ਜਲੰਧਰ ਦੇ ਮਾਡਲ ਟਾਊਨ ’ਚ ‘ਸਾਂਬਰ’ ਨੇ ਮਚਾਇਆ ਹੜਕੰਪ, 3 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਵੀ...

ਸਰਦੀਆਂ ਦੇ ਮੌਸਮ 'ਚ ਜੰਗਲੀ ਜਾਨਵਰ ਮੈਦਾਨੀ ਖੇਤਰਾਂ 'ਚ ਆਉਣਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ 'ਚ ਵਧੇਰੇ ਸੰਖਿਆ ਸਾਂਬਰ ਦੀ ਹੁੰਦੀ ਹੈ। ਹਾਲੇ ਤੱਕ ਜਲੰਧਰ 'ਚ 15 ਤੋਂ 20 ਦੇ ਕਰੀਬ ਸਾਂਬਰ ਆ ਚੁੱਕੇ ਹਨ, ਜਿਨ੍ਹਾਂ ਨੂੰ ਜੰਗਲਾਤ ਵਿਭਾਗ ਫੜ੍ਹ ਕੇ ਵਾਪਸ ਜੰਗਲਾਂ...

ਜਲੰਧਰ— ਸਰਦੀਆਂ ਦੇ ਮੌਸਮ 'ਚ ਜੰਗਲੀ ਜਾਨਵਰ ਮੈਦਾਨੀ ਖੇਤਰਾਂ 'ਚ ਆਉਣਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ 'ਚ ਵਧੇਰੇ ਸੰਖਿਆ ਸਾਂਬਰ ਦੀ ਹੁੰਦੀ ਹੈ। ਹਾਲੇ ਤੱਕ ਜਲੰਧਰ 'ਚ 15 ਤੋਂ 20 ਦੇ ਕਰੀਬ ਸਾਂਬਰ ਆ ਚੁੱਕੇ ਹਨ, ਜਿਨ੍ਹਾਂ ਨੂੰ ਜੰਗਲਾਤ ਵਿਭਾਗ ਫੜ੍ਹ ਕੇ ਵਾਪਸ ਜੰਗਲਾਂ 'ਚ ਛੱਡ ਕੇ ਆਇਆ ਹੈ। ਅੱਜ ਵੀ ਜਲੰਧਰ ਦੇ ਮਾਡਲ ਟਾਊਨ ਖੇਤਰ 'ਚ ਇਕ ਸਾਂਬਰ ਦੇਖਿਆ ਗਿਆ, ਜਿਸ ਨੂੰ ਜੰਗਲਾਤ ਵਿਭਾਗ ਨੇ ਲੋਕਾਂ ਦੀ ਸਹਾਇਤਾ ਨਾਲ ਫੜਿਆ।

ਆਮ ਲੋਕਾਂ ਤੋਂ ਬਾਅਦ ਜੰਗਲੀ ਜਾਨਵਰਾਂ 'ਤੇ ਵੀ ਪਈ ਠੰਢ ਦੀ ਮਾਰ, ਪੜ੍ਹੋ ਜਲੰਧਰ ਦੀ ਅਜਿਹੀ ਹੀ ਹੈਰਾਨੀਜਨਕ ਖ਼ਬਰ

ਜਲੰਧਰ ਦੇ ਮਾਡਲ ਟਾਊਨ ਖੇਤਰ 'ਚ ਇਕ ਸਾਂਬਰ ਦੇਖਿਆ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਉਸੇ ਸਮੇਂ ਜੰਗਲਾਤ ਵਿਭਾਗ ਦੀ ਟੀਮ ਨੂੰ ਫੋਨ ਕੀਤਾ। ਆਟੋ ਡਰਾਈਵਰ ਨੇ ਦੱਸਿਆ ਕਿ ਜਦੋਂ ਉਸ ਨੇ ਸਾਂਬਰ ਨੂੰ ਦੇਖਿਆ ਤਾਂ ਲੋਕਾਂ ਦੀ ਸਹਾਇਤਾ ਨਾਲ ਫੜਣ ਦੀ ਕੋਸ਼ਿਸ਼ ਕੀਤੀ ਅਤੇ ਜੰਗਲਾਤ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਸਵੇਰੇ 7.00 ਵਜੇ ਸਾਂਬਰ ਦੇਖਿਆ ਗਿਆ ਸੀ ਪਰ 3 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਬਸ ਸਟੈਂਡ ਦੇ ਕੋਲ੍ਹੋਂ ਉਸ ਨੂੰ ਫੜਿਆ ਗਿਆ।

Get the latest update about Model Town News, check out more about Punjab News, Sambar Deer In Model Town, Jalandhar News & True Scoop News

Like us on Facebook or follow us on Twitter for more updates.