ਸੰਦੀਪ ਨੰਗਲ ਕਤਲ ਕੇਸ: ਪੁਲਿਸ ਨੇ ਹਰਿਆਣਾ ਦੇ ਗੈਂਗਸਟਰ ਸਚਿਨ ਨੂੰ ਕੀਤਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ 'ਤੇ ਭੇਜਿਆ

ਨਕੋਦਰ ਦੇ ਪਿੰਡ ਨਿਵਿਨ ਮੱਲੀਆਂ ਵਿੱਚ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਮੁਲਜ਼ਮਾਂ ਨੂੰ ਸਚਿਨ ਨੇ ਪਨਾਹ ਦਿੱਤੀ...

ਜਲੰਧਰ:- ਨਕੋਦਰ ਦੇ ਪਿੰਡ ਮੱਲੀਆਂ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਨੂੰ ਮੈਚ ਦੌਰਾਨ ਦੀ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ  ਪੁਲਿਸ ਵਲੋਂ ਇਸ ਮਾਮਲੇ ਦੇ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਈ ਵਡੇ ਗੈਂਗਸਟਰ ਦੇ ਇਸ ਕਤਲ ਕਾਂਡ 'ਚ ਜੁੜੇ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਹੁਣ ਪੁਲਿਸ ਨੇ ਸੰਦੀਪ ਨੰਗਲ ਦੇ ਕਤਲ 'ਚ ਇਕ ਹੋਰ ਮੁਲਜ਼ਮ ਗੈਂਗਸਟਰ ਸਚਿਨ ਵਾਸੀ ਰੇਵਾੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨਕੋਦਰ ਦੇ ਪਿੰਡ ਨਿਵਿਨ ਮੱਲੀਆਂ ਵਿੱਚ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਮੁਲਜ਼ਮਾਂ ਨੂੰ ਸਚਿਨ ਨੇ ਪਨਾਹ ਦਿੱਤੀ ਹੋਈ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲੀਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲੀਸ ਜਲਦੀ ਹੀ ਇਸ ਕੇਸ ਵਿੱਚ ਕੁਝ ਹੋਰ ਮੁਲਜ਼ਮਾਂ ਨੂੰ ਵੀ ਸ਼ਾਮਲ ਕਰੇਗੀ।

ਇਸ ਤੋਂ ਪਹਿਲਾਂ ਪੁਲੀਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿੱਚ ਹਥਿਆਰ ਮੁਹੱਈਆ ਕਰਵਾਉਣ ਵਾਲੇ ਹਰਵਿੰਦਰ ਸਿੰਘ ਉਰਫ਼ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਫੌਜੀ ਨੇ ਮੰਨਿਆ ਕਿ ਉਹ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਲਈ ਫਿਰੌਤੀ ਅਤੇ ਕਤਲ ਦਾ ਸਾਰਾ ਕੰਮ ਸੰਭਾਲਦਾ ਸੀ। ਜੇਲ੍ਹ 'ਚੋਂ ਗੈਂਗਸਟਰ ਚੌਧਰੀ ਦੇ ਕਹਿਣ 'ਤੇ ਉਹ ਵਿਕਾਸ ਦਹੀਆ ਉਰਫ਼ ਵਿਕਾਸ ਮਹਲੇ, ਪੁਨੀਤ ਸ਼ਰਮਾ ਨਾਲ ਕਤਲ ਲਈ ਸੰਪਰਕ ਕਰਦਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਇੰਟਰਨੈੱਟ ਕਾਲਿੰਗ ਦੀ ਜਾਂਚ ਲਈ ਮੁਲਜ਼ਮਾਂ ਦੇ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।


ਇਸ ਮਾਮਲੇ ਵਿੱਚ ਪੰਜ ਐਸਐਚਓ ਅਤੇ ਦੋ ਸੀਆਈਏ ਇੰਚਾਰਜ ਆਪਣੀਆਂ ਟੀਮਾਂ ਨਾਲ ਗੋਆ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੇ ਹਨ। ਵਿਕਾਸ ਮਹਲੇ ਖਿਲਾਫ ਦਿੱਲੀ ਦੇ ਵੱਖ-ਵੱਖ ਥਾਣਿਆਂ 'ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਸਮੇਤ ਕਈ ਮਾਮਲੇ ਦਰਜ ਹਨ। ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਕਾਰਨ ਦਿੱਲੀ ਪੁਲੀਸ ਦੇ ਹੋਰ ਸੈੱਲ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈਣ ਵਿੱਚ ਜੁਟੇ ਹੋਏ ਹਨ।

Get the latest update about SANDEEP NANGAL, check out more about PUNJAB NEWS, KABADDI PLAYER MURDER, & SANDEEP NANGAL KABBADI PLAYER MURDER CASE

Like us on Facebook or follow us on Twitter for more updates.