ਨਵੀਂ ਦਿੱਲੀ— ਸਾਬਕਾ ਕਪਤਾਨ ਸਚਿਨ ਤੇਂਦੁਲਕਰ, ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਏਲਨ ਡੋਨਾਲਡ ਅਤੇ ਆਸਟ੍ਰੇਲੀਆ ਦੀ ਸਾਬਕਾ ਮਹਿਲਾ ਕ੍ਰਿਕਟ ਕੈਥਰਿਨ ਫਿਟਜਪੈਟ੍ਰਿਕ ਨੂੰ 'ਆਈ. ਸੀ. ਸੀ ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਤਿੰਨਾਂ ਖਿਡਾਰੀਆਂ ਨੂੰ ਲੰਡਨ 'ਚ ਵੀਰਵਾਰ ਨੂੰ ਸਨਮਾਨਿਤ ਕੀਤਾ ਗਿਆ। ਸਚਿਨ 'ਆਈ. ਸੀ. ਸੀ ਹਾਲ ਆਫ ਫੇਮ' 'ਚ ਸ਼ਾਮਲ ਹੋਣ ਵਾਲੇ ਛੇਵੇਂ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੁਨੀਲ ਗਾਵਸਕਰ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਅਨਿਲ ਕੁੰਬਲੇ ਅਤੇ ਰਾਹੁਲ ਦ੍ਰਵਿੜ ਨੂੰ ਇਹ ਸਨਮਾਨ ਮਿਲ ਚੁੱਕਾ ਹੈ। ਆਈ. ਸੀ. ਸੀ ਹਾਲ ਆਫ ਫੇਮ ਕਿਸੇ ਖਿਡਾਰੀ ਨੂੰ ਸੰਨਿਆਸ ਦੇਣ ਦੇ 5 ਸਾਲ ਬਾਅਦ ਸ਼ਾਮਲ ਕੀਤਾ ਜਾਂਦਾ ਹੈ। ਸਚਿਨ ਨੇ ਨਵੰਬਰ 2013 'ਚ ਸੰਨਿਆਸ ਲਿਆ ਸੀ। ਉਹ 200 ਟੈਸਟ ਖੇਡਣ ਵਾਲੇ ਇਕਲੌਤੇ ਕ੍ਰਿਕਟਰ ਹਨ। ਸਚਿਨ ਨੇ ਟੈਸਟ 'ਚ 15921 ਅਤੇ ਵਨ-ਡੇਅ 'ਚ 18426 ਦੌੜਾਂ ਬਣਾਈਆਂ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ 'ਚ 100 ਸੈਂਕੜੇ ਲਗਾਉਣ ਵਾਲੇ ਪਹਿਲੇ ਕ੍ਰਿਕਟਰ ਹਨ। ਟੈਸਟ 'ਚ ਉਨ੍ਹਾਂ ਦੇ 51 ਅਤੇ ਵਨ-ਡੇਅ 'ਚ 49 ਸੈਂਕੜੇ ਹਨ। ਸਚਿਨ 2011 'ਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।
ਟਾਈ ਹੋਣ 'ਤੇ ਕਿਵੇਂ ਹੋਣਾ ਚਾਹੀਦਾ ਸੀ 'ਵਰਲਡ ਕੱਪ' ਜੇਤੂ ਦਾ ਐਲਾਨ, ਜਾਣੋ ਸਚਿਨ ਤੇਂਦੁਲਕਰ ਦੀ ਜ਼ੁਬਾਨੀ
ਸਚਿਨ ਨੇ ਇਸ ਮੌਕੇ ਕਿਹਾ, '' 'ਆਈ. ਸੀ. ਸੀ ਕ੍ਰਿਕਟ ਹਾਲ ਆਫ ਫੇਮ' 'ਚ ਸ਼ਾਮਲ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਰੇ ਖਿਡਾਰੀਆਂ ਨੇ ਕ੍ਰਿਕਟ ਨੂੰ ਵਧਾਉਣ ਅਤੇ ਇਸ ਦੀ ਲੋਕਪ੍ਰਿਯਤਾ 'ਚ ਯੋਗਦਾਨ ਦਿੱਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣਾ ਕੰਮ ਕੀਤਾ ਹੈ।'' ਸਚਿਨ ਤੋਂ ਪਹਿਲਾਂ ਬੇਦੀ ਅਤੇ ਗਾਵਸਕਰ ਨੂੰ 2009, ਕਪਿਲ ਦੇਵ ਨੂੰ 2010, ਕੁੰਬਲੇ ਨੂੰ 2015 ਅਤੇ ਦ੍ਰਵਿੜ ਨੂੰ 2018 'ਚ 'ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਗਿਆ ਸੀ।
'ਆਈ. ਸੀ. ਸੀ ਕ੍ਰਿਕਟ ਹਾਲ ਆਫ ਫੇਮ' ਕੀ ਹੈ?
'ਆਈ. ਸੀ. ਸੀ ਕ੍ਰਿਕਟ ਹਾਲ ਆਫ ਫੇਮ' ਇਕ ਅਜਿਹੀ ਸੂਚੀ ਹੈ, ਜਿਸ ਰਾਹੀਂ ਕ੍ਰਿਕਟ ਖਿਡਾਰੀਆਂ ਉਨ੍ਹਾਂ ਦੀ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਆਈ. ਸੀ. ਸੀ ਨੇ ਫੇਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕਟਰਸ ਐਸੋਸੀਏਸ਼ਨ ਨਾਲ ਇਸ ਨੂੰ ਸ਼ੁਰੂ ਕੀਤਾ ਸੀ। ਹੁਣ ਤੱਕ 90 ਖਿਡਾਰੀਆਂ ਨੂੰ 'ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਜਾ ਚੁੱਕਾ ਹੈ।
Get the latest update about News In Punjabi, check out more about True Scoop News, International Cricket Council, Sports News & Allan Donald
Like us on Facebook or follow us on Twitter for more updates.