ਸਾਬਕਾ ਕਾਂਗਰਸੀ ਮੰਤਰੀ ਧਰਮਸੋਤ ਗ੍ਰਿਫਤਾਰ, ਸਵੇਰੇ 3 ਵਜੇ ਵਿਜੀਲੈਂਸ ਨੇ ਅਮਲੋਹ ਤੋਂ ਕੀਤੀ ਗ੍ਰਿਫਤਾਰੀ

ਚੰਡੀਗੜ੍ਹ-ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ


ਚੰਡੀਗੜ੍ਹ-ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਧਰਮਸੋਤ 
ਨੂੰ ਅਮਲੋਹ ਤੋਂ ਸਵੇਰੇ ਕਰੀਬ 3 ਵਜੇ ਗ੍ਰਿਫਤਾਰ ਕੀਤਾ ਗਿਆ ਹੈ। ਧਰਮਸੋਤ 'ਤੇ ਦਰਖਤ ਕਟਾਈ ਦੇ ਬਦਲੇ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਧਰਮਸੋਤ ਕੈਪਟਨ 
ਅਮਰਿੰਦਰ ਸਿੰਘ   ਦੇ CM ਰਹਿੰਦਿਆਂ ਜੰਗਲਾਤ ਮੰਤਰੀ ਸਨ। ਹਾਲਾਂਕਿ ਜਦੋਂ ਕੈਪਟਨ ਨੂੰ ਹਟਾਇਆ ਗਿਆ ਤਾਂ ਧਰਮਸੋਤ ਦੀ ਵੀ ਮੰਤਰੀ ਅਹੁਦੇ ਤੋਂ ਛੁੱਟੀ ਕਰ ਦਿੱਤੀ 
ਗਈ। ਪੰਜਾਬ 'ਚ CM ਭਗਵੰਤ ਮਾਨ ਦੀ ਅਗੁਵਾਈ ਵਾਲੀ AAP ਸਰਕਾਰ ਨੇ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਆਪਣੇ ਹੈਲਥ ਮਿਨਿਸਟਰ ਡਾ. ਵਿਜੈ 
ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਸੀ। 
ਜੰਗਲਾਤ ਅਫਸਰਾਂ ਨੇ ਖੋਲੀ ਪੋਲ
ਵਿਜੀਲੇਂਸ ਬਿਊਰੋ ਨੇ ਮੋਹਾਲੀ ਦੇ ਕੁੱਝ ਜੰਗਲਾਤ ਅਫਸਰਾਂ ਨੂੰ ਰਿਸ਼ਵਤਖੋਰੀ ਦੇ ਇਲਜ਼ਾਮ ਵਿੱਚ ਫੜਿਆ ਸੀ। ਉਨ੍ਹਾਂ ਨੇ ਪੁੱਛਗਿਛ ਵਿੱਚ ਦੱਸਿਆ ਕਿ ਧਰਮਸੋਤ ਇੱਕ 
ਦਰਖਤ ਕੱਟੇ ਜਾਣ ਦੇ ਬਦਲੇ 500 ਰੁਪਏ ਦੀ ਰਿਸ਼ਵਤ ਲੈਂਦੇ ਸਨ। ਇਸ ਤੋਂ ਇਲਾਵਾ ਨਵੇਂ ਦਰਖਤ ਲਗਾਉਣ ਦੇ ਬਦਲੇ ਵੀ ਰਿਸ਼ਵਤ ਲਈ ਜਾਂਦੀ ਸੀ। ਜਿਸਦਾ ਹਿੱਸਾ 
ਸਿੱਧੇ ਉਸ ਸਮੇਂ ਦੇ ਮੰਤਰੀ ਧਰਮਸੋਤ ਦੇ ਕੋਲ ਵੀ ਜਾਂਦਾ ਸੀ। ਇਸ ਪੁੱਛਗਿਛ ਦੇ ਆਧਾਰ 'ਤੇ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਹੈ। ਧਰਮਸੋਤ ਨੂੰ ਹੁਣ 
ਮੋਹਾਲੀ ਲਿਆਂਦਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਕੋਲੋਂ ਅੱਗੇ ਦੀ ਪੁੱਛਗਿਛ ਹੋਵੇਗੀ। 
ਪੋਸਟ ਮੈਟਰਿਕ ਸਕਾਲਰਸ਼ਿਪ ਘੋਟਾਲੇ ਵਿੱਚ ਵੀ ਘਿਰੇ ਰਹੇ
ਸਾਧੂ ਸਿੰਘ ਧਰਮਸੋਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਵਿੱਚ ਵੀ ਘਿਰੇ ਰਹੇ। ਉਨ੍ਹਾਂ ਦੇ ਸਮਾਜਿਕ ਸੁਰੱਖਿਆ ਮੰਤਰੀ ਰਹਿੰਦਿਆਂ ਇਲਜ਼ਾਮ ਲੱਗੇ ਕਿ ਗਲਤ ਤਰੀਕੇ 
ਨਾਲ ਸਕਾਲਰਸ਼ਿਪ ਦਾ ਪੈਸਾ ਪ੍ਰਾਇਵੇਟ ਕਾਲਜਾਂ ਅਤੇ ਯੂਨਿਵਰਸਿਟੀਜ਼ ਨੂੰ ਦੇ ਦਿੱਤਾ ਗਿਆ। ਇਸ ਨੂੰ ਲੈ ਕੇ ਖੂਬ ਹੰਗਾਮਾ ਵੀ ਹੋਇਆ। ਇਸ ਦੇ ਬਾਵਜੂਦ ਉਸ ਵੇਲੇ ਦੀ 
ਕੈਪਟਨ ਸਰਕਾਰ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ। 
4 ਸਾਬਕਾ ਕਾਂਗਰਸੀ ਮੰਤਰੀ ਹੋ ਚੁੱਕੇ ਨੇ ਭਾਜਪਾ ਵਿੱਚ ਸ਼ਾਮਲ
ਦੋ ਦਿਨ ਪਹਿਲਾਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ 4 ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ,  
ਸੁੰਦਰ ਸ਼ਾਮ ਅਰੋੜਾ ਅਤੇ ਰਾਜਕੁਮਾਰ ਵੇਰਕਾ ਸ਼ਾਮਿਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਕੁਝ ਮੰਤਰੀ ਅਤੇ 
ਵਿਧਾਇਕ ਭ੍ਰਿਸ਼ਟ ਹਨ। ਖਾਸਕਰਕੇ, ਕਈ ਨੇਤਾ ਗ਼ੈਰਕਾਨੂੰਨੀ ਰੇਤ ਖਨਨ ਅਤੇ ਸ਼ਰਾਬ ਦੇ ਕੰਮ-ਕਾਜ ਵਿੱਚ ਸ਼ਾਮਿਲ ਰਹੇ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਜਾਣਕਾਰੀ 
ਦਿੱਤੀ ਸੀ ਪਰ ਕੋਈ ਐਕਸ਼ਨ ਨਹੀਂ ਲੈ ਸਕੇ। ਕੈਪਟਨ ਨੇ ਇਹ ਫਾਇਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣ ਦੀ ਗੱਲ ਕਹੀ ਸੀ।

Get the latest update about latest news, check out more about Former minister Arrest, Truescoop news & punjab news

Like us on Facebook or follow us on Twitter for more updates.