ਜਗਮੇਲ ਦੇ ਪੀੜਤ ਪਰਿਵਾਰ ਤੇ ਸਰਕਾਰ ਵਿਚਕਾਰ ਹੋਇਆ ਸਮਝੌਤਾ

ਜ਼ਿਲ੍ਹਾ ਸੰਗਰੂਰ ਵਿੱਚ ਕਾਫੀ ਗਰਮਾ-ਗਰਮੀ ਰਹੀ। ਦੱਸ ਦੱਈਏ ਕਿ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ...

ਨਵੀਂ ਦਿੱਲੀ —ਜ਼ਿਲ੍ਹਾ ਸੰਗਰੂਰ ਵਿੱਚ ਕਾਫੀ ਗਰਮਾ-ਗਰਮੀ ਰਹੀ। ਦੱਸ ਦੱਈਏ ਕਿ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਮਗਰੋਂ ਲੋਕ ਸੜਕਾਂ 'ਤੇ ਉੱਤਰ ਆਏ ਸਨ। ਜਾਣਕਾਰੀ ਅਨੁਸਾਰ ਜਗਮੇਲ ਦੇ ਪੀੜਤ ਪਰਿਵਾਰ ਅਤੇ ਸਰਕਾਰ ਵਿਚਕਾਰ ਸਮਝੌਤਾ ਹੋ ਗਿਆ ਹੈ ਅਤੇ ਪਰਿਵਾਰ ਜਗਮੇਲ ਦਾ ਅੰਤਿਮ ਸੰਸਕਾਰ ਕਰਨ ਨੂੰ ਤਿਆਰ ਹੋ ਗਏ ਹਨ। 3 ਮੰਤਰੀਆਂ ਤ੍ਰਿਪਤ ਬਾਜਵਾ, ਚਰਨਜੀਤ ਚੰਨੀ ਅਤੇ ਵਿਜੇਂਦਰ ਸਿੰਗਲ ਨਾਲ ਮੀਟਿੰਗ 'ਚ ਫੈਸਲਾ ਹੋਇਆ। ਲਿਖਤੀ ਸਮਝੌਤੇ ਅਨੁਸਾਰ ਸਰਕਾਰ ਪੀੜਤ ਪਰਿਵਾਰ ਨੂੰ ਦੇਵੇਗੀ 20 ਲੱਕ ਰੁਪਏ ਮੁਆਵਜ਼ਾ, ਜਗਮੇਲ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਜਗਮੇਲ ਦੇ ਬੱਚਿਆ ਨੂੰ ਬੀ. ਏ. ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ। ਅੱਜ ਪੀੜਤ ਪਰਿਵਾਰ  ਪੀ. ਜੀ. ਆਈ. 'ਚ ਜਗਮੇਲ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਲੈ ਜਾਵੇਗਾ ਅਤੇ ਕੱਲ ਅੰਤਿਮ ਸੰਸਕਾਰ ਕਰੇਗਾ। ਦੱਸ ਦੱਈਏ ਕਿ ਸੰਘਰਸ਼ ਕਮੇਟੀ ਨੇ ਧਰਨਾ ਖਤਮ ਕਰਨ ਦਾ ਵੀ ਐਲਾਨ ਕੀਤਾ।

ਦਲਿਤ ਨਾਲ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਉੱਤਰੇ ਸੰਗਰੂਰ ਦੀਆਂ ਸੜਕਾਂ 'ਤੇ

 

 

Get the latest update about Sangrur, check out more about True Scoop News, Agreement, Jagmail Singh Family & Government

Like us on Facebook or follow us on Twitter for more updates.