ਲਹੂ ਹੋਇਆ ਪਾਣੀ: ਬੇਰਹਿਮ ਧੀ ਨੇ ਕੀਤਾ ਬਜ਼ੁਰਗ ਮਾਂ ਦਾ ਕਤਲ

ਫਿਲੌਰ ਦੇ ਪਿੰਡ ਅੱਟੀ ਵਿਖੇ ਅੱਜ ਉਸ ਸਮੇਂ ਇਨਸਾਨੀ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਇਕ 85 ਸਾਲ ਬਜ਼ੁਰ...

ਫਿਲੌਰ- ਫਿਲੌਰ ਦੇ ਪਿੰਡ ਅੱਟੀ ਵਿਖੇ ਅੱਜ ਉਸ ਸਮੇਂ ਇਨਸਾਨੀ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਇਕ 85 ਸਾਲ ਬਜ਼ੁਰਗ ਬੀਬੀ ਦਾ ਉਸ ਦੀ ਧੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਜ਼ੁਰਗ ਬੀਬੀ ਦੇ ਕਤਲ ਵਿੱਚ ਉਸ ਦੀ ਇਕਲੌਤੀ ਧੀ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਬੀਬੀ ਦੀ ਪਛਾਣ ਜੀਤੋ ਪਤਨੀ ਲਛਮਣ ਵਾਸੀ ਪਿੰਡ ਅੱਟੀ ਵੱਜੋਂ ਹੋਈ ਹੈ। ਜਿਸ ਨੂੰ ਉਸ ਦੀ ਹੀ ਇਕਲੌਤੀ ਧੀ ਸੱਤਿਆ ਪਤਨੀ ਬਿੰਦਰ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਾਮਲੇ ਨੂੰ ਲੁੱਟਖੋਹ ਦੀ ਰੰਗਤ ਦੇਣ ਲਈ ਘਰ ਵਿੱਚ ਪਿਆ ਸਾਰਾ ਸਮਾਨ ਖਲੇਰ ਦਿੱਤਾ ਗਿਆ ਸੀ। ਪੁਲਸ ਕੁੜੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਹੜੇ ਕਾਰਨਾਂ ਕਰਕੇ ਆਪਣੀ ਮਾਂ ਨੂੰ ਹੀ ਮੋਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਕੁੜੀ ਵਿਆਹ ਤੋਂ ਬਾਅਦ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਆਪਣੇ ਪੇਕੇ ਘਰ ਵਿੱਚ ਹੀ ਰਹਿ ਰਹੀ ਸੀ। ਵਾਰਦਾਤ ਸਮੇਂ ਉਸ ਦਾ ਪਤੀ ਅਤੇ ਤਿਨੋਂ ਬੱਚੇ ਘਰੋਂ ਗਾਇਬ ਸਨ।

Get the latest update about elderly mother, check out more about Punjabi News, TruescoopNews, kills & daughter

Like us on Facebook or follow us on Twitter for more updates.