ਰੀਆ ਚੱਕਰਵਰਤੀ ਤੋਂ ਬਾਅਦ ਹੁਣ ਸਾਰਾ ਦੀ ਵਾਇਰਲ ਹੋਈ ਸੁਸ਼ਾਂਤ ਨਾਲ ਸਮੋਕਿੰਗ ਕਰਨ ਦੀ ਵੀਡੀਓ

ਬਾਲੀਵੁੱਡ 'ਚ ਡਰੱਗ ਮਾਫੀਆ ਨੂੰ ਲੈ ਕੇ ਸੀ.ਬੀ.ਆਈ ਪਹਿਲਾਂ ਹੀ ਜਾਂਚ 'ਚ ਜੁੱਟੀ ਹੋਈ ਹੈ। ਉੱਥੇ ਹੁਣ ਇਕ ਪਾਸੇ ਵੱਡੀ ਖ਼ਬਰ ਸਾਹਮਣੇ ਆਈ ਹੈ। ਡਰੱਗ ਸਿੰਡੀਕੇਟ 'ਚ ਸਾਰਾ ਅਲੀ ਖਾਨ ਦੀ ਇਕ ਵੀਡੀਓ...

ਮੁੰਬਈ— ਬਾਲੀਵੁੱਡ 'ਚ ਡਰੱਗ ਮਾਫੀਆ ਨੂੰ ਲੈ ਕੇ ਸੀ.ਬੀ.ਆਈ ਪਹਿਲਾਂ ਹੀ ਜਾਂਚ 'ਚ ਜੁੱਟੀ ਹੋਈ ਹੈ। ਉੱਥੇ ਹੁਣ ਇਕ ਪਾਸੇ ਵੱਡੀ ਖ਼ਬਰ ਸਾਹਮਣੇ ਆਈ ਹੈ। ਡਰੱਗ ਸਿੰਡੀਕੇਟ 'ਚ ਸਾਰਾ ਅਲੀ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ ਉਨ੍ਹਾਂ ਦੇ ਫਾਰਮਹਾਊਸ 'ਤੇ ਸਮੋਕਿੰਗ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਵੇਂ ਡਰੱਗਸ ਨਾਲ ਬਣੀ ਸਿਗਰੇਟ ਪੀ ਰਹੇ ਹਨ ਜਾਂ ਫਿਰ ਉਨ੍ਹਾਂ ਦੇ ਹੱਥ 'ਚ ਨਾਰਮਲ ਸਿਗਰੇਟ ਹੈ? ਦੱਸਿਆ ਜਾ ਰਿਹਾ ਹੈ ਕਿ ਫਾਰਮਹਾਊਸ ਦੇ ਇਕ ਸਟਾਫ ਮੈਂਬਰ ਨੇ ਹੀ ਇਹ ਵੀਡੀਓ ਡ੍ਰੋਨ ਦੀ ਮਦਦ ਨਾਲ ਬਣਾਈ ਸੀ, ਜੋ ਹੁਣ ਵਾਇਰਲ ਹੋ ਰਹੀ ਹੈ।

ਸਾਂਸਦ 'ਚ ਵੀ ਗੂੰਜਿਆ ਡਰੱਗ ਮਾਮਲਾ, ਰਵੀ ਕਿਸ਼ਨ ਤੇ ਜਯਾ ਬੱਚਨ ਹੋਏ ਆਹਮੋ-ਸਾਹਮਣੇ

ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਸੁਸ਼ਾਂਤ ਅਤੇ ਸਾਰਾ ਦੀ ਫਿਲਮ 'ਕੇਦਾਰਨਾਥ' (2018) ਆਈ ਸੀ। ਇਸ ਦੌਰਾਨ ਦੋਵੇਂ ਫਿਲਮ ਦੇ ਪ੍ਰਮੋਸ਼ਨ ਤੋਂ ਬਾਅਦ ਅਕਸਰ ਲੋਨਾਵਲਾ 'ਚ ਪਾਵਨਾ ਲੇਕ ਦੇ ਕਿਨਾਰੇ ਬਣੇ ਇਸ ਫਾਰਮਹਾਊਸ 'ਤੇ ਜਾਂਦੇ ਸਨ। ਫਾਰਮਹਾਊਸ ਦੇ ਕੇਅਰਟੇਕਰ ਰਹੇ ਰਈਸ ਨੇ ਵੀ ਇਕ ਗੱਲਬਾਤ 'ਚ ਦੱਸਿਆ ਸੀ ਕਿ ਸਾਰਾ ਨੇ 2018 'ਚ ਸੁਸ਼ਾਂਤ ਸਰ ਨਾਲ ਫਾਰਮਹਾਊਸ 'ਤੇ ਆਉਣਾ ਸ਼ੁਰੂ ਕੀਤਾ ਸੀ। ਉਹ ਜਦੋਂ ਵੀ ਆਉਂਦੇ ਸਨ, ਤਿੰਨ ਤੋਂ ਚਾਰ ਦਿਨ ਰੁੱਕਦੇ ਸਨ। ਦਸੰਬਰ 2018 'ਚ ਆਪਣੀ ਥਾਈਲੈਂਡ ਟ੍ਰਿਪ ਤੋਂ ਵਾਪਸ ਆਉਣ ਤੋਂ ਬਾਅਦ ਸੁਸ਼ਾਂਤ ਸਰ ਅਤੇ ਸਾਰਾ ਮੈਮ ਏਅਰਪੋਰਟ ਤੋਂ ਸਿੱਧੇ ਫਾਰਮਹਾਊਸ ਆਏ ਸਨ। ਉਸ ਸਮੇਂ ਰਾਤ ਦੇ ਕਰੀਬ 10 ਜਾਂ 11 ਵਜੇ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਦੋਸਤ ਵੀ ਸਨ।

Get the latest update about SARA ALI KHAN, check out more about SMOKING VIDEO, TRUE SCOOP PUNJABI, SUSHANT SINGH RAJPUT & DRUG CASE

Like us on Facebook or follow us on Twitter for more updates.