ਪਾਕਿਸਤਾਨ 'ਚ ਹਿੰਦੂ ਲੜਕੀ ਨੇ ਵਧਾਇਆ ਮਾਣ, ਬਣੀ ਪਹਿਲੀ ਮਹਿਲਾ ਅਸਿਸਟੈਂਟ ਕਮਿਸ਼ਨਰ

ਗੁਆਂਢੀ ਦੇਸ਼ ਪਾਕਿਸਤਾਨ ਵਿਚ ਪਹਿਲੀ ਵਾਰ ਇਕ ਹਿੰਦੂ ਲੜਕੀ ਅਸਿਸਟੈਂਟ ਕਮਿਸ਼ਨਰ ਬਣੀ ਹੈ। ਉਨ੍ਹਾਂ ਦਾ ਨਾਂ ਸਨਾ ਰਾਮਚੰਦ...

ਇਸਲਾਮਾਬਾਦ: ਗੁਆਂਢੀ ਦੇਸ਼ ਪਾਕਿਸਤਾਨ ਵਿਚ ਪਹਿਲੀ ਵਾਰ ਇਕ ਹਿੰਦੂ ਲੜਕੀ ਅਸਿਸਟੈਂਟ ਕਮਿਸ਼ਨਰ ਬਣੀ ਹੈ। ਉਨ੍ਹਾਂ ਦਾ ਨਾਂ ਸਨਾ ਰਾਮਚੰਦ ਹੈ। ਉਨ੍ਹਾਂ ਨੂੰ ਇਕ ਮੁਕਾਮ ਹਾਸਲ ਕਰਨ ਦੇ ਲਈ ਸੈਂਟ੍ਰਲ ਸੁਪੀਰੀਅਰ ਸਰਵਿਸ (CSS) ਪਾਸ ਕਰਨੀ ਪਈ। ਇਸ ਤੋਂ ਬਾਅਦ ਉਨ੍ਹਾਂ ਦੀ ਚੋਣ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (PAS) ਵਿਚ ਹੋਈ। ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਪ੍ਰੀਕਿਆ ਹੈ। ਸਨਾ ਪੇਸ਼ੇ ਤੋਂ MBBS ਡਾਕਟਰ ਵੀ ਹਨ।

CSS ਦੀ ਲਿਖਤ ਪ੍ਰੀਖਿਆ ਵਿਚ 18,553 ਕੈਂਡੀਡੇਟਸ ਸ਼ਾਮਲ ਹੋਏ। ਇਨ੍ਹਾਂ ਵਿਚੋਂ 221 ਪਾਸ ਹੋਏ। ਸਨਾ ਨੇ ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਮੈਂ ਬੇਹੱਦ ਖੁਸ਼ ਹਾਂ ਪਰ ਹੈਰਾਨ ਨਹੀਂ ਹਾਂ। ਮੈਨੂੰ ਬਚਪਨ ਤੋਂ ਹੀ ਕਾਮਯਾਬੀ ਦੀ ਚਾਹ ਹੈ ਤੇ ਮੈਂ ਇਸ ਦੀ ਆਦੀ ਹੋ ਚੁੱਕੀ ਹਾਂ। ਮੈਂ ਆਪਣੇ ਸਕੂਲ, ਕਾਲਜ ਤੇ FCPS ਦੀ ਪ੍ਰੀਖਿਆ ਵਿਚ ਵੀ ਟਾਪ ਕਰ ਚੁੱਕੀ ਹਾਂ।

ਸਨਾ ਸਰਜਨ ਵੀ ਬਣ ਜਾਵੇਗੀ
ਸਨਾ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲੇ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸਿੰਧ ਸੂਬੇ ਦੇ ਚੰਦਕਾ ਮੈਡੀਕਲ ਕਾਲਜ ਤੋਂ MBBS ਕੀਤਾ। ਅਜੇ ਉਹ ਸਿੰਧ ਇੰਸਟੀਚਿਊਟ ਆਫ ਯੂਰੋਲਾਜੀ ਐਂਡ ਟ੍ਰਾਸਪੇਰੇਂਟ ਤੋਂ FCPS ਦੀ ਪੜਾਈ ਕਰ ਰਹੀ ਹੈ। ਉਹ ਜਲਦੀ ਹੀ ਸਰਜਨ ਬਣਨ ਵਾਲੀ ਹੈ।

ਪਾਕਿਸਤਾਨ ਵਿਚ ਹਿੰਦੂ ਅਬਾਦੀ ਨੂੰ ਲੈ ਕੇ ਵੱਖ-ਵੱਖ ਅੰਕੜੇ
ਪਾਕਿਸਤਾਨ ਵਿਚ ਹਿੰਦੂ ਅਬਾਦੀ ਕਿੰਨੀ ਹੈ? ਇਸ ਨੂੰ ਲੈ ਕੇ ਵੱਖ-ਵੱਖ ਅੰਕੜੇ ਹਨ। ਪਾਕਿਸਤਾਨ ਵਿਚ ਆਖਰੀ ਵਾਰ 1998 ਵਿਚ ਮਰਦਮਸ਼ੁਮਾਰੀ ਹੋਈ ਸੀ। 2017 ਵਿਚ ਵੀ ਹੋਈ ਹੈ ਪਰ ਅਜੇ ਤੱਕ ਧਰਮ ਦੇ ਹਿਸਾਬ ਨਾਲ ਅਬਾਦੀ ਦਾ ਡਾਟਾ ਜਾਰੀ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਸਟੈਟਿਕਸ ਬਿਊਰੋ ਮੁਤਾਬਕ 1998 ਵਿਚ ਉਥੋਂ ਦੀ ਕੁੱਲ ਆਬਾਦੀ 13.23 ਕਰੋੜ ਸੀ। ਉਸ ਵਿਚੋਂ 1.6 ਫੀਸਦੀ ਯਾਨੀ 21.11 ਲੱਖ ਹਿੰਦੂ ਅਬਾਦੀ ਸੀ। 1998 ਵਿਚ ਪਾਕਿਸਤਾਨ ਦੀ 96.3 ਫੀਸਦੀ ਅਬਾਦੀ ਮੁਸਲਿਮ ਤੇ 3.7 ਫੀਸਦੀ ਅਬਾਦੀ ਗੈਰ-ਮੁਸਲਿਮ ਸੀ। ਜਦਕਿ 2017 ਵਿਚ ਪਾਕਿਸਤਾਨ ਦੀ ਅਬਾਦੀ 20.77 ਕਰੋੜ ਤੋਂ ਵਧੇਰੇ ਹੋ ਗਈ ਹੈ। ਜਦਕਿ ਮਾਰਚ 2017 ਵਿਚ ਲੋਕਸਭਾ ਵਿਚ ਦਿੱਤੇ ਗਏ ਇਕ ਜਵਾਬ ਵਿਚ ਕੇਂਦਰ ਸਰਕਾਰ ਵਲੋਂ ਕਿਹਾ ਗਿਆ ਸੀ ਕਿ 1998 ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿਚ ਹਿੰਦੂ ਅਬਾਦੀ 1.6 ਫੀਸਦੀ ਯਾਨੀ ਤਕਰੀਬਨ 30 ਲੱਖ ਹੈ।

Get the latest update about Truescoop, check out more about Pakistan, Hindu Community, Truescoopnews & Sana Ramchand

Like us on Facebook or follow us on Twitter for more updates.