ਮੱਕਾ 'ਚ ਯਹੂਦੀ ਦੀ ਐਂਟਰੀ ਤੇ ਭੜਕਿਆ ਸਾਊਦੀ ਅਰਬ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਵਾਈ, ਇਕ ਗ੍ਰਿਫਤਾਰ

ਹਾਲ੍ਹੀ 'ਚ ਇੱਕ ਇਜ਼ਰਾਈਲੀ ਪੱਤਰਕਾਰ 18 ਜੁਲਾਈ ਨੂੰ, ਸਾਊਦੀ ਅਰਬ ਦੇ 'ਮੱਕਾ ਸ਼ਹਿਰ' ਜਿਥੇ ਕਿਸੇ ਵੀ ਗੈਰ ਮੁਸਲਿਮ ਦੀ ਐਂਟਰੀ ਤੇ ਬੈਨ ਹੈ ਓਥੇ ਗੁਪਤ ਰੂਪ ਵਿੱਚ ਦਾਖਲ ਹੋਇਆ। ਇਸ ਪੱਤਰਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਫਰ ਦਾ ਵੀਡੀਓ ਨੂੰ ਸ਼ੇਅਰ ਕੀਤਾ...

ਹਾਲ੍ਹੀ 'ਚ ਇੱਕ ਇਜ਼ਰਾਈਲੀ ਪੱਤਰਕਾਰ 18 ਜੁਲਾਈ ਨੂੰ, ਸਾਊਦੀ ਅਰਬ ਦੇ 'ਮੱਕਾ ਸ਼ਹਿਰ' ਜਿਥੇ ਕਿਸੇ ਵੀ ਗੈਰ ਮੁਸਲਿਮ ਦੀ ਐਂਟਰੀ ਤੇ ਬੈਨ ਹੈ ਓਥੇ ਗੁਪਤ ਰੂਪ ਵਿੱਚ ਦਾਖਲ ਹੋਇਆ। ਇਸ ਪੱਤਰਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਫਰ ਦਾ ਵੀਡੀਓ ਨੂੰ ਸ਼ੇਅਰ ਕੀਤਾ, ਜਿਸ ਤੋਂ ਬਾਅਦ ਸਾਊਦੀ ਅਰਬ 'ਚ ਹੰਗਾਮਾ ਸ਼ੁਰੂ ਹੋ ਗਿਆ। ਮੁਸਲਿਮ ਲੋਕਾਂ ਦੇ ਵਿਰੋਧ ਤੋਂ ਬਾਅਦ ਸਾਊਦੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਪੱਤਰਕਾਰ ਦੀ ਮਦਦ ਕਰਨ ਵਾਲੇ ਸਾਊਦੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਿਕ, ਇਜ਼ਰਾਈਲ ਦੇ ਚੈਨਲ 13 ਦੇ ਪੱਤਰਕਾਰ ਗਿਲ ਤਾਮਾਰੀ ਨੇ ਮੱਕਾ ਵਿੱਚ ਦਾਖਲ ਹੁੰਦੇ ਹੀ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਇਹ ਦੇਖ ਕੇ ਲੋਕ ਨੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਇਕ ਗੈਰ-ਮੁਸਲਿਮ ਪੱਤਰਕਾਰ ਨੂੰ ਸ਼ਹਿਰ 'ਚ ਦਾਖਲ ਹੋਣ ਦੀ ਇਜਾਜ਼ਤ ਦੇਣ 'ਤੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਊਦੀ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੱਤਰਕਾਰ ਗਿਲ ਤਾਮਰੀ ਨੇ 10 ਮਿੰਟ ਦੀ ਵੀਡੀਓ ਬਣਾਈ। ਗਿੱਲ ਇਸ ਵਿੱਚ ਹਿਬਰੂ ਅਤੇ ਅੰਗਰੇਜ਼ੀ ਬੋਲ ਰਿਹਾ ਹੈ। ਇਸ 'ਚ ਉਹ ਮਾਊਂਟ ਅਰਾਫਾਤ 'ਤੇ ਨਜ਼ਰ ਆ ਰਿਹਾ ਹੈ ਜਿਥੇ ਹੱਜ ਯਾਤਰਾ ਦੌਰਾਨ ਮੁਸਲਿਮ ਸ਼ਰਧਾਲੂ ਨਮਾਜ਼ ਲਈ ਇਕੱਠੇ ਹੁੰਦੇ ਹਨ। ਇਸ ਵੀਡੀਓ 'ਚ ਗਿੱਲ ਇਹ ਬੋਲਦਾ ਨਜ਼ਰ ਵੀ ਆਓਂਦਾ ਹੈ ਕਿ ਮੈਂ ਜਾਣਦਾ ਹਾਂ ਕਿ ਮੈਂ ਜੋ ਕਰ ਰਿਹਾ ਹਾਂ ਉਹ ਗੈਰ-ਕਾਨੂੰਨੀ ਹੈ। ਮੈਂ ਸਿਰਫ ਇੱਕ ਅਜਿਹੀ ਜਗ੍ਹਾ ਦਿਖਾਉਣਾ ਚਾਹੁੰਦਾ ਹਾਂ ਜੋ ਸਾਡੇ ਮੁਸਲਮਾਨ ਭਰਾਵਾਂ ਅਤੇ ਭੈਣਾਂ ਲਈ ਮਹੱਤਵ ਰੱਖਦੀ ਹੈ।


ਦਸ ਦਈਏ ਕਿ ਮੱਕਾ ਇਸਲਾਮ ਵਿੱਚ ਸਭ ਤੋਂ ਮਹੱਤਵਪੂਰਨ ਸ਼ਹਿਰ ਹੈ। ਇਸ ਸ਼ਹਿਰ ਵਿੱਚ ਗ਼ੈਰ-ਮੁਸਲਮਾਨਾਂ ਦੇ ਦਾਖ਼ਲੇ ਦੀ ਸਖ਼ਤ ਮਨਾਹੀ ਹੈ। ਇਥੋਂ ਤੱਕ ਕਿ ਗੈਰ-ਮੁਸਲਿਮ ਮੱਕਾ ਸ਼ਹਿਰ ਵਿੱਚੋਂ ਦੀ ਯਾਤਰਾ ਨਹੀਂ ਕਰ ਸਕਦੇ ਹਨ। ਕੁਰਾਨ ਦੀਆਂ ਆਇਤਾਂ ਕਾਰਨ ਅਤੇ ਸ਼ਹਿਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇਹ ਨਿਯਮ ਕਾਇਮ ਹਨ। ਜੇਕਰ ਕੋਈ ਗੈਰ-ਮੁਸਲਿਮ ਮੱਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Get the latest update about makkah news, check out more about yahudi in makkah, Saudi Arab, Saudi Arab & Israeli Channel 13

Like us on Facebook or follow us on Twitter for more updates.