ਮਾਡਲ ਨੂੰ ਕਬਾਬ ਖਾਣਾ ਪਿਆ ਮਹਿੰਗਾ, ਬਣ ਗਿਆ ਮੌਤ ਦਾ ਕਾਰਨ

ਅਕਸਰ ਕਿਹਾ ਜਾਂਦਾ ਹੈ ਜਲਦਬਾਜ਼ੀ ਮਾੜੀ ਹੁੰਦੀ ਹੈ ਅਤੇ ਗਲਤੀ ਕਰਨ ਅਤੇ ਮੌਤ ਵੀ ਹੋ ਸਕਦੀ ਹੈ। ਇਹ ਮਾਮਲਾ ਥਾਈਲੈਂਡ ਦਾ ਹੈ, ਜਿੱਥੇ ਇਸ ਜਲਦਬਾਜ਼ੀ 'ਚ ਇਕ ਮਾਡਲ ਦੀ ਮੌਤ ਹੋ ਗਈ। 27 ਸਾਲਾ ਮਾਡਲ ਨੇ...

ਅਕਸਰ ਕਿਹਾ ਜਾਂਦਾ ਹੈ ਜਲਦਬਾਜ਼ੀ ਮਾੜੀ ਹੁੰਦੀ ਹੈ ਅਤੇ ਗਲਤੀ ਕਰਨ ਅਤੇ ਮੌਤ ਵੀ ਹੋ ਸਕਦੀ ਹੈ। ਇਹ ਮਾਮਲਾ ਥਾਈਲੈਂਡ ਦਾ ਹੈ, ਜਿੱਥੇ ਇਸ ਜਲਦਬਾਜ਼ੀ 'ਚ ਇਕ ਮਾਡਲ ਦੀ ਮੌਤ ਹੋ ਗਈ। 27 ਸਾਲਾ ਮਾਡਲ ਨੇ ਕਬਾਬ ਅਤੇ ਚੌਲ ਖਾਣ ਦੀ ਕਾਹਲੀ ਕੀਤੀ ਅਤੇ ਇਸ ਦੌਰਾਨ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।


ਥਾਈਲੈਂਡ ਦੀ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਅਰੀਸਾਰਾ ਕਾਰਬਡੇਚੋ ਦੋ ਮਹੀਨਿਆਂ ਤੱਕ ਲਾਈਫ ਸਪੋਰਟ 'ਤੇ ਮੌਤ ਨਾਲ ਜੂਝਦੀ ਰਹੀ, ਪਰ ਆਖਰਕਾਰ ਉਸ ਨੇ ਦਮ ਤੋੜ ਦਿੱਤਾ। ਮਾਡਲ ਦੀ ਮੌਤ ਦੀ ਪੁਸ਼ਟੀ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਕੀਤੀ ਹੈ। ਥਾਈਲੈਂਡ ਦੀ ਮਾਡਲ ਅਰੀਸਾਰਾ ਦੀ ਅਚਾਨਕ ਹੋਈ ਮੌਤ ਤੋਂ ਉਸਦੇ ਦੋਸਤਾਂ ਅਤੇ ਪਰਿਵਾਰ ਤੋਂ ਇਲਾਵਾ ਸੋਸ਼ਲ ਮੀਡੀਆ ਫਾਲੋਅਰਸ ਵੀ ਦੁਖੀ ਹਨ। ਸਿਰੀਕੰਡਾ ਚਾਈਬੁਰਤ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਕਿ ਅਰੀਸਾਰਾ ਨੂੰ ਜਾਣਨ ਵਾਲਾ ਹਰ ਕੋਈ ਵਿਅਕਤੀ ਪਰੇਸ਼ਾਨ ਸੀ।

ਐਲਿਸ ਦੇ ਨਾਂ ਨਾਲ ਸੀ ਪਛਾਣ, ਇੰਸਟਾਗ੍ਰਾਮ 'ਤੇ 1.5 ਮਿਲੀਅਨ ਫਾਲੋਅਰਜ਼
ਥਾਈ ਮਾਡਲ ਅਰੀਸਾਰਾ ਨੂੰ ਐਲਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇੰਸਟਾਗ੍ਰਾਮ 'ਤੇ ਉਸ ਦੇ 15 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸਿੱਧੀ ਹਾਸਲ ਕੀਤੀ। ਅਰਿਸਾਰਾ ਦੀ 57 ਸਾਲਾ ਮਾਂ ਸੁਪਿਚਾ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਕਾਹਲੀ ਵਿੱਚ ਥਾਈ ਭੋਜਨ, ਸੂਰ ਦਾ ਕਬਾਬ ਅਤੇ ਚੌਲ ਖਾ ਰਹੀ ਸੀ। ਇਸ ਦੌਰਾਨ ਕਬਾਬ ਦੇ ਮਾਸ ਦਾ ਟੁਕੜਾ ਉਸ ਦੇ ਗਲੇ ਵਿਚ ਫਸ ਗਿਆ, ਜਿਸ ਕਾਰਨ ਉਸ ਦਾ ਦਮ ਘੁੱਟ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉੱਥੇ ਉਹ ਕਰੀਬ ਦੋ ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਗੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਹਸਪਤਾਲ ਲਿਆਉਣ ਵਿੱਚ ਸਿਰਫ਼ 9 ਮਿੰਟ ਦੀ ਦੇਰੀ ਹੋਈ। ਇਸ ਕਾਰਨ ਉਸ ਦਾ ਬ੍ਰੇਨ ਡੈੱਡ ਹੋ ਗਿਆ।

ਮਾਰਚ ਵਿੱਚ ਪਾਈ ਆਖਰੀ ਪੋਸਟ, ਦਿੱਤੀ ਜਾ ਰਹੀ ਹੈ ਸ਼ਰਧਾਂਜਲੀ 
ਮਾਰਚ ਵਿਚ ਉਸ ਨਾਲ ਵਾਪਰੀ ਦੁਖਦਾਈ ਘਟਨਾ ਤੋਂ ਕੁਝ ਦਿਨ ਪਹਿਲਾਂ ਅਰਿਸਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਆਖਰੀ ਪੋਸਟ ਕੀਤੀ ਸੀ। ਉਨ੍ਹਾਂ ਕੀ ਪਤਾ ਸੀ ਕਿ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਉਣਗੇ।

Get the latest update about eating kebabs, check out more about sad news, thailands model, dies & Truescoop News

Like us on Facebook or follow us on Twitter for more updates.