ਸੈਮਸੰਗ ਦਾ ਧਮਾਕੇਦਾਰ ਆਫਰ, '44 ਰੁਪਏ ਦੀ EMI' 'ਤੇ ਖਰੀਦੋ 5G ਸਮਾਰਟ ਫੋਨ, ਜਾਣੋ ਕੀ ਹੈ ਡੀਲ

ਸੈਮਸੰਗ ਇੰਡੀਆ ਦੇ ਸੀਨੀਅਰ ਨਿਰਦੇਸ਼ਕ ਅਤੇ ਮਾਰਕੀਟਿੰਗ ਮੁਖੀ ਆਦਿਤਿਆ ਬੱਬਰ ਮੁਤਾਬਿਕ ਉਪਭੋਗਤਾ ਇਨ੍ਹਾਂ ਸਮਾਰਟਫ਼ੋਨਾਂ ਨੂੰ ਬਹੁਤ ਸਸਤੇ EMI 'ਤੇ ਖਰੀਦ ਸਕਦੇ ਹਨ...

ਹਾਲ੍ਹੀ 'ਚ ਭਾਰਤੀ ਬਾਜ਼ਾਰ ਵਿੱਚ ਸੈਮਸੰਗ ਦੇ ਦੋ ਨਵੇਂ 5G ਸਮਾਰਟਫ਼ੋਨ ਲਾਂਚ ਕੀਤੇ ਗਏ ਹਨ। ਇਹ Samsung Galaxy A14 5G ਅਤੇ Galaxy A23 5G ਆਨਲਾਈਨ ਅਤੇ ਆਫਲਾਈਨ ਦੋਵੇ ਵਿਕਲਪਾਂ 'ਚ ਖਰੀਦੇ ਜਾ ਸਕਦੇ ਹਨ। ਇਨ੍ਹਾਂ ਸਮਾਰਟਫੋਨਾ 'ਤੇ ਫਿਲਹਾਲ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ਾਨਦਾਰ ਆਫਰਜ਼ ਨਾਲ ਉਪਲਬੱਧ ਹਨ। ਤੁਸੀਂ ਸੈਮਸੰਗ ਦੀ ਅਧਿਕਾਰਿਕ ਵੈੱਬਸਾਈਟ ਤੇ ਇਹ ਸਮਾਰਟਫੋਨ ਬਹੁਤ ਘੱਟ ਕੀਮਤ 'ਤੇ ਵੀ ਖਰੀਦ ਸਕਦੇ ਹੋ। ਦਰਅਸਲ, ਕੰਪਨੀ ਦੁਆਰਾ ਆਪਣੇ ਯੂਜ਼ਰਸ ਨੂੰ  Finance+ ਸਕੀਮ ਦਿੱਤੀ ਜਾ ਰਹੀ ਹੈ ਜਿਸ ਦੀ ਮਦਦ ਨਾਲ ਉਪਭੋਗਤਾ ਕਿਫਾਇਤੀ EMI 'ਤੇ ਸਮਾਰਟਫੋਨ ਖਰੀਦ ਸਕਦੇ ਹਨ।

ਸੈਮਸੰਗ ਇੰਡੀਆ ਦੇ ਸੀਨੀਅਰ ਨਿਰਦੇਸ਼ਕ ਅਤੇ ਮਾਰਕੀਟਿੰਗ ਮੁਖੀ ਆਦਿਤਿਆ ਬੱਬਰ ਮੁਤਾਬਿਕ ਉਪਭੋਗਤਾ ਇਨ੍ਹਾਂ ਸਮਾਰਟਫ਼ੋਨਾਂ ਨੂੰ ਬਹੁਤ ਸਸਤੇ EMI 'ਤੇ ਖਰੀਦ ਸਕਦੇ ਹਨ। ਯੂਜ਼ਰ ਸੈਮਸੰਗ Galaxy A14 ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਣਗੇ। ਯੂਜ਼ਰਸ ਇਸ 5ਜੀ ਫੋਨ ਨੂੰ ਰੋਜ਼ਾਨਾ 44 ਰੁਪਏ ਜਾਂ 1320 ਰੁਪਏ ਦੀ ਮਹੀਨਾਵਾਰ EMI 'ਤੇ ਘਰ ਲਿਆ ਸਕਦੇ ਹਨ। ਸੈਮਸੰਗ ਦੁਆਰਾ ਇਸ ਹੈਂਡਸੈੱਟ ਨੂੰ 16,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ, ਪਰ ਫਿਲਹਾਲ ਇਸ 'ਤੇ 1500 ਰੁਪਏ ਦਾ ਆਫਰ ਹੈ। ਗ੍ਰੈਂਡ ਰਿਪਬਲਿਕ ਡੇਅ ਆਫਰ ਦੇ ਤਹਿਤ ਸੈਮਸੰਗ ਇਸ ਸਮਾਰਟਫੋਨ 'ਤੇ 1500 ਰੁਪਏ ਦਾ ਇੰਸਟੈਂਟ ਕੈਸ਼ਬੈਕ ਦੇ ਰਿਹਾ ਹੈ।


ਇਸੇ ਤਰ੍ਹਾਂ Galaxy A23 5G ਨੂੰ 19,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਇਸ 'ਤੇ ਤੁਹਾਨੂੰ 2000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਾਪ ਐਪ ਵੈਲਕਮ ਵਾਊਚਰ ਰਾਹੀਂ 1000 ਰੁਪਏ ਦੀ ਛੋਟ ਮਿਲਦੀ ਹੈ। ਤੁਸੀਂ ਇਸ ਫੋਨ ਨੂੰ EMI 'ਤੇ ਵੀ ਖਰੀਦ ਸਕਦੇ ਹੋ। ਆਦਿਤਿਆ ਬੱਬਰ ਮੁਤਾਬਿਕ ਪਹਿਲੀ ਵਾਰ ਖਰੀਦਦਾਰ ਵੀ ਇਸ ਦਾ ਫਾਇਦਾ ਲੈ ਸਕਦੇ ਹਨ। ਯੂਜ਼ਰਸ ਨੂੰ 900 ਰੁਪਏ ਦੀ EMI 'ਤੇ Galaxy A03 Core ਖਰੀਦ ਸਕਦੇ ਹਨ। ਇਸ ਫੋਨ ਦੀ ਕੀਮਤ 6,999 ਰੁਪਏ ਹੈ।

Get the latest update about Galaxy A23 5G DISCOUNT, check out more about Galaxy A23 5G PRICE, Galaxy A23 5G DISCOUNT IN INDIA, Samsung Galaxy A14 5G & Samsung Galaxy A14 5G DISCOUNT

Like us on Facebook or follow us on Twitter for more updates.