ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਦਾ ਸਾਊਦੀ ਅਰਬ ਅਤੇ ਯੂਏਈ ਨੇ ਵੀ ਛੱਡਿਆ ਸਾਥ

ਮੁਸਲਿਮ ਮੁਲਕਾਂ ਦੇ ਦੋ ਵੱਡੇ ਮੁਲਕਾਂ ਨੇ ਪਾਕਿਸਤਾਨ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਕਸ਼ਮੀਰ ਨੂੰ ਭੁੱਲ ਕੇ ਭਾਰਤ ਨਾਲ ਦੋਸਤੀ ਕਰੋ...

ਇਸ ਸਮੇਂ ਪਾਕਿਸਤਾਨ ਮਹਿੰਗਾਈ, ਆਟੇ ਦਾਲ ਦੀ ਕਿੱਲਤ ਦੇ ਨਾਲ ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਜਿਥੇ ਹਰ ਦਿਨ ਪਾਕਿਸਤਾਨ ਦੇ ਹਾਲ ਬੇਹਾਲ ਹੋ ਰਹੇ ਹਨ ਓਥੇ ਹੀ ਹੁਣ ਪਾਕਿਸਤਾਨ ਦੇ ਮਿੱਤਰ ਮੁਲਕਾਂ ਨੇ ਵੀ ਉਸ ਦਾ ਸਾਥ ਛੱਡਣਾ ਸ਼ੁਰੂ ਕਰ ਦਿਤਾ। ਜਿਹੜੇ ਮੁਸਲਿਮ ਦੇਸ਼ ਕਦੇ ਪਾਕਿਸਤਾਨ ਦੇ ਸੱਚੇ ਦੋਸਤ ਸਨ, ਉਨ੍ਹਾਂ ਨੇ ਵੀ ਆਰਥਿਕ ਤਬਾਹੀ ਦੇ ਕੰਢੇ 'ਤੇ ਖੜ੍ਹੇ ਪਾਕਿਸਤਾਨ  ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ। ਮੁਸਲਿਮ ਮੁਲਕਾਂ ਦੇ ਦੋ ਵੱਡੇ ਮੁਲਕਾਂ ਨੇ ਪਾਕਿਸਤਾਨ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਕਸ਼ਮੀਰ ਨੂੰ ਭੁੱਲ ਕੇ ਭਾਰਤ ਨਾਲ ਦੋਸਤੀ ਕਰੋ।


ਪਾਕਿਸਤਾਨ ਦੇ ਮਿੱਤਰ ਸਾਊਦੀ ਅਰਬ ਅਤੇ ਯੂਏਈ ਨੇ ਪਾਕਿਸਤਾਨ ਨੂੰ ਕਸ਼ਮੀਰ ਨੂੰ ਭੁੱਲਣ ਲਈ ਕਹਿ ਦਿੱਤਾ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਸ਼ਾਹਬਾਜ਼ ਸਰਕਾਰ ਨੂੰ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਲੈ ਕੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਰੌਲਾ-ਰੱਪਾ 'ਤੇ ਚੁੱਪ ਰਹਿਣਾ ਚਾਹੀਦਾ ਹੈ।

ਪਾਕਿਸਤਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਹੁਣ ਤੱਕ ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੰਟਰੀਜ਼ (ਓ.ਆਈ.ਸੀ.) 'ਚ ਹੰਗਾਮਾ ਕਰ ਰਿਹਾ ਹੈ। ਇਸ OIC ਦਾ ਸਭ ਤੋਂ ਤਾਕਤਵਰ ਦੇਸ਼ ਸਾਊਦੀ ਅਰਬ ਹੈ। ਸਾਊਦੀ ਅਰਬ ਨੇ ਵੀ ਪਾਕਿਸਤਾਨ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਨਹੀਂ ਕਰੇਗਾ।

Get the latest update about pakistan new, check out more about pakistan crisis, pakistan & pakistan crisis news

Like us on Facebook or follow us on Twitter for more updates.