ਡਰੱਗ ਮਾਮਲੇ 'ਚ ਸਾਰਾ ਦਾ ਨਾਂ ਆਉਣ 'ਤੇ ਪਟੌਦੀ ਖ਼ਾਨਦਾਨ 'ਚ ਮਚਿਆ ਹੜਕੰਪ!! ਜਾਣੋ ਸੈਫ ਦੀ ਜ਼ੁਬਾਨੀ

ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ 'ਚ ਅਭਿਨੇਤਰੀ ਸਾਰਾ ਅਲੀ ਖਾਨ ਦਾ ਨਾਂ ਆਉਣ ਅਤੇ ਐੱਨਸੀਬੀ ਵਲੋਂ ਉਨ੍ਹਾਂ ਨੂੰ ਤਲੱਬ ਕੀਤੇ ਜਾਣ ਤੋਂ ਬਾਅਦ ਇਕ ਅਫਵਾਹ ਉੱਡੀ ਹੈ। ਕਿਹਾ ਜਾ ਰਿਹਾ ਕਿ ਸਾਰਾ ਦਾ ਨਾਂ ਇਸ ਮਾਮਲੇ 'ਚ...

ਮੁੰਬਈ— ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ 'ਚ ਅਭਿਨੇਤਰੀ ਸਾਰਾ ਅਲੀ ਖਾਨ ਦਾ ਨਾਂ ਆਉਣ ਅਤੇ ਐੱਨਸੀਬੀ ਵਲੋਂ ਉਨ੍ਹਾਂ ਨੂੰ ਤਲੱਬ ਕੀਤੇ ਜਾਣ ਤੋਂ ਬਾਅਦ ਇਕ ਅਫਵਾਹ ਉੱਡੀ ਹੈ। ਕਿਹਾ ਜਾ ਰਿਹਾ ਕਿ ਸਾਰਾ ਦਾ ਨਾਂ ਇਸ ਮਾਮਲੇ 'ਚ ਆਉਣ 'ਤੇ ਉਨ੍ਹਾਂ ਦੇ ਪਿਤਾ ਅਭਿਨੇਤਾ ਸੈਫ ਅਲੀ ਖਾਨ ਮੁੰਬਈ ਤੋਂ ਬਾਹਰ ਚਲੇ ਗਏ ਸਨ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਮੁੰਬਈ 'ਚ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਗਹਿਮਾ-ਗਹਿਮੀ ਬਣੇ ਰਹਿਣ ਕਾਰਨ ਸੈਫ ਆਪਣੇ ਪਰਿਵਾਰ ਨਾਲ ਦਿੱਲੀ ਚਲੇ ਗਏ ਸਨ ਅਤੇ ਕੁਝ ਦਿਨ ਉਨ੍ਹਾਂ ਨੇ ਉੱਥੇ ਬਿਤਾਏ। ਰਿਪੋਰਟ ਮੁਤਾਬਕ ਜਦੋਂ ਸੈਫ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਮੈਂ ਤੈਮੂਰ ਨਾਲ ਬਹੁਤ ਜ਼ਿਆਦਾ ਸਮਾਂ ਬਿਤਾਉਣਾ ਹਾਂ ਪਰ ਮੈਂ ਆਪਣੇ ਬਾਕੀ 2 ਬੱਚਿਆਂ ਸਾਰਾ ਅਤੇ ਇਬਰਾਹਿਮ ਦੇ ਵੀ ਲਗਾਤਾਰ ਸੰਪਰਕ 'ਚ ਰਹਿੰਦਾ ਹਾਂ।

ਜਿੱਥੇ 'ਬਿੱਗ ਬੌਸ' 'ਚ ਰਾਸਲੀਲਾ ਰਚਾਉਂਦੇ ਦਿਸੇ ਸਿਧਾਰਥ ਉੱਥੇ ਸ਼ਹਿਨਾਜ਼ ਨੇ ਬਦਲੀ ਆਪਣੀ ਲੁੱਕ

ਸੈਫ ਅਲੀ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਗਿਲ 'ਚ ਤਿੰਨਾਂ ਬੱਚਿਆਂ ਲਈ ਵੱਖ-ਵੱਖ ਜਗ੍ਹਾ ਹੈ। ਉਨ੍ਹਾਂ ਤਿੰਨਾਂ ਨੂੰ ਹੀ ਮੇਰੇ ਵੱਖ-ਵੱਖ ਤਰ੍ਹਾਂ ਦੇ ਅਟੈਂਸ਼ਨ ਦੀ ਜ਼ਰੂਰਤ ਹੁੰਦੀ ਹੈ। ਸੈਫ ਨੇ ਕਿਹਾ, ''ਮੈਂ ਆਪਣੇ ਤਿੰਨਾਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਉਨ੍ਹਾਂ ਲਈ ਉਪਲਬੱਧ ਰਹਿੰਦਾ ਹਾਂ। ਮੈਂ ਆਪਣੇ ਵੱਡੇ ਬੇਟੇ ਇਬਰਾਹਿਮ ਅਤੇ ਬੇਟੀ ਸਾਰਾ ਨਾਲ ਲਗਾਤਾਰ ਸੰਪਰਕ 'ਚ ਰਹਿੰਦਾ ਹਾਂ। ਜੇਕਰ ਮੈਂ ਸਾਰਾ ਦੀ ਕਿਸੇ ਗੱਲ੍ਹ ਨੂੰ ਲੈ ਕੇ ਪਰੇਸ਼ਾਨ ਹਾਂ ਤਾਂ ਤੈਮੂਰ ਮੈਨੂੰ ਬਿਹਤਰ ਮਹਿਸੂਸ ਨਹੀਂ ਕਰਵਾ ਸਕਦਾ। ਮੇਰੇ ਤਿੰਨਾਂ ਬੱਚਿਆਂ ਦੀ ਉਮਰ ਵੱਖ-ਵੱਖ ਹੈ। ਉਨ੍ਹਾਂ ਸਾਰਿਆਂ ਨੂੰ ਮੇਰੀ ਵੱਖ-ਵੱਖ ਜ਼ਰੂਰਤ ਹੁੰਦੀ ਹੈ। ਮੈਂ ਸਾਰਾ ਜਾਂ ਇਬਰਾਹਿਮ ਨਾਲ ਫੋਨ 'ਤੇ ਲੰਬੀ ਗੱਲ੍ਹ ਜਾਂ ਚੈਟ ਕਰਦਾ ਹਾਂ। ਉਨ੍ਹਾਂ ਨਾਲ ਡਿਨਰ ਕਰ ਸਕਦਾ ਹਾਂ ਪਰ ਤੈਮੂਰ ਨਾਲ ਅਜਿਹਾ ਨਹੀਂ ਕਰ ਸਕਦਾ।

ਧਰਨੇ ਤੋਂ ਵਾਪਸ ਆ ਰਹੇ ਸਨ ਪੰਜਾਬੀ ਗਾਇਕ ਜੱਸ ਬਾਜਵਾ, ਰਸਤੇ 'ਚ ਵਾਪਰੀ ਦੁਰਘਟਨਾ

ਦੱਸ ਦੇਈਏ ਕਿ ਸੈਫ ਅਤੇ ਤੈਮੂਰ, ਕਰੀਨਾ ਕਪੂਰ ਖਾਨ ਨਾਲ ਮੁੰਬਈ 'ਚ ਆਪਣੇ ਅਪਾਰਟਮੈਂਟ 'ਚ ਰਹਿੰਦੇ ਹਨ। ਉਹ ਸਾਰਾ ਅਤੇ ਇਬਰਾਹਿਮ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਰਹਿੰਦੇ ਹਨ। ਐੱਨਸੀਬੀ ਤੋਂ ਪੁੱਛਗਿੱਛ 'ਚ ਸਾਰਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਚੰਗੇ ਦੋਸਤ ਹੋਣ ਅਤੇ ਉਨ੍ਹਾਂ ਦੇ ਫਾਰਮਹਾਊਸ 'ਤੇ ਜਾਣ ਦੀ ਗੱਲ੍ਹ ਕਬੂਲ ਕੀਤੀ। ਹਾਲਾਂਕਿ ਉਨ੍ਹਾਂ ਨੇ ਡਰੱਗਸ ਲੈਣ ਦੀ ਗੱਲ੍ਹ ਤੋਂ ਇਨਕਾਰ ਕੀਤਾ।

ਡਰੱਗ ਮਾਮਲੇ 'ਚ ਰੀਆ ਚਕਰਵਰਤੀ ਨੂੰ ਲੈ ਕੇ 28 ਦਿਨਾਂ ਬਾਅਦ ਆਈ ਵੱਡੀ ਖ਼ਬਰ!!

Get the latest update about True Scoop News, check out more about Bollywood News, Entertainment News, True Scoop News & Drug Case

Like us on Facebook or follow us on Twitter for more updates.