ਸਮੋਸੇ ਖਾਣਾ ਹਰ ਕੋਈ ਪਸੰਦ ਕਰਦਾ ਹੈ। ਜੇਕਰ ਇਸ ਦੇ ਸਵਾਦ ਬਣਤਰ 'ਚ ਕਿਸੇ ਤਰ੍ਹਾਂ ਦਾ ਵੀ ਬਦਲਾਅ ਕੀਤਾ ਜਾਵੇ ਤਾਂ ਉਹ ਖਾਣਾ ਪ੍ਰੇਮੀਆਂ ਨੂੰ ਪ੍ਰੇਸ਼ਾਨ ਕਰ ਦਿੰਦਾ ਹੈ। ਜੇਕਰ ਤੁਹਾਨੂੰ ਪਤਾ ਚਲੇ ਕਿ ਇੱਕ ਰੈਸਟੋਰੈਂਟ 30 ਸਾਲਾਂ ਤੋਂ ਟਾਇਲਟ ਵਿੱਚ ਸਮੋਸੇ ਤਿਆਰ ਕਰ ਰਿਹਾ ਹੈ ਤਾਂ ਤੁਸੀ ਕੀ ਕਰੋਗੇ। ਇਹ ਹੈਰਾਨ ਕਰਨ ਵਾਲੀ ਖਬਰ ਸਾਊਦੀ ਅਰਬ ਤੋਂ ਸਾਹਮਣੇ ਆਈ ਹੈ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਜੇਦਾਹ ਸ਼ਹਿਰ ਵਿੱਚ ਇੱਕ ਰੈਸਤਰਾਂ ਬੰਦ ਕਰ ਦਿੱਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ 30 ਸਾਲਾਂ ਤੋਂ ਵੱਧ ਸਮੇਂ ਤੋਂ ਪਖਾਨੇ ਵਿੱਚ ਸਮੋਸੇ ਅਤੇ ਹੋਰ ਸਨੈਕਸ ਤਿਆਰ ਕਰ ਰਿਹਾ ਸੀ।
ਸਥਾਨਕ ਮੀਡੀਆ ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਰੈਸਟੋਰੈਂਟ ਜੇਦਾਹ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਚੱਲ ਰਿਹਾ ਸੀ। ਜੇਦਾਹ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਸੂਚਨਾ ਮਿਲਣ 'ਤੇ ਰੈਸਟੋਰੈਂਟ 'ਤੇ ਛਾਪਾ ਮਾਰਿਆ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ।
ਰਿਪੋਰਟ ਮੁਤਾਬਕ ਨਗਰਪਾਲਿਕਾ ਅਧਿਕਾਰੀਆਂ ਨੇ ਦੇਖਿਆ ਕਿ ਰੈਸਟੋਰੈਂਟ ਦੇ ਵਾਸ਼ਰੂਮ 'ਚ ਸਨੈਕਸ ਅਤੇ ਹੋਰ ਖਾਣਾ ਬਣਾਉਣ ਦਾ ਕੰਮ ਚੱਲ ਰਿਹਾ ਸੀ। ਹੋਰ ਵੀ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਨੂੰ ਸਨੈਕਸ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਮੀਟ ਅਤੇ ਪਨੀਰ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਐਕਸਪਾਇਰ ਮਿਲੀਆਂ। ਇਨ੍ਹਾਂ ਵਿੱਚੋਂ ਕੁਝ ਦੀ ਮਿਆਦ ਦੋ ਸਾਲ ਪਹਿਲਾਂ ਖਤਮ ਹੋ ਗਈ ਸੀ। ਇਸ ਤੋਂ ਇਲਾਵਾ ਰੈਸਟੋਰੈਂਟ ਦੀ ਇਸ ਕਥਿਤ ਰਸੋਈ ਵਿਚ ਕੀੜੇ-ਮਕੌੜੇ ਅਤੇ ਕਾਕਰੋਚ ਵੀ ਮਿਲੇ ਹਨ।
ਇਹ ਵੀ ਪੜ੍ਹੋ:- ਰਿਪੋਰਟ: ਪਲਾਸਟਿਕ ਦੀਆਂ ਬੋਤਲਾਂ ਰਾਹੀਂ ਘਰ/ਦਫ਼ਤਰ 'ਚ ਡਿਲੀਵਰ ਕੀਤਾ ਜਾ ਰਿਹਾ ਕੈਂਸਰ, ਪੜ੍ਹੋ ਪੂਰੀ ਖ਼ਬਰ
ਦਸ ਦਈਏ ਕਿ ਚਾਰ ਮਹੀਨਿਆਂ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਸਾਊਦੀ ਅਰਬ ਵਿੱਚ ਗੰਦੇ ਮਾਹੌਲ ਕਾਰਨ ਕਿਸੇ ਰੈਸਟੋਰੈਂਟ ਨੂੰ ਬੰਦ ਕੀਤਾ ਗਿਆ ਹੈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਜਨਵਰੀ 'ਚ ਵੀ ਜੇਦਾਹ ਦਾ ਮਸ਼ਹੂਰ ਸ਼ਾਵਰਮਾ ਰੈਸਟੋਰੈਂਟ ਬੰਦ ਕਰ ਦਿੱਤਾ ਗਿਆ ਸੀ। ਇਸ ਰੈਸਟੋਰੈਂਟ ਵਿੱਚ ਚੂਹੇ ਚਾਰੇ ਪਾਸੇ ਘੁੰਮਦੇ ਪਾਏ ਗਏ।
Get the latest update about 30 YEARS, check out more about TRENDING NEWS, SAUDI ARABIA SAMOSAS, JEDDAH CITY & SAUDI ARABIA
Like us on Facebook or follow us on Twitter for more updates.