ਅਤਰੰਗੀ ਯਾਰੀ: ਇਸ ਫੋਟੋਗ੍ਰਾਫਰ ਨੇ ਫੋਟੋਆਂ ਖਿੱਚਦੇ ਸਮੇਂ ਚੀਤੇ ਅਤੇ ਜੈਗੁਆਰ ਨਾਲ ਹੀ ਕਰ ਲਈ ਦੋਸਤੀ

ਜੰਗਲੀ ਜੀਵਨ ਅਤੇ ਕੁਦਰਤ ਨਾਲ ਪਿਆਰ ਕਰਨ ਵਾਲੇ ਤਾਂ ਬਹੁਤ ਸਾਰੇ ਲੋਕ ਹੋਣਗੇ। ਪਰ ਅਸਲ ਜੰਗੀ ਜੀਵਨ ਨੂੰ ਸਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਵਾਈਲਡ ਲਾਈਫ ਫੋਟੋਗ੍ਰਾਫਰ ਜੋ ਆਪਣੀ ਜਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਜੀਵ ਜਾਨਵਰਾਂ ਨੂੰ ਨੇੜੇ ਨੂੰ ਕੈਮਰੇ 'ਚ ਕੈਦ ਕਰਦੇ ਹਨ...

ਜੰਗਲੀ ਜੀਵਨ ਅਤੇ ਕੁਦਰਤ ਨਾਲ ਪਿਆਰ ਕਰਨ ਵਾਲੇ ਤਾਂ ਬਹੁਤ ਸਾਰੇ ਲੋਕ ਹੋਣਗੇ। ਪਰ ਅਸਲ ਜੰਗੀ ਜੀਵਨ ਨੂੰ ਸਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਵਾਈਲਡ ਲਾਈਫ ਫੋਟੋਗ੍ਰਾਫਰ ਜੋ ਆਪਣੀ ਜਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਜੀਵ ਜਾਨਵਰਾਂ ਨੂੰ ਨੇੜੇ ਨੂੰ ਕੈਮਰੇ 'ਚ ਕੈਦ ਕਰਦੇ ਹਨ। ਪਿਛਲੇ ਦਿਨੀਂ ਇੱਕ ਫੋਟੋਗ੍ਰਾਫਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਚੀਤੇ ਦੀ ਫੋਟੋ ਖਿੱਚ ਰਿਹਾ ਹੈ ਪਰ ਚੀਤਾ ਉਸ ਦੇ ਬਹੁਤ ਨੇੜੇ ਆ ਜਾਂਦਾ ਹੈ। ਇੱਥੋਂ ਤੱਕ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਜੱਫੀ ਪਾ ਲੈਂਦਾ ਹੈ। ਇਹ ਇਕ ਅਨੌਖੀ ਤੇ ਅਤਰੰਗੀ ਦੋਸਤੀ ਦੀ ਇਕ ਉਦਾਹਰਣ ਸੀ ਕਿ ਕਿਸ ਤਰ੍ਹਾਂ ਇਸ ਫੋਟੋਗ੍ਰਾਫਰ ਨੇ ਤਸਵੀਰਾਂ ਖਿੱਚਦੇ ਖਿੱਚਦੇ ਕਿਵੇਂ ਇਨ੍ਹਾਂ ਜੰਗਲੀ ਜਾਨਵਰਾਂ ਨਾਲ ਦੋਸਤੀ ਕਰ ਲਈ। ਇਹ ਕੈਮਰਾ ਫੋਟੋਗ੍ਰਾਫਰ ਦਾ ਨਾਮ ਸ਼ਾਸਨ ਆਮਿਰ ਹੈ।  

ਜਾਣਕਾਰੀ ਮੁਤਾਬਕ ਸਾਸਨ ਪਿਛਲੇ 5 ਸਾਲਾਂ ਤੋਂ ਜੰਗਲੀ ਬਿੱਲੀਆਂ ਦੀਆਂ ਤਸਵੀਰਾਂ ਲੈ ਰਿਹਾ ਹੈ। ਕਈ ਵਾਰ ਉਹ ਚੀਤਿਆਂ ਦੇ ਇੰਨੇ ਨੇੜੇ ਚਲੇ ਜਾਂਦੇ ਹਨ ਕਿ ਚੀਤੇ ਆਪ ਹੀ ਉਨ੍ਹਾਂ ਨੂੰ ਗਲੇ ਲਗਾ ਲੈਂਦੇ ਹਨ। ਪਰ ਸਾਸਨ ਡਰਦਾ ਨਹੀਂ, ਉਹ ਆਪਣਾ ਕੰਮ ਬੜੇ ਆਰਾਮ ਨਾਲ ਕਰਦਾ ਹੈ।


ਸਾਸਨ ਨੇ ਇਹ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਹਨ। ਫਿਰ ਇਹ ਤਸਵੀਰਾਂ ਕਾਫੀ ਵਾਇਰਲ ਹੋ ਗਈਆਂ। 27 ਦਾ ਸਾਸਨ ਦੱਸਦਾ ਹੈ ਕਿ ਤੁਹਾਨੂੰ ਜੰਗਲੀ ਜਾਨਵਰਾਂ ਦੀਆਂ ਤਸਵੀਰਾਂ ਲੈਣ ਲਈ ਧੀਰਜ ਅਤੇ ਸਮਾਂ ਚਾਹੀਦਾ ਹੈ। ਆਪਣੀ ਇੱਕ ਇੰਟਰਵਿਊ ਵਿੱਚ ਉਹ ਦੱਸਦਾ ਹੈ ਕਿ ਇੱਕ ਵਾਰ ਇੱਕ ਚੀਤਾ ਝਾੜੀਆਂ ਵਿੱਚ ਲੁਕਿਆ ਹੋਇਆ ਸੀ। ਉਹ ਉਸ ਦੇ ਬਹੁਤ ਨੇੜੇ ਸੀ। ਪਰ ਉਹ ਸਿੱਧਾ ਉਸ ਵੱਲ ਦੇਖ ਰਿਹਾ ਸੀ। ਉਹ ਬਿਨਾਂ ਕਿਸੇ ਡਰ ਦੇ ਉਸਦੀ ਤਸਵੀਰ ਖਿੱਚ ਰਿਹਾ ਸੀ। ਉਸ ਨੇ ਇਸ ਪਲ ਦਾ ਪੂਰਾ ਆਨੰਦ ਲਿਆ।

ਇੰਨੇ ਲੰਬੇ ਸਮੇਂ ਤੱਕ ਚੀਤਾ ਅਤੇ ਜੈਗੁਆਰ ਦੀਆਂ ਫੋਟੋਆਂ ਖਿੱਚਣ ਤੋਂ ਬਾਅਦ, ਉਹ ਹੁਣ ਉਨ੍ਹਾਂ ਦੇ ਵਿਵਹਾਰ ਬਾਰੇ ਬਹੁਤ ਕੁਝ ਜਾਣਦੇ ਸਨ. ਇੱਥੋਂ ਤੱਕ ਕਿ ਚੀਤੇ ਅਤੇ ਜੱਗੂਆਰ ਵੀ ਉਸ ਕੋਲ ਆਉਂਦੇ ਹਨ ਅਤੇ ਉਸ ਨੂੰ ਜੱਫੀ ਪਾਉਂਦੇ ਹਨ। ਕਈ ਵਾਰ ਤਾਂ ਉਨ੍ਹਾਂ ਨੂੰ ਚੱਟਣਾ ਵੀ ਸ਼ੁਰੂ ਕਰ ਦਿੰਦੇ ਹਨ। ਸਾਸਨ ਦਾ ਕਹਿਣਾ ਹੈ ਕਿ ਇਨਸਾਨ ਇਕ ਖੂਬਸੂਰਤ ਦੁਨੀਆ ਦਾ ਹਿੱਸਾ ਹਨ ਅਤੇ ਜਾਨਵਰ ਵੀ ਇਸ ਦਾ ਹਿੱਸਾ ਹਨ ਅਤੇ ਸਾਨੂੰ ਉਨ੍ਹਾਂ ਤੋਂ ਇੰਨਾ ਡਰਨ ਦੀ ਜ਼ਰੂਰਤ ਨਹੀਂ ਹੈ।

Get the latest update about pics, check out more about photographer sasan Amir pic with cheetah, cheetah and photographer sasan Amir, wildlife pics viral on internet & cheetah and photographer sasan Amir

Like us on Facebook or follow us on Twitter for more updates.