'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਸਾਰਾ ਗੁਰਪਾਲ ਦੀਆਂ ਵਾਇਰਲ ਹੋਈਆਂ ਇਹ ਦਿਲਕਸ਼ ਤਸਵੀਰਾਂ

ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 14' ਸ਼ੁਰੂ ਹੁੰਦੇ ਹੀ ਚਰਚਾ 'ਚ ਛਾ ਗਿਆ ਹੈ। ਪਿਛਲੇ ਸੀਜ਼ਨ 'ਚ ਪੰਜਾਬੀ ਮਾਡਲ, ਸਿੰਗਰ ਅਤੇ ਅਭਿਨੇਤਰੀ ਸ਼ਹਿਨਾਜ਼ ਗਿੱਲ...

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 14' ਸ਼ੁਰੂ ਹੁੰਦੇ ਹੀ ਚਰਚਾ 'ਚ ਛਾ ਗਿਆ ਹੈ। ਪਿਛਲੇ ਸੀਜ਼ਨ 'ਚ ਪੰਜਾਬੀ ਮਾਡਲ, ਸਿੰਗਰ ਅਤੇ ਅਭਿਨੇਤਰੀ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਆਈਆਂ ਸਨ। ਇਸ ਸੀਜ਼ਨ 'ਚ ਵੀ ਪੰਜਾਬੀ ਤੜਕਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਫੇਮਸ ਪੰਜਾਬੀ ਸਿੰਗਰ ਸਾਰਾ ਗੁਰਪਾਲ ਬਿੱਗ ਬੌਸ ਦੇ ਘਰ 'ਚ ਕੰਟੈਸਟੈਂਟ ਬਣ ਕੇ ਆਈ ਹੈ। ਸਾਰਾ ਨੇ 'ਬਿੱਗ ਬੌਸ 14' ਦੇ ਪ੍ਰੀਮਿਅਰ 'ਚ ਸਲਮਾਨ ਖ਼ਾਨ ਨਾਲ ਬਹੁਤ ਮਸਤੀ ਕੀਤੀ। ਸਾਰਾ ਦੀ ਐਂਟਰੀ ਉਨ੍ਹਾਂ ਦੇ ਇਕ ਗਾਣੇ ਨਾਲ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸਲਮਾਨ ਨਾਲ ਖ਼ੂਬ ਗੱਲ੍ਹਾਂ ਵੀ ਕੀਤੀਆਂ। 

Video: ਸ਼ਹਿਨਾਜ਼ ਦਾ ਬਿਨਾਂ ਨਾਂ ਲਏ ਗੱਲ੍ਹਾਂ-ਗੱਲ੍ਹਾਂ 'ਚ ਸਾਰਾ ਨੇ ਸ਼ਰੇਆਮ ਸਿਧਾਰਥ ਨੂੰ ਕਿਹਾ 'ਜੀਜਾ'

ਇਸ ਵਿਚਕਾਰ ਸਾਰਾ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਹੌਟ ਅਤੇ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਂਝ ਦੱਸ ਦੇਈਏ ਕਿ ਸਾਰਾ ਦੀ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਹੈ। ਮੇਕਰਸ ਨੂੰ ਉਨ੍ਹਾਂ ਤੋਂ ਵੀ ਸ਼ਹਿਨਾਜ਼ ਵਾਂਗ ਵੱਡੀਆਂ ਉਮੀਦਾਂ ਹਨ। ਸਾਰਾ ਪੰਜਾਬ ਦੀ ਮਸ਼ਹੂਰ ਅਭਿਨੇਤਰੀ ਹੈ। ਇਸ ਤੋਂ ਇਲਾਵਾ ਉਹ ਹਿਮਾਂਸ਼ੀ ਦੀ ਚੰਗੀ ਦੋਸਤ ਵੀ ਹੈ ਪਰ ਸ਼ਹਿਨਾਜ਼ ਨਾਲ ਉਨ੍ਹਾਂ ਦੇ ਸੰਬੰਧ ਬਹੁਤੇ ਚੰਗੇ ਨਹੀਂ ਹਨ।

ਇੰਟਰਨੈੱਟ 'ਤੇ ਕਹਿਰ ਮਚਾ ਰਹੀਆਂ BB14 ਦਾ ਸ਼ਿੰਗਾਰ ਬਣਨ ਵਾਲੀ ਸਾਰਾ ਦੀਆਂ ਦਿਲਕਸ਼ ਤਸਵੀਰਾਂ

ਦੱਸਣਯੋਗ ਹੈ ਕਿ 2014 'ਚ ਸਾਰਾ ਨੇ ਮਿਊਜ਼ਿਕ ਵੀਡੀਓ 'ਪਰਾਂਦਾ' ਨਾਲ ਆਪਣਾ ਡੈਬਿਊ ਕੀਤਾ ਸੀ। ਸਿੰਗਰ ਦੇ ਰੂਪ 'ਚ ਸਾਰਾ ਨੇ 'ਇੱਸ਼ਕ ਬੀਮਾਰੀ' ਅਤੇ 'ਲੱਗਦੀ ਅੱਤ' ਵਰਗੇ ਗੀਤਾਂ ਨਾਲ ਕਾਫੀ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਹ 'ਸਲੋਅ ਮੋਸ਼ਨ' ਅਤੇ ਸ਼ੈਰੀ ਮਾਨ ਦਾ 'ਸ਼ਾਦੀ ਡੌਟ ਕਾਮ' ਨਾਲ ਵੀ ਸੁਰਖੀਆਂ ਬਟੋਰ ਚੁੱਕੀ ਹੈ।

BB14 'ਚ ਐਂਟਰੀ ਲੈਂਦੇ ਹੀ ਵਿਵਾਦਾਂ 'ਚ ਛਾਈ ਪੰਜਾਬੀ ਮਾਡਲ ਸਾਰਾ ਗੁਰਪਾਲ, ਨਿੱਜੀ ਜ਼ਿੰਦਗੀ ਦੀ ਲੁਕਾਈ ਇਹ ਗੱਲ੍ਹ


Get the latest update about True Scoop News, check out more about TV News, Punjabi singer, Entertainment news & Shehnaaz Gill

Like us on Facebook or follow us on Twitter for more updates.