IPL ਦੀ ਤਰਜ 'ਤੇ ਸ਼੍ਰੀਲੰਕਾ ਪ੍ਰੀਮੀਅਰ ਲੀਗ, ਖਾਨ ਪਰਿਵਾਰ ਨੇ ਖਰੀਦੀ ਟੀਮ

ਬਾਲੀਵੁੱਡ ਸੈਲੇਬਸ ਨੂੰ ਸਪੋਰਟਸ ਵਿਚ ਹਮੇਸ਼ਾ ਤੋਂ ਖਾਸਾ ਇੰਟਰੈਸਟ ਰਿਹਾ ਹੈ। ਫਿਰ ਚਾਹੇ...

ਬਾਲੀਵੁੱਡ ਸੈਲੇਬਸ ਨੂੰ ਸਪੋਰਟਸ ਵਿਚ ਹਮੇਸ਼ਾ ਤੋਂ ਖਾਸਾ ਇੰਟਰੈਸਟ ਰਿਹਾ ਹੈ। ਫਿਰ ਚਾਹੇ ਉਹ ਆਈ.ਪੀ.ਐੱਲ. ਵਿਚ ਕ੍ਰਿਕਟ ਟੀਮ ਖਰੀਦਣਾ ਹੋਵੇ ਜਾਂ ਫਿਰ ਦੇਸ਼ ਵਿਚ ਫੁੱਟਬਾਲ ਟੀਮ ਨੂੰ ਉਤਸ਼ਾਹਿਤ ਕਰਨਾ। ਹੁਣ ਆਈਪੀਐੱਲ ਦੀ ਤਰਜ 'ਤੇ ਸ਼੍ਰੀਲੰਕਾ ਵਿਚ ਵੀ ਕ੍ਰਿਕਟ ਟੀਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੁੱਲ ਪੰਜ ਟੀਮਾਂ ਉਸ ਟੂਰਨਾਮੈਂਟ ਦਾ ਹਿੱਸਾ ਹੋਣਗੀਆਂ। ਪਰ ਉਸ ਲੀਗ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਸਲਮਾਨ ਖਾਨ ਦੇ ਪਰਿਵਾਰ ਨੇ ਵੀ ਇਕ ਟੀਮ ਖਰੀਦ ਲਈ ਹੈ।
ਸਲਮਾਨ ਦੇ ਪਰਿਵਾਰ ਨੇ ਖਰੀਦੀ ਟੀਮ
ਇਕ ਨਿਊਜ਼ ਪੋਰਟਲ ਮੁਤਾਬਕ ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਨੇ ਇਕ ਟੀਮ ਦੀ ਫ੍ਰੈਂਚਾਇਜ਼ੀ ਖਰੀਦ ਲਈ ਹੈ। ਉਨ੍ਹਾਂ ਨੇ ਕੈਂਡੀ ਟਸਕਰਸ ਨਾਮ ਦੀ ਟੀਮ ਨੂੰ ਖਰੀਦ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਿਵੇਸ਼ ਸੋਹੇਲ ਖਾਨ ਇੰਟਰਨੈਸ਼ਨਲ ਐੱਲ.ਐੱਲ.ਪੀ. ਦੇ ਰਾਹੀਂ ਕੀਤਾ ਗਿਆ ਹੈ। ਇਸ ਨਿਵੇਸ਼ ਦਾ ਹਿੱਸਾ ਸਲੀਮ ਖਾਨ ਤੇ ਸਲਮਾਨ ਖਾਨ ਵੀ ਹਨ। ਸੋਹੇਲ ਖਾਨ ਮੁਤਾਬਕ ਖਾਨ ਸਾਰੇ ਮੈਚ ਦੇਖਣ ਦੇ ਲਈ ਸਟੇਡੀਅਮ ਵਿਚ ਮੌਜੂਦ ਰਹਿਣ ਵਾਲੇ ਹਨ। ਉਹ ਇਸ ਨਵੀਂ ਕ੍ਰਿਕਟ ਲੀਗ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ।
ਕ੍ਰਿਸ ਗੇਲ ਹੋਣਗੇ ਟੀਮ ਦਾ ਹਿੱਸਾ
ਉਥੇ ਹੀ ਸਲਮਾਨ ਖਾਨ ਦੀ ਟੀਮ ਵਿਚ ਵੈਸਟ ਇੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਨੂੰ ਥਾਂ ਮਿਲੀ ਹੈ। ਉਹ ਆਪਣੇ ਲੰਬੇ ਛੱਕੇ ਮਾਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਥੇ ਹੀ ਸੋਹੇਲ ਖਾਨ ਵੀ ਉਨ੍ਹਾਂ ਨੂੰ ਇਸ ਟੀਮ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਦੀ ਨਜ਼ਰਾਂ ਵਿਚ ਕ੍ਰਿਸ ਗੇਲ ਟੀਮ ਦੇ ਅਸਲੀ ਬਾਸ ਹਨ। ਵੈਸੇ ਕੈਂਡੀ ਟਸਕਰਸ ਦੀ ਟੀਮ ਵਿਚ ਬਿਹਤਰੀਨ ਖਿਡਾਰੀ ਦੇਖਣ ਨੂੰ ਮਿਲਣ ਵਾਲੇ ਹਨ। ਲਿਆਮ ਪਲੰਕੇਟ, ਵਹਾਬ ਰਿਆਜ਼, ਕੁਸਲ ਮੈਂਡਿਸ ਤੇ ਨੁਵਾਨ ਪ੍ਰਦੀਪ ਜਿਹੇ ਕ੍ਰਿਕਟਰ ਇਸ ਲੀਗ ਵਿਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਦੇਸ਼ ਵਿਚ ਸੈਲੇਬ੍ਰਿਟੀ ਕ੍ਰਿਕਟ ਲੀਗ ਹੋਈ ਸੀ, ਤਾਂ ਵੀ ਸਲਮਾਨ ਖਾਨ ਨੇ ਇਕ ਸਰਗਰਮ ਭੂਮਿਕਾ ਨਿਭਾਈ ਸੀ। ਉਸ ਲੀਗ ਵਿਚ ਵੀ ਕਈ ਬਾਲੀਵੁੱਡ ਸੈਲੇਬਸ ਨੇ ਆਪਣਾ ਕ੍ਰਿਕਟ ਟੈਲੈਂਟ ਦਿਖਾਇਆ ਸੀ। ਅਜਿਹੇ ਵਿਚ ਹੁਣ ਸਲਮਾਨ ਦੇ ਪਰਿਵਾਰ ਵਲੋਂ ਸ਼੍ਰੀਲੰਕਾ ਕ੍ਰਿਕਟ ਲੀਗ ਵਿਚ ਨਿਵੇਸ਼ ਕਰਨਾ ਸਾਰੇ ਫੈਨਸ ਨੂੰ ਉਤਸ਼ਾਹਿਤ ਕਰ ਰਿਹਾ ਹੈ। 


Get the latest update about team, check out more about srilankan premier league, chris gayle, salman khan & cricket

Like us on Facebook or follow us on Twitter for more updates.