SBI Alert: ਸਟੇਟ ਬੈਂਕ ਦੀਆਂ ਡਿਜੀਟਲ ਸੇਵਾਵਾਂ ਅੱਜ ਰਹਿਣਗੀਆਂ ਠੱਪ, ਫਟਾਫਟ ਕਰ ਲਓ ਜ਼ਰੂਰੀ ਕੰਮ

ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ ਵਿਚ ਹੈ ਤਾਂ ਅਲਰਟ ਹੋ ਜਾਓ ਤੇ ਕੋਈ ਵੀ ਜ਼ਰੂਰੀ ਕੰਮ ਹੋਵੇ...

ਨਵੀਂ ਦਿੱਲੀ (ਇੰਟ.): ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ ਵਿਚ ਹੈ ਤਾਂ ਅਲਰਟ ਹੋ ਜਾਓ ਤੇ ਕੋਈ ਵੀ ਜ਼ਰੂਰੀ ਕੰਮ ਹੋਵੇ ਤਾਂ ਹੁਣੇ ਨਿਪਟਾ ਲਓ, ਕਿਉਂਕਿ ਅੱਜ ਰਾਤ ਨੂੰ ਤੁਹਾਨੂੰ ਆਨਲਾਈਨ ਟ੍ਰਾਂਜ਼ੈਕਸ਼ਨ ਵਿਚ ਪਰੇਸ਼ਾਨੀ ਹੋਵੇਗੀ। SBI ਨੇ ਇਸ ਅਪਗ੍ਰੇਡੇਸ਼ਨ ਤੇ ਡਿਜੀਟਲ ਸੇਵਾਵਾਂ ਵਿਚ ਦਿੱਕਤ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਦਿੱਤੀ ਹੈ। ਹਾਲਾਂਕਿ ਇਹ ਅਪਗ੍ਰੇਡੇਸ਼ਨ ਅੱਜ ਰਾਤ ਨੂੰ ਹੋਵੇਗਾ ਪਰ ਪਿਛਲੇ ਮਹੀਨੇ ਦਿਨੇ ਹੀ SBI ਦੀਆਂ ਡਿਜੀਟਲ ਸੇਵਾਵਾਂ ਠੱਪ ਹੋ ਗਈਆਂ ਸਨ, ਜਿਸ ਨਾਲ ਖਾਤਾਧਾਰਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।


ਅੱਜ SBI ਡਿਜੀਟਲ ਸੇਵਾਵਾਂ ਬੰਦ ਰਹਿਣਗੀਆਂ!
SBI ਇਕ ਵਾਰ ਫਿਰ ਆਪਣੇ ਡਿਜੀਟਲ ਬੈਂਕਿੰਗ ਪਲੇਟਫਾਰਮ ਦਾ ਅਪਗ੍ਰੇਡੇਸ਼ਨ ਕਰ ਰਿਹਾ ਹੈ, ਜਿਸ ਦੇ ਚੱਲਦੇ ਕਈ ਡਿਜੀਟਲ ਸਰਵਿਸਸ ਉੱਤੇ ਇਸ ਦਾ ਅਸਰ ਦਿਖੇਗਾ, ਇੰਟਰਨੈੱਟ ਬੈਂਕਿੰਗ ਤੋਂ ਲੈ ਕੇ ਮੋਬਾਇਲ ਐਪ ਤੱਕ ਸਭ ਕੁਝ ਤਕਰੀਬਨ 4 ਘੰਟੇ ਤੱਕ ਬੰਦ ਰਹੇਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ ਹੈ। ਜਿਸ ਵਿਚ ਬੈਂਕ ਨੇ ਦੱਸਿਆ ਹੈ ਕਿ 7 ਮਈ, 2021 ਨੂੰ 22:15 ਤੋਂ ਲੈ ਕੇ 8 ਮਈ, 2021 ਨੂੰ 1:45 ਤੱਕ ਅਸੀਂ ਮੈਨੇਜਮੈਂਟ ਦਾ ਕੰਮ ਕਰਾਂਗੇ। ਇਸ ਦੌਰਾਨ INB/YONO/ YONO Lite/ UPI ਸਰਵਿਸਸ ਨਹੀਂ ਚੱਲਣਗੀਆਂ। ਸਾਨੂੰ ਇਸ ਅਸੁਵਿਧਾ ਲਈ ਖੇਦ ਹੈ।


ਪਹਿਲਾਂ ਵੀ ਆਨਲਾਈਨ ਸੇਵਾਵਾਂ ਬੰਦ ਹੋਈਆਂ
ਇਸ ਦਾ ਮਤਲਬ ਇਹ ਕਿ ਅੱਜ ਰਾਤ 10:15 ਵਜੇ ਤੋਂ ਲੈ ਕੇ ਕੱਲ ਦੇਰ ਰਾਤ 1:45 ਵਜੇ ਤੱਕ ਤੁਸੀਂ ਕੋਈ ਡਿਜੀਟਲ ਟ੍ਰਾਂਜ਼ੈਕਸ਼ਨ ਨਹੀਂ ਕਰ ਸਕੋਗੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਅਪ੍ਰੈਲ ਦੀ ਸ਼ੁਰੂਆਤ ਵਿਚ ਹੀ ਮੈਨੇਜਮੈਂਟ ਦੇ ਕਾਰਨ SBI ਦੇ ਡਿਜੀਟਲ ਬੈਂਕਿੰਗ ਪਲੇਟਫਾਰਮ Yono, Yono lite, ਇੰਟਰਨੈੱਟ ਬੈਂਕਿੰਗ, Unified Payments Interface (UPI) ਬੰਦ ਹੋਏ ਸਨ। ਇਸ ਤੋਂ ਪਹਿਲਾਂ ਦਸੰਬਰ, 2020 ਵਿਚ ਵੀ YONO ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।


SBI ਦੀਆਂ 22,000 ਤੋਂ ਜ਼ਿਆਦਾ ਸ਼ਾਖਾਵਾਂ
SBI ਦੀਆਂ ਦੇਸ਼ ਭਰ ਵਿਚ 22,000 ਤੋਂ ਜ਼ਿਆਦਾ ਸ਼ਾਖਾਵਾਂ ਹਨ। 57,889 ਤੋਂ ਜ਼ਿਆਦਾ ਪੂਰੇ ਦੇਸ਼ ਵਿਚ ATM ਹਨ। ਯਾਨੀ ਨੈੱਟਵਰਕ ਦੇ ਲਿਹਾਜ਼ ਨਾਲ SBI ਸਭ ਤੋਂ ਵੱਡਾ ਬੈਂਕ ਹੈ। 31 ਦਸੰਬਰ 2020 ਤੱਕ SBI ਦੇ ਕੋਲ 8.5 ਕਰੋੜ ਇੰਟਰਨੈੱਟ ਬੈਂਕਿੰਗ ਤੇ 1.9 ਕਰੋੜ ਮੋਬਾਇਲ ਬੈਂਕਿੰਗ ਯੂਜ਼ਰਸ ਹਨ। UPI ਯੂਜ਼ਰਸ ਦੀ ਗਿਣਤੀ 13.5 ਕਰੋੜ ਤੋਂ ਵੀ ਜ਼ਿਆਦਾ ਹੈ। ਫਿਲਹਾਲ YONO ਉੱਤੇ 3.5 ਕਰੋੜ ਯੂਜ਼ਰਸ ਹਨ। 


Get the latest update about Truescoopmews, check out more about Truescoop, Digital Services, May7 & Due to Maintenance

Like us on Facebook or follow us on Twitter for more updates.