Typhoid ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

ਪਾਕਿਸਤਾਨ ਟਾਈਫਾਈਡ ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਅਧਿਕਾਰੀਆ ਨੇ ਦੱਸਿਆ ਕਿ ਦੇਸ਼ 'ਚ ਪਿੱਛੇ ਜਿਹੇ ਟਾਈਫਾਈਡ ਦੇ ਮਾਮਲੇ ਵੱਡੀ ਗਿਣਤੀ 'ਚ ਵੱਧ ਗਏ ਸਨ। ਇਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਵੀ...

ਇਸਲਾਮਾਬਾਦ— ਪਾਕਿਸਤਾਨ ਟਾਈਫਾਈਡ ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਅਧਿਕਾਰੀਆ ਨੇ ਦੱਸਿਆ ਕਿ ਦੇਸ਼ 'ਚ ਪਿੱਛੇ ਜਿਹੇ ਟਾਈਫਾਈਡ ਦੇ ਮਾਮਲੇ ਵੱਡੀ ਗਿਣਤੀ 'ਚ ਵੱਧ ਗਏ ਸਨ। ਇਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਦੋ ਹਫ਼ਤਿਆਂ ਲਈ ਸਿੰਧ ਸੂਬੇ 'ਚ ਟੀਕਾਕਰਣ ਮੁਹਿੰਮ ਦੌਰਾਨ ਵਰਤਿਆ ਜਾਵੇਗਾ। ਸਿੰਧ 'ਚ ਸਾਲ 107 ਤੋਂ ਲੈ ਕੇ ਹੁਣ ਤੱਕ ਟਾਈਫਾਈਡ ਦੇ 10,000 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿੰਧ ਸੁਬੇ ਦੇ ਸਿਹਤ ਮੰਤਰੀ ਅਜ਼ਰਾ ਪੇਛੁਹੋ ਨੇ ਦੱਸਿਆ ਕਿ ਅੱਜ ਤੋਂ ਦੋ ਹਫ਼ਤਿਆਂ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਅਧੀਨ 9 ਮਹੀਨਿਆਂ ਤੋਂ ਲੈ ਕੇ 15 ਸਾਲਾਂ ਤੱਕ ਦੇ 1 ਕਰੋੜ ਬੱਚਿਆਂ ਨੂੰ ਟੀਕੇ ਲਾਏ ਜਾਣਗੇ।

ਤੀਸ ਹਜ਼ਾਰੀ ਕੋਰਟ : ਦਿੱਲੀ ਹਾਈਕੋਰਟ ਦੇ ਹੁਕਮ ਤੋਂ ਬਾਅਦ ਵਕੀਲਾਂ ਨੇ ਖ਼ਤਮ ਕੀਤੀ ਹੜਤਾਲ

ਸਿੰਧ 'ਚ ਦੋ ਹਫ਼ਤਿਆਂ ਦੀ ਮੁਹਿੰਮ ਤੋਂ ਬਾਅਦ ਇਸ ਟੀਕੇ ਨੂੰ ਅਗਲੇ ਕੁਝ ਸਾਲਾਂ ਦੌਰਾਨ ਹੋਰ ਰਾਜਾਂ 'ਚ ਵਰਤਿਆ ਜਾਵੇਗਾ। 'ਸਾਲਮੋਨੇਲਾ ਟਾਇਫ਼ੀ ਬੈਕਟੀਰੀਆ' ਦੀ ਇਕ ਅਜਿਹੀ ਕਿਸਮ ਆਈ ਸੀ, ਜਿਸ ਦੀ ਲਪੇਟ 'ਚ ਪਾਕਿਸਤਾਨ 'ਚ 11,000 ਲੋਕ ਆ ਗਏ ਸਨ। ਦੇਸ਼ ਦਾ ਸਿੰਧ ਸੂਬਾ ਇਸ ਬੀਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਕਰਾਚੀ 'ਚ ਇਕ ਪ੍ਰੋਗਰਾਮ ਦੌਰਾਨ ਟਾਈਫਾਈਡ ਕੰਜੂਗੇਟ ਵੈਕਸੀਨ (TCV) ਟੀਕੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਿਹਤ ਸਬੰਧੀ ਮਾਮਲਿਆਂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਜ਼ਫ਼ਰ ਮਿਰਜ਼ਾ ਤੇ ਸੂਬਾਈ ਸਿਹਤ ਮੰਤਰੀ ਅਜ਼ਰਾ ਫ਼ਜ਼ਲ ਪੇਚੂਹੋ ਮੌਜੂਦ ਸਨ।

Get the latest update about Health News, check out more about Salmonella Typhi Bacteria, Combat Typhoid, News In Punjabi & Typhoid Vaccine

Like us on Facebook or follow us on Twitter for more updates.