ਸੰਦੀਪ ਨੰਗਲ ਕਤਲ ਮਾਮਲਾ: ਗੈਂਗਸਟਰ ਵਿਸ਼ਨੋਈ ਤੇ ਭਗਵਾਨਪੁਰੀਆ ਨੇ ਕੀਤਾ ਕਤਲ ਦੀ ਜਿੰਮੇਵਾਰੀ ਲੈਣ ਤੋਂ ਇਨਕਾਰ, ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਸ਼ੁਰੂ ਕੀਤੀ ਕਾਰਵਾਈ

ਸਪੈਸ਼ਲ ਸੈੱਲ ਦੀ ਟੀਮ ਤਿਹਾੜ ਜੇਲ੍ਹ ਵਿੱਚ ਕੁਝ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦੇ ਜਲੰਧਰ ਵਿੱਚ ਇੱਕ ਕਬੱਡੀ ਮੈਚ ਦੌਰਾਨ ਸੰਦੀਪ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮ੍ਰਿਤਕ ਖਿਡਾਰੀ ਸੰਦੀਪ ਇੰਗਲੈਂਡ ਦਾ ਨਾਗਰਿਕ ਹੈ, ਹਾਲਾਂਕਿ ਮੂਲ ਰੂਪ ਤੋਂ...

ਕੱਲ੍ਹ ਜਲੰਧਰ 'ਚ ਚਲਦੇ ਮੈਚ 'ਚ ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਕਤਲ ਕਰ ਦਿੱਤਾ ਗਿਆ ਸੀ। ਪਹਿਲਾ ਇਸ ਕਤਲ ਦਾ ਸ਼ੱਕ ਦਾ ਸਾਬਕਾ ਕਬੱਡੀ ਖਿਡਾਰੀ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਗੈਂਗਲਾਰੈਂਸ ਵਿਸ਼ਨੋਈ ਵਲੋਂ ਇਹ ਕਤਲ ਕਰਵਾਇਆ ਗਿਆ ਹੈ ਪਰ ਬਾਅਦ 'ਚ ਦੋਨਾਂ ਵਲੋਂ ਇਸ ਕਤਲ ਦੀ ਜੁੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਗਿਆ ਹੈ। ਹੁਣ ਇਸ ਕਤਲ ਮਾਮਲੇ ਦੀ ਤਫਤੀਸ ਦਿੱਲੀ ਦੀ ਸਪੈਸ਼ਲ ਟੀਮ ਦੇ ਹੱਥਾਂ 'ਚ ਦੇ ਦਿੱਤੀ ਗਈ ਹੈ। ਸਪੈਸ਼ਲ ਸੈੱਲ ਤਿਹਾੜ ਜੇਲ੍ਹ 'ਚ ਇਸ ਮਾਮਲੇ ਦੀ ਜਾਂਚ ਲਈ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ,  ਸਪੈਸ਼ਲ ਸੈੱਲ ਦੀ ਟੀਮ ਤਿਹਾੜ ਜੇਲ੍ਹ ਵਿੱਚ ਕੁਝ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਮਵਾਰ ਸ਼ਾਮ ਨੂੰ ਪੰਜਾਬ ਦੇ ਜਲੰਧਰ ਵਿੱਚ ਇੱਕ ਕਬੱਡੀ ਮੈਚ ਦੌਰਾਨ ਸੰਦੀਪ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮ੍ਰਿਤਕ ਖਿਡਾਰੀ ਸੰਦੀਪ ਇੰਗਲੈਂਡ ਦਾ ਨਾਗਰਿਕ ਹੈ, ਹਾਲਾਂਕਿ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਹੈ। ਤਿਹਾੜ ਜੇਲ੍ਹ 'ਚ ਬੰਦ ਜੱਗੂ ਭਗਵਾਨਪੁਰੀਆ (Jaggu Bhagwanpuria) ਅਤੇ ਲਾਰੈਂਸ ਵਿਸ਼ਨੋਈ ਗੈਂਗ (Lawrence Vishnoi Gang) 'ਤੇ ਇਸ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਹੈ। 

ਐਕਸ਼ਨ ਮੂਡ 'ਚ ਆਪ ਦੀ 'ਪੈਡ ਵੁਮੈਨ', ਵੇਰਕਾ 'ਚ ਹਸਪਤਾਲ ਦਾ ਹਾਲ ਦੇਖ ਲਿਆਂਦੀ ਹਨੇਰੀ

ਜਿਕਰਯੋਗ ਹੈ ਕਿ ਕੱਲ ਜਲੰਧਰ 'ਚ ਚਲਦੇ ਟੂਰਨਾਂਮੈਂਟ ਦੇ ਦੌਰਾਨ ਸੰਦੀਪ ਨੰਗਲ ਤੇ ਮੈਚ ਦੇ ਦੌਰਾਨ 5/6 ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ ਹਨ। ਜਿਸ 'ਚ ਸੰਦੀਪ ਜਖ਼ਮੀ ਹੋ ਗਿਆ ਸੀ  ਹੋ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਜ਼ਖ਼ਮੀ ਹੋਏ ਸੰਦੀਪ ਨੂੰ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮੱਲ੍ਹੀਆਂ ਖੁਰਦ ਵਾਸੀ ਜਤਿਨ ਦੇ ਲੱਕ ਵਿੱਚ ਜਦਕਿ ਹੁੰਦਲ ਢੱਡਾ ਪਿੰਡ ਦੇ ਨੌਜਵਾਨ ਪ੍ਰਤਾਪ ਸਿੰਘ ਦੀ ਛਾਤੀ ’ਚ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ 8 ਤੋਂ 10 ਗੋਲੀਆਂ ਦੇ ਖੋਲ ਮਿਲੇ ਹਨ। ਉਨ੍ਹਾਂ ਕਿਹਾ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ।