ਸੁਖਬੀਰ ਬਾਦਲ ਨੂੰ ਧਰਮਸੋਤ ਨੇ ਦਿੱਤਾ ਕਰਾਰਾ ਜਵਾਬ, ਕਿਹਾ- ਧਾਰਮਿਕ ਮੁੱਦੇ 'ਤੇ ਹੋ ਰਹੀ ਸਿਆਸਤ

ਬੀਤੇ ਦਿਨ ਸੁਖਬੀਰ ਬਾਦਲ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕੀਤੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਦੇਣ ਲਈ ਕਹਿ ਰਹੇ ਸੁਖਬੀਰ....

ਚੰਡੀਗੜ੍ਹ— ਬੀਤੇ ਦਿਨ ਸੁਖਬੀਰ ਬਾਦਲ ਨੇ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਕੀਤੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਦੇਣ ਲਈ ਕਹਿ ਰਹੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਾਂਗਰਸ ਸਰਕਾਰ ਨੂੰ ਕਹਿ ਰਹੇ ਕਿ 20 ਡਾਲਰ ਪੰਜਾਬ ਸਰਕਾਰ ਦੇਵੇ ਜਦਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ 'ਚ ਭਾਈਵਾਲ ਪਾਰਟੀ ਦੀ ਵਜ਼ੀਰ ਹੈ, ਉਹ ਵੀ 20 ਡਾਲਰ ਮੁਆਫ਼ ਕਰਾਉਣ ਜਾਂ ਫਿਰ ਅਸਤੀਫਾ ਦੇ ਦੇਣ।

ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ 'ਚ ਸਿੱਧੂ ਦੀ ਸ਼ਮੂਲੀਅਤ ਨਹੀਂ, ਕਾਂਗਰਸ ਨੇ ਵੱਟੀ ਚੁੱਪ

ਧਰਮਸੋਤ ਨੇ ਕਿਹਾ ਕਿ ਜੋ ਧਾਰਮਿਕ ਮੁੱਦੇ 'ਤੇ ਸਿਆਸਤ ਹੋ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਬਾਦਲ ਪਰਿਵਾਰ 'ਤੇ ਵਾਰ ਕਰਦੇ ਕਿਹਾ ਕਿ ਬਾਦਲ ਪਰਿਵਾਰ ਜੋ ਲੋਕਾਂ ਨੂੰ ਪਿੱਠ ਦਿਖਾ ਰਹੇ ਹਨ, ਇਨ੍ਹਾਂ ਦੀ ਕਦੇ ਵੀ ਸਿਆਸਤ ਵਿੱਚ ਵਾਰੀ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਤਿੰਨ ਸੀਟਾਂ ਲੈ ਕੇ ਅਸੀਂ ਪਚੱਤਰ ਅੰਕ ਲਏ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਮਜ਼ਬੂਤ ਹੈ। ਉਨ੍ਹਾਂ ਭਗਵੰਤ ਮਾਨ ਨੂੰ ਵੀ ਜਵਾਬ ਦਿੱਤਾ, ਜਿਨ੍ਹਾਂ ਬੀਤੇ ਦਿਨ ਕੈਪਟਨ ਸਰਕਾਰ 'ਤੇ ਵਾਰ ਕਰਦਿਆਂ ਕਿਹਾ ਸੀ ਕਿ ਮੰਡੀਆਂ ਵਿੱਚ ਕਿਸਾਨ ਰੁਲਣ ਲਈ ਮਜਬੂਰ ਹੋਏ ਹਨ ਤੇ ਦੀਵਾਲੀ ਵੀ ਉਨ੍ਹਾਂ ਨੇ ਮੰਡੀਆਂ ਵਿੱਚ ਗੁਜ਼ਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮੰਡੀਆਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਜਦਕਿ ਅਕਾਲੀ ਦਲ ਤੇ ਬੀਜੇਪੀ ਸਰਕਾਰ ਵੇਲੇ ਕਿਸਾਨ ਮੰਡੀਆਂ ਵਿੱਚ ਰੁਲਦੇ ਸੀ।

ਲੁਧਿਆਣਾ : ਦਿਵਾਲੀ ਦੀ ਰਾਤ ਘਰ 'ਚੋਂ 3 ਭਰਾਵਾਂ ਦੀਆਂ ਮਿਲੀਆਂ ਲਟਕਦੀਆਂ ਲਾਸ਼ਾਂ, ਅਸਲ ਸੱਚ ਨੇ ਫੈਲਾਈ ਸਨਸਨੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਨੂੰ ਵਿਕਾਸ ਦੇ ਰਾਹਾਂ 'ਤੇ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਦਰਅਸਲ ਉਹ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਪੁੱਜੇ ਹੋਏ ਹਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਦੀ 17 ਦਿਨ ਇਸ ਸਥਾਨ 'ਤੇ ਰਹੇ, ਇਸ ਸਥਾਨ 'ਤੇ ਉਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਮੰਤਰੀ ਨੇ ਕਿਹਾ ਕਿ ਇਸ ਪਿੰਡ ਵਿੱਚ 8 ਕਰੋੜ ਰੁਪਏ ਲਾਏ ਜਾਣਗੇ। ਕੈਬਨਿਟ ਮੰਤਰੀ ਵੱਲੋਂ ਪਿੰਡ ਵਿੱਚ ਬਣੇ ਨਵੇਂ ਬੱਸ ਸਟੈਂਡ ਸਟੇਡੀਅਮ ਤੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ।

Get the latest update about News In Punjabi, check out more about Sukhbir Press Conference, Kartarpur Sahib, True Scoop News & Amritsar News

Like us on Facebook or follow us on Twitter for more updates.