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਵਿਰੁੱਧ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਰੂਸ ਬਿਜਨੈੱਸਮੈਨ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ । ਭਾਰਤੀ ਰੁਪਏ ਵਿੱਚ ਇਨਾਮ ਦੀ ਰਾਸ਼ੀ 7.5 ਕਰੋੜ ਰੁਪਏ ਦੇ ਆਸ-ਪਾਸ ਹੋਵੇਗੀ।

ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ’ਤੇ ਪੁਤਿਨ ਦੀ ਤਸਵੀਰ ਵਾਲਾ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ’ਤੇ ''Wanted: Dead or Alive.'' ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ਵਿੱਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇੱਕ ਯੁੱਧ ਅਪਰਾਧੀ ਦੇ ਰੂਪ ਵਿੱਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।

ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਕੋਨਿਆਖਿਨ ਵੱਲੋਂ ਇਹ ਪੋਸਟ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਕਰੀਬ ਇੱਕ ਹਫ਼ਤੇ ਬਾਅਦ ਸਾਂਝੀ ਕੀਤੀ ਗਈ ਹੈ।

ਦੱਸ ਦੇਈਏ ਕਿ 55 ਸਾਲਾਂ ਕੋਨਿਆਖਿਨ ਇੱਕ ਬਿਜਨੈੱਸਮੈਨ ਹਨ। ਉਨ੍ਹਾਂ ਨੇ 1982 ਵਿੱਚ ਰੂਸ ਦੇ ਤਤਕਾਲੀਨ ਰਾਸ਼ਟਰਪਤੀ ਬੋਰਿਸ ਜਾਨਸਨ ਦੀ ਅਗਵਾਈ ਵਿੱਚ ਅਮਰੀਕਾ ਵਿੱਚ ਇੱਕ ਰੂਸੀ ਪ੍ਰਤੀਨਿਧੀਮੰਡਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਬਾਅਦ ਵਿੱਚ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਦਫਤਰ ਵੱਲੋਂ ਰੂਸੀ ਐਕਸਚੇਂਜ ਬੈਂਕ ਦੇ ਵੱਡੇ ਅਹੁਦੇ ‘ਤੇ ਕੰਮ ਕੀਤਾ ਪਰ ਰੂਸੀ ਐਕਸਚੇਂਜ ਬੈਂਕ ਤੋਂ 8 ਮਿਲੀਅਨ ਡਾਲਰ ਦੀ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ ਸੀ ਤੇ 2007 ਵਿੱਚ ਭੱਜ ਕੇ ਅਮਰੀਕਾ ਵਿੱਚ ਆ ਗਏ।

Get the latest update about Ukraine Russia War, check out more about Alex Koniakhin, Vladimir Putin President of Russia, Russian businessman & Truescoopnews

Like us on Facebook or follow us on Twitter for more updates.