ਅਜੀਬ ਮਾਮਲਾ:31 ਪੈਸੇ ਪਿੱਛੇ ਬੈਂਕ ਨੇ ਰੋਕੀ ਕਿਸਾਨ ਦੀ NOC, ਹਾਈਕੋਰਟ ਨੇ ਲਾਈ ਫਟਕਾਰ

ਭਾਰਤੀ ਸਟੇਟ ਬੈਂਕ ਨੂੰ ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਸਖ਼ਤ ਫਟਕਾਰ ਲਗਾਈ। ਦਰਅਸਲ, ਬੈਂਕ ਨੇ ਇਕ ਕਿਸਾਨ ’ਤੇ ਸਿਰਫ਼ 31 ਪੈਸੇ ਬਾਕੀ ਹੋਣ ’ਤੇ ਨੋ ਡਿਊਜ਼ ਸਰਟੀਫਿਕੇਟ (NOC) ਜਾਰੀ ਨਹੀਂ ਕੀਤਾ...

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ ਨੂੰ ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਸਖ਼ਤ ਫਟਕਾਰ ਲਗਾਈ। ਦਰਅਸਲ, ਬੈਂਕ ਨੇ ਇਕ ਕਿਸਾਨ ’ਤੇ ਸਿਰਫ਼ 31 ਪੈਸੇ ਬਾਕੀ ਹੋਣ ’ਤੇ ਨੋ ਡਿਊਜ਼ ਸਰਟੀਫਿਕੇਟ (NOC) ਜਾਰੀ ਨਹੀਂ ਕੀਤਾ। ਪਰੇਸ਼ਾਨ ਕਿਸਾਨ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਬੈਂਕ ਨੂੰ ਕੋਰਟ ਨੇ ਫਟਕਾਰ ਲਗਾਈ। ਹਾਈ ਕੋਰਟ ਨੇ ਕਿਹਾ ਕਿ ਇੰਨੀ ਘਟ ਰਾਸ਼ੀ ਬਕਾਇਆ ਹੋਣ ’ਤੇ ਸਰਟੀਫਿਕੇਟ ਜਾਰੀ ਨਾ ਕਰਨਾ ਪਰੇਸ਼ਾਨੀ ਤੋਂ ਸਿਵਾਏ ਕੁਝ ਨਹੀਂ ਹੈ।

ਪੂਰਾ ਮਾਮਲਾ
ਇਕ ਕਿਸਾਨ ਨੇ ਸਟੇਟ ਬੈਂਕ ਆਫ ਇੰਡੀਆ ਤੋਂ ਲੋਨ ਲਿਆ ਸੀ, ਜਿਸਦਾ ਪੈਸਾ ਉਸਨੇ ਮੋੜ ਦਿੱਤੇ ਸਨ। ਸਿਰਫ਼ 31 ਪੈਸੇ ਬਾਕੀ ਰਹਿ ਗਏ ਸਨ। ਕਿਸਾਨ ਨੇ ਸਮਝਿਆ ਕਿ ਲੋਨ ਤਾਂ ਖ਼ਤਮ ਹੋ ਗਿਆ ਹੈ। ਕਿਸਾਨ ਨੂੰ ਜ਼ਮੀਨ ਖ਼ਰੀਦਣ ਲਈ ਐੱਨ.ਓ.ਸੀ. ਚਾਹੀਦੀ ਸੀ ਤਾਂ ਉਹ ਬੈਂਕ ਗਿਆ ਤਾਂ ਬੈਂਕ ’ਚ ਲੋਨ ਅਜੇ ਐਕਟਿਵ ਸੀ ਕਿਉਂਕਿ 31 ਪੈਸੇ ਬਕਾਇਆ ਸੀ। ਬੈਂਕ ਨੇ ਕਿਸਾਨ ਨੂੰ ਨੋ ਡਿਊਜ਼ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਕਿਸਾਨ ਹਾਈ ਕੋਰਟ ਪਹੁੰਚਿਆ ਅਤੇ ਆਪਣਾ ਦਰਦ ਬਿਆਨ ਕੀਤਾ। ਜੱਜ ਭਾਰਗ ਕਰੀਆ ਨੇ ਬੈਂਕ ਮੈਨੇਜਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਇਹ ਕੁਝ ਜ਼ਿਆਦਾ ਹੀ ਹੋ ਗਿਆ ਹੈ।

ਬੈਂਕ ਨੇ ਕੋਰਟ ਨੂੰ ਦੱਸਿਆ ਕਿ ਕਾਰਪ ਲੋਨ ਦੀ ਰਕਮ ਮੋੜਨ ਤੋਂ ਬਾਅਦ ਕਿਸੇ ’ਤੇ 31 ਪੈਸੇ ਬਕਾਇਆ ਹੈ, ਜਿਸ ਕਾਰਨ ਉਸ ਨੂੰ ਐੱਨ.ਓ.ਸੀ. ਨਹੀਂ ਦਿੱਤੀ ਗਈ, ਇਸ ’ਤੇ ਜੱਜ ਨੇ ਕਿਹਾ ਕਿ ਇੰਨੀ ਮਾਮੂਲੀ ਰਕਮ ਲਈ ਐੱਨ.ਓ.ਸੀ. ਨਾ ਦੇਣਾ ਇਕ ਤਰ੍ਹਾਂ ਪਰੇਸ਼ਾਨ ਕਰਨਾ ਹੈ। ਸੁਣਵਾਈ ਦੌਰਾਨ ਜੱਜ ਭਾਰਗ ਨੇ ਕਿਹਾ ਕਿ 31 ਪੈਸੇ ਦਾ ਬਕਾਇਆ? ਕੀ ਤੁਹਾਨੂੰ ਪਤਾ ਹੈ ਕਿ 50 ਪੈਸੇ ਤੋਂ ਘੱਟ ਦੀ ਕਿਸੇ ਵੀ ਰਕਮ ਦੀ ਅਣਦੇਖੀ ਕੀਤੀ ਜਾਂਦੀ ਹੈ। ਉੱਥੇ ਹੀ ਮਾਮਲੇ ’ਚ ਜੱਜ ਨੇ ਬੈਂਕ ਤੋਂ ਜਵਾਬ ਮੰਗਦੇ ਹੋਏ ਐਫੀਡੇਵਿਟ ਜਮ੍ਹਾ ਕਰਨ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ।

Get the latest update about 31 paise, check out more about farmer, Online Punjabi News, Truescoop News & Gujrat

Like us on Facebook or follow us on Twitter for more updates.