ਭਾਰਤ ਦੀ ਇਹ ਸਟਾਰ ਬੈਡਮਿੰਟਨ ਬੀਜੇਪੀ 'ਚ ਹੋਈ ਸ਼ਾਮਲ, ਹਰਿਆਣੇ ਦਾ ਹੈ ਖਾਸ ਚਹਿਰਾ

ਨਿਰਭਿਆ ਗੈਂਗਰੇਪ ਦੇ ਚਾਰਾਂ ਦੋਸ਼ੀਆਂ ਨੂੰ ਇੱਕ ਫ਼ਰਵਰੀ ਨੂੰ ਫਾਂਸੀ ਦਿੱਤੀ ਜਾਣੀ ਹੈ।ਤਿਹਾੜ ਜੇਲ੍ਹ ...

ਨਵੀਂ ਦਿੱਲੀ — ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਸਿਆਸਤ 'ਚ ਪੈਰ ਧਰਨ ਜਾ ਰਹੇ ਹਨ। ਦੱਸ ਦੱਈਏ ਕਿ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅੱਜ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਈ ਹੈ।ਹਰਿਆਣਾ ਦੇ ਜੰਮਪਲ਼ 29 ਸਾਲਾ ਸਾਇਨਾ ਨੇਹਵਾਲ ਭਾਜਪਾ ਲਈ ਵੱਡੇ ਚਿਹਰੇ ਦਾ ਕੰਮ ਕਰ ਸਕਦੀ ਹੈ। ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਨਾਮ 24 ਕੌਮਾਂਤਰੀ ਖ਼ਿਤਾਬ ਦਰਜ ਹਨ।ਸਾਲ 2009 ਜਿੱਥੇ ਸਾਇਨਾ ਨੇਹਵਾਲ ਦੂਜੇ ਨੰਬਰ 'ਤੇ ਰਹਿ ਚੁੱਕੇ ਹਨ, ਉੱਥੇ ਹੀ ਸਾਲ 2015 'ਚ ਨੰਬਰ–1 ਦਾ ਤਾਜ ਵੀ ਪਹਿਨ ਚੁੱਕੇ ਹਨ।

Kobe Bryant Death: ਕੌਣ ਸੀ ਬਾਸਕੇਟਬਾਲ ਖਿਡਾਰੀ, ਜਾਣੋ ਉਨ੍ਹਾਂ ਦਾ ਸਫਰ

ਜਾਣਕਾਰੀ ਅਨੁਸਾਰ ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਸਾਇਨਾ ਨੇਹਵਾਲ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਾ ਪਾਰਟੀ ਲਈ ਵੱਡੀ ਗੱਲ ਹੋਵੇਗੀ।ਸੂਤਰਾਂ ਮੁਤਾਬਕ ਸਾਇਨਾ ਨੇਹਵਾਲ ਨੂੰ ਹੁਣ ਭਾਜਪਾ ਵੱਲੋਂ ਦਿੱਲੀ ਚੋਣਾਂ ਦੌਰਾਨ ਪ੍ਰਚਾਰ ਲਈ ਵੀ ਉਤਾਰਿਆ ਜਾ ਸਕਦਾ ਹੈ।ਇਸ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ, ਜਿਨ੍ਹਾਂ 'ਚ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ, ਭਲਵਾਨ ਬਬੀਤਾ ਫ਼ੌਗਾਟ ਆਦਿ ਸ਼ਾਮਲ ਹਨ।

Get the latest update about BJP, check out more about Punjabi News, Joins, Sports News & India

Like us on Facebook or follow us on Twitter for more updates.