ਮੁੰਬਈ: ਸਲਮਾਨ ਖਾਨ ਦੀ ਫਿਲਮ ਰਾਧੇ ਦੇ ਟ੍ਰੇਲ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। 'ਰਾਧੇ: ਯੋਰ ਮੋਸਟ ਵਾਂਟਿਡ ਭਾਈ' ਵਿਚ ਧਮਾਕੇਦਾਰ ਐਕਸ਼ਨ ਦੇ ਨਾਲ-ਨਾਲ ਸਲਮਾਨ ਖਾਨ ਇਥੇ ਦਿਸ਼ਾ ਪਾਟਨੀ ਨਾਲ ਫਲਰਟ ਕਰਦੇ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਤੋਂ ਇਲਾਵਾ ਸਲਮਾਨ ਖਾਨ ਨੇ ਟ੍ਰੇਲਰ ਵਿਚ ਅਜਿਹਾ ਕੁਝ ਕਰ ਦਿੱਤਾ ਹੈ, ਜਿਸ ਨੂੰ ਉਨ੍ਹਾਂ ਨੇ ਕਦੇ ਨਾ ਕਰਨ ਦੀ ਸਹੁੰ ਖਾਧੀ ਸੀ।
ਫਿਲਮ 'ਰਾਧੇ' ਦੇ ਟ੍ਰੇਲਨ ਵਿਚ ਸਲਮਾਨ ਖਾਨ, ਐਕਟਰੇਸ ਦਿਸ਼ਾ ਪਾਟਨੀ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਕਿੱਸ ਦੀ ਤੁਹਾਨੂੰ ਹਲਕੀ ਜਿੱਹੀ ਝਲਕ ਦੇਖਣ ਨੂੰ ਮਿਲੇਗੀ, ਪਰ ਫਿਰ ਵੀ ਫੈਨਸ ਦੇ ਵਿਚਾਲੇ ਇਸ ਨੂੰ ਲੈ ਕੇ ਖਲਬਲੀ ਮਚ ਗਈ ਹੈ। ਸ਼ੈਡੋ ਵਾਲੇ ਇਸ ਸੀਨ ਵਿਚ ਦਿਸ਼ਾ ਖੜ੍ਹੀ ਹੈ ਤੇ ਸਲਮਾਨ ਆ ਕੇ ਉਨ੍ਹਾਂ ਨੂੰ ਕਿੱਸ ਕਰਦੇ ਹਨ।
ਹੁਣ ਜੇਕਰ ਤੁਸੀਂ ਸਲਮਾਨ ਖਾਨ ਦੇ ਸੱਚੇ ਫੈਨ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਸਲਮਾਨ ਖਾਨ ਨੇ ਸਾਲਾਂ ਪਹਿਲਾਂ ਪਰਦੇ ਉੱਤੇ ਕਦੇ ਕਿੱਸ ਨਾ ਕਰਨ ਦੀ ਕਸਮ ਖਾਧੀ ਸੀ। ਸਲਮਾਨ ਹਮੇਸ਼ਾ ਤੋਂ ਕਹਿੰਦੇ ਰਹੇ ਹਨ ਕਿ ਉਹ ਸ਼ਰਮੀਲੇ ਇਨਸਾਨ ਹਨ, ਜੋ ਪਰਦੇ ਉੱਤੇ ਇੰਟੀਮੇਸੀ ਤੇ ਕਿਸਿੰਗ ਨੂੰ ਸਹੀ ਨਹੀਂ ਮੰਨਦੇ ਹਨ। ਹਾਲਾਂਕਿ ਹੁਣ ਇਤਿਹਾਸ ਵਿਚ ਪਹਿਲੀ ਵਾਰ ਸਲਮਾਨ ਖਾਨ ਖੁਦ ਕਿਸਿੰਗ ਸੀਨ ਦਿੰਦੇ ਨਜ਼ਰ ਆਏ ਹਨ।
ਫੈਨਸ ਇਸ ਸੀਨ ਨੂੰ ਲੈ ਕੇ ਹੈਰਾਨ ਹਨਤੇ ਇਹ ਸੀਨ ਧੜੱਲੇ ਨਾਲ ਵਾਇਰਲ ਹੋ ਰਿਹਾ ਹੈ। ਇਸ ਸੀਨ ਦੇ ਫੋਟੋਜ਼ ਤੇ ਕਲਿੱਪਸ ਨੂੰ ਟਵਿੱਟਰ ਉੱਤੇ ਯੂਜ਼ਰਸ ਸ਼ੇਅਰ ਕਰ ਰਹੇ ਹਨ।
Get the latest update about video, check out more about Salman Khan, Truescoop, Kissing Scene & Truescoop News
Like us on Facebook or follow us on Twitter for more updates.