SBI ਨੇ ਆਪਣੇ ਬਚਤ ਬੈਂਕ ਅਤੇ ਕ੍ਰੈਡਿਟ ਕਾਰਡ ਗਾਹਕਾਂ ਲਈ WhatsApp ਬੈਂਕਿੰਗ ਸੇਵਾ ਸ਼ੁਰੂ ਕੀਤੀ ਹੈ ਜਿਸ ਰਾਹੀ ਗਾਹਕ ਹੁਣ Whatsapp ਤੋਂ ਆਪਣੇ ਖਾਤੇ ਦਾ ਬੈਲੇਂਸ ਅਤੇ ਮਿੰਨੀ ਸਟੇਟਮੈਂਟ ਚੈੱਕ ਕਰ ਸਕਦੇ ਹਨ। ਕ੍ਰੈਡਿਟ ਕਾਰਡ ਧਾਰਕ ਇਸ ਰਾਹੀਂ ਆਪਣੇ ਖਾਤੇ ਦੀ ਸੰਖੇਪ ਜਾਣਕਾਰੀ, ਇਨਾਮ ਪੁਆਇੰਟ, ਅਦਾਇਗੀ ਨਾ ਕੀਤੇ ਬੈਲੇਂਸ ਅਤੇ ਹੋਰ ਲਈ ਕਰ ਸਕਦੇ ਹਨ।
Whatsapp ਬੈਂਕਿੰਗ ਸੇਵਾ ਦੀ ਵਰਤੋਂ ਕਰਨ ਲਈ, ਤੁਹਾਨੂੰ ਸਭ ਤੋਂ ਪਹਿਲਾਂ ਰਜਿਸਟਰ ਕਰਨਾ ਜਰੂਰੀ ਹੋਵੇਗਾ। ਤੁਸੀਂ ਇਸ ਤਰ੍ਹਾਂ ਰਜਿਸਟ੍ਰੇਸ਼ਨ ਕਰ ਸਕਦੇ ਹੋ:
*ਰਜਿਸਟਰਡ ਨੰਬਰ ਤੋਂ "WAREG" ਸਪੇਸ ਦੇ ਕੇ ਆਪਣਾ ਖਾਤਾ ਨੰਬਰ ਦਰਜ ਕਰੋ ਅਤੇ 7208933148 'ਤੇ SMS ਭੇਜੋ।
*SMS ਭੇਜਣ ਤੋਂ ਬਾਅਦ, SBI ਦੇ 90226 90226 ਨੰਬਰ ਤੋਂ ਤੁਹਾਡੇ Whatsapp ਨੰਬਰ 'ਤੇ ਇੱਕ ਮੈਸੇਜ ਭੇਜਿਆ ਜਾਵੇਗਾ।
*ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਉਰੇ ਹੋਣ ਤੋਂ ਬਾਅਦ ਹੁਣ ਸੇਵਾ ਦੀ ਵਰਤੋਂ ਕਰਨ ਲਈ 'HI' ਭੇਜੋ।
*ਸੇਵਾ ਮੇਨੂ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ। ਉਹ ਸੇਵਾ ਚੁਣੋ ਜੋ ਤੁਸੀਂ ਵਰਤਣਾ ਚਾਹੁੰਦੇ ਹੋ (ਜਿਵੇਂ ਕਿ ਬੈਂਕ ਬੈਲੇਂਸ, ਮਿਨੀ ਸਟੇਟਮੈਂਟ) ।
*ਤੁਸੀਂ ਸੁਨੇਹੇ ਵਿੱਚ ਆਪਣੀ ਪੁੱਛਗਿੱਛ ਵੀ ਟਾਈਪ ਕਰ ਸਕਦੇ ਹੋ।
ਇਹ ਵੀ ਪੜ੍ਹੋ:- LIC Bima Ratna Policy: ਜਾਣੋ ਪ੍ਰੀਮੀਅਮ ਅਤੇ ਰਿਟਰਨ ਸਮੇਤ ਫਾਇਦੇ ਅਤੇ ਨੁਕਸਾਨ ਬਾਰੇ ਅਹਿਮ ਜਾਣਕਾਰੀ
SBI ਕਾਰਡਧਾਰਕਾਂ ਨੂੰ Whatsapp ਕਨੈਕਟ ਸਿਸਟਮ ਦੀ ਰਜਿਸਟ੍ਰੇਸ਼ਨ ਲਈ Whatsapp ਮੈਸੇਜ 'OPTIN' 9004022022 'ਤੇ ਭੇਜਣਾ ਹੋਵੇਗਾ। sbi ਕਾਰਡਧਾਰਕ ਰਜਿਸਟਰਡ ਮੋਬਾਈਲ ਨੰਬਰ ਤੋਂ 08080945040 'ਤੇ ਮਿਸਡ ਕਾਲ ਵੀ ਦੇ ਸਕਦੇ ਹਨ ਜਾਂ ਸੇਵਾ ਲਈ ਸਾਈਨ ਅੱਪ ਕਰਨ ਲਈ ਮੋਬਾਈਲ ਐਪ ਦੀ ਵਰਤੋਂ ਕਰ ਸਕਦੇ ਹਨ।
Get the latest update about baking service of sbi, check out more about sbi banking, sbi banking service, WhatsApp banking service & sbi new banking service
Like us on Facebook or follow us on Twitter for more updates.