MRP 'ਤੇ ਸੇਲ, ਕੋਈ ਡਿਸਕਾਊਂਟ ਨਹੀਂ... ਫਿਰ ਵੀ ਦਿੱਲੀ ਦੇ ਠੇਕਿਆਂ 'ਤੇ ਬੀਅਰ ਦੀ ਕਮੀ, ਕੀ ਹੈ ਕਾਰਨ?

ਗਰਮੀਆਂ ਸੇ ਸ਼ੀਜਨ ਦੇ ਸ਼ੁਰੂਆਤ ਦੇ ਨਾਲ ਹੀ ਬਾਰ ਰੈਸਟੂਰੈਂਟ 'ਚ ਬੀਅਰ ਦੀ ਮੰਗ ਵੀ ਵੱਧ ਜਾਂਦੀ ਹੈ। ਗਰਮੀਆਂ ਦੇ ਸੀਜਨ ਮਾਰਚ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਇਸ ਦੀ ਸਪਲਾਈ ਮੰਗ ਤੋਂ ਵੀ ਜਿਆਦਾ ਹੁੰਦੀ ਹੈ ਪਰ ਇਕ ਦੀ ਵੱਧ ਪ੍ਰਚੂਨ ਦੇ ਕਾਰਨ ਵੀ ਇਸ ਸਮੇ ਦਿੱਲੀ ਦੇ ਠੇਕਿਆਂ 'ਚ ਬੀਅਰ ਦੀ ਕਮੀ ਚੱਲ ਰਹੀ ਹੈ...

ਨਵੀ ਦਿੱਲੀ:-  ਗਰਮੀਆਂ ਸੇ ਸ਼ੀਜਨ ਦੇ ਸ਼ੁਰੂਆਤ ਦੇ ਨਾਲ ਹੀ ਬਾਰ ਰੈਸਟੂਰੈਂਟ 'ਚ ਬੀਅਰ ਦੀ ਮੰਗ ਵੀ ਵੱਧ ਜਾਂਦੀ ਹੈ। ਗਰਮੀਆਂ ਦੇ ਸੀਜਨ ਮਾਰਚ ਤੋਂ ਜੁਲਾਈ ਤੱਕ ਦਾ ਹੁੰਦਾ ਹੈ ਇਸ ਦੀ ਸਪਲਾਈ ਮੰਗ ਤੋਂ ਵੀ ਜਿਆਦਾ ਹੁੰਦੀ ਹੈ ਪਰ ਇਕ ਦੀ ਵੱਧ ਪ੍ਰਚੂਨ ਦੇ ਕਾਰਨ ਵੀ ਇਸ ਸਮੇ ਦਿੱਲੀ ਦੇ ਠੇਕਿਆਂ 'ਚ ਬੀਅਰ ਦੀ ਕਮੀ ਚੱਲ ਰਹੀ ਹੈ। ਇਸ ਸਮੇ ਦਿੱਲੀ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਬੀਅਰ ਦੇ ਜ਼ਿਆਦਾਤਰ ਬ੍ਰਾਂਡ ਦਿੱਲੀ ਦੇ ਠੇਕਿਆਂ 'ਤੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) 'ਤੇ ਵੇਚੇ ਜਾ ਰਹੇ ਹਨ। ਵਿਕਰੇਤਾ ਵੀ ਬੀਅਰ 'ਤੇ ਕਿਸੇ ਕਿਸਮ ਦੀ ਛੋਟ ਨਹੀਂ ਦੇ ਰਹੇ ਹਨ।


ਦਿੱਲੀ 'ਚ ਇਸ ਸਾਲ ਗਰਮੀ ਸ਼ੁਰੂ ਹੋਣ ਦੇ ਨਾਲ ਹੀ ਮੰਗ 'ਚ ਤੇਜ਼ੀ ਨਾਲ ਵਾਧੇ ਕਾਰਨ 'ਨਿਯੰਤਰਿਤ' ਸਪਲਾਈ ਕਾਰਨ ਰਾਜਧਾਨੀ 'ਚ ਬੀਅਰ ਦੀ ਭਾਰੀ ਕਮੀ ਹੈ। ਦਿੱਲੀ ਵਿੱਚ ਜ਼ਿਆਦਾਤਰ ਮਸ਼ਹੂਰ ਬ੍ਰਾਂਡ 'ਆਉਟ ਆਫ ਸਟਾਕ' ਚਲ ਰਹੇ ਹਨ। ਦਿੱਲੀ ਵਿੱਚ ਸ਼ਰਾਬ ਪੀਣ ਵਾਲੇ ਤਾਂ ਬਹੁਤ ਹਨ ਪਰ ਹੁਣ ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਵੀ ਬੀਅਰ ਨਹੀਂ ਮਿਲ ਰਹੀ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੁਲਾਈ ਤੱਕ ਸਥਿਤੀ ਅਜਿਹੀ ਹੀ ਰਹਿਣ ਦੀ ਸੰਭਾਵਨਾ ਹੈ। ਬੀਅਰ ਦੇ ਸ਼ੌਕੀਨਾਂ ਨੂੰ ਹੋਰ ਵਿਕਲਪ ਲੱਭਣੇ ਪੈਣਗੇ।

ਦਸ ਦਈਏ ਕਿ ਬੀਅਰ ਦੀ ਇਹ ਕਮੀ ਪਹਿਲੀ ਵਾਰ ਹੋਈ ਹੈ। ਹਾਲਾਂਕਿ ਦਿੱਲੀ ਵਿੱਚ ਬੀਅਰ ਦੀ ਮੰਗ ਹਰ ਸਾਲ ਵਧਦੀ ਹੈ ਅਤੇ ਸਪਲਾਈ ਸੀਮਤ ਰਹਿੰਦੀ ਹੈ, ਪਰ ਅਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਬਣੀ। ਸ਼ਰਾਬ ਵਿਕਰੇਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀਆਂ ਅਲਮਾਰੀਆਂ ਵਿੱਚੋਂ ਵੱਡੇ ਬ੍ਰਾਂਡਾਂ ਦੇ ਡੱਬੇ, ਪੁਆਇੰਟ ਅਤੇ ਬੋਤਲਾਂ ਗਾਇਬ ਹੋ ਗਈਆਂ ਹਨ। ਨਵੇਂ ਬ੍ਰਾਂਡਾਂ ਦੀ ਵਿਕਰੀ 'ਚ ਭਾਰੀ ਵਾਧਾ ਹੋਇਆ ਹੈ। ਕੁਝ ਵਿਕਰੇਤਾ ਗਾਹਕਾਂ ਤੋਂ ਬੀਅਰ ਲਈ ਪ੍ਰੀਮੀਅਮ ਵਸੂਲ ਰਹੇ ਹਨ। ਜ਼ਿਆਦਾਤਰ ਬ੍ਰਾਂਡਾਂ ਦੀ ਬੀਅਰ ਐਮਆਰਪੀ 'ਤੇ ਵਿਕ ਰਹੀ ਹੈ। ਬੀਅਰ 'ਤੇ ਪੇਸ਼ਕਸ਼ਾਂ ਅਤੇ ਛੋਟਾਂ ਖਤਮ ਹੋ ਗਈਆਂ ਹਨ। ਜਾਣਕਾਰੀ ਅਨੁਸਾਰ, ਇਸ ਸਾਲ ਮੰਗ ਵਿੱਚ 30% ਦਾ ਵਾਧਾ ਹੋਇਆ ਹੈ। ਮਾਰਚ ਤੋਂ ਹੀ ਗਰਮੀ ਸ਼ੁਰੂਆਤ ਹੋਣ ਦੇ ਕਾਰਨ ਘਾਟਾ ਪਿਆ ਸੀ।

ਦਿੱਲੀ 'ਚ ਬੀਅਰ ਦੀ ਕਮੀ ਕਿਉਂ?
ਜਾਣਕਾਰੀ ਮੁਤਾਬਿਕ ਡਿਸਟਿਲਰੀਆਂ ਵਾਲੇ ਰਾਜ ਆਪਣੇ ਨਿਰਮਾਤਾਵਾਂ ਨੂੰ ਪਹਿਲਾਂ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਕਹਿੰਦੇ ਹਨ ਫਿਰ ਦੂਜੇ ਰਾਜਾਂ ਨੂੰ ਬਰਾਮਦ ਹੁੰਦੀ ਹੈ। ਦਿੱਲੀ ਵਿੱਚ ਕੋਈ ਡਿਸਟਿਲਰੀ ਨਹੀਂ ਹੈ ਅਤੇ ਇਹ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਜੰਮੂ ਤੋਂ ਸਪਲਾਈ ਕੀਤੀ ਜਾਂਦੀ ਹੈ। ਉਥੋਂ ਨਿਯੰਤਰਿਤ ਸਪਲਾਈ ਕਾਰਨ ਘਾਟ ਹੈ। ਇੱਕ ਅੰਦਾਜ਼ੇ ਮੁਤਾਬਕ ਦਿੱਲੀ ਵਿੱਚ ਹਰ ਸਾਲ ਬੀਅਰ ਦੇ 315-320 ਮਿਲੀਅਨ ਕੈਨ ਵਿਕਦੇ ਹਨ। ਇਸ ਵਿੱਚੋਂ 40% ਦੀ ਖਪਤ ਅਪ੍ਰੈਲ-ਜੁਲਾਈ ਦਰਮਿਆਨ ਪੀਕ ਸੀਜ਼ਨ ਦੌਰਾਨ ਹੁੰਦੀ ਹੈ। ਇਸ ਵਾਰ ਮੰਗ ਬਹੁਤ ਵਧੀ ਹੈ, ਇਸ ਲਈ ਸਮੁੱਚੀ ਖਪਤ ਵੀ ਵਧਣ ਦੀ ਉਮੀਦ ਹੈ। ਕਈ ਵਿਕਰੇਤਾਵਾਂ ਨੇ ਇਸ ਵਾਰ ਬੀਅਰ ਦੀ ਕਮੀ ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 

Get the latest update about delhi news, check out more about beer shop in delhi, bar in delhi , beer & restaurants in delhi

Like us on Facebook or follow us on Twitter for more updates.