ਵਿਦਿਆਰਥਣ ਨੂੰ ਦਿਖਾਉਂਦਾ ਸੀ ਅਸ਼ਲੀਲ ਵੀਡੀਓ, ਲੋਕਾਂ ਅਧਿਆਪਕ ਦਾ ਮੂੰਹ ਕਾਲਾ ਕਰ ਚੱਪਲਾਂ ਨਾਲ ਕੁੱਟਿਆ

ਪੰਜਾਬ ਦੇ ਫਗਵਾੜਾ ਜ਼ਿਲੇ ਵਿਚ ਇਕ ਸ਼ਰਮਸਾਰ ਕਰਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਸਕੂਲ ਦਾ ਅਧਿਆ...

ਪੰਜਾਬ ਦੇ ਫਗਵਾੜਾ ਜ਼ਿਲੇ ਵਿਚ ਇਕ ਸ਼ਰਮਸਾਰ ਕਰਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਸਕੂਲ ਦਾ ਅਧਿਆਪਕ ਆਪਣੀ ਵਿਦਿਆਰਥਣ ਨੂੰ ਅਸ਼ਲੀਲ ਵੀਡੀਓ ਦਿਖਾਉਂਦਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਨਾਲ ਪੂਰੇ ਇਲਾਕੇ ਦੇ ਲੋਕ ਪਹੁੰਚੇ ਤੇ ਦੋਸ਼ੀ ਦਾ ਮੂੰਹ ਕਾਲਾ ਕਰ ਕੇ ਚੱਪਲਾਂ ਨਾਲ ਉਸ ਦੀ ਪਿਟਾਈ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਇਲਾਕੇ ਦੀ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਅਧਿਆਪਕ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਹਿਮਾਚਲ ਦਾ ਰਹਿਣ ਵਾਲਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਸਕੂਲ ਵਿਚ ਹੀ ਅਧਿਆਪਕ ਤੋਂ ਟਿਊਸ਼ਨ ਲੈਂਦੀ ਸੀ। ਸੋਮਵਾਰ ਨੂੰ ਰੋਜ਼ਾਨਾ ਵਾਂਗ ਉਨ੍ਹਾਂ ਦੀ ਬੇਟੀ ਟਿਊਸ਼ਨ ਲੈਣ ਆਈ। ਇਸ ਦੌਰਾਨ ਅਧਿਆਪਕ ਨੇ ਉਸ ਨੂੰ ਆਪਣੇ ਮੋਬਾਇਲ ਉੱਤੇ ਇਕ ਅਸ਼ਲੀਲ ਵੀਡੀਓ ਦਿਖਾਈ। ਇਹ ਹੀ ਨਹੀਂ ਅਧਿਆਪਕ ਨੇ ਉਸ ਦੇ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ।

ਇਸ ਘਟਨਾ ਤੋਂ ਡਰੀ ਸਹਿਮੀ ਵਿਦਿਆਰਥਣ ਨੇ ਮੰਗਲਵਾਰ ਨੂੰ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਫਿਰ ਵਿਸਾਖੀ ਤੇ ਅੰਬੇਦਕਰ ਜੈਅੰਤੀ ਦੀ ਛੁੱਟੀ ਹੋ ਗਈ। ਸ਼ੁੱਕਰਵਾਰ ਨੂੰ ਜਦੋਂ ਉਹ ਸਕੂਲ ਪਹੁੰਚੀ ਤਾਂ ਪਰਿਵਾਰ ਵਾਲੇ ਵੀ ਨਾਲ ਆਏ ਤੇ ਉਨ੍ਹਾਂ ਨੇ ਅਧਿਆਪਕ ਨੂੰ ਫੜ ਲਿਆ। ਇਸ ਤੋਂ ਬਾਅਦ ਸਕੂਲ ਵਿਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਫਿਰ ਸਾਰਿਆਂ ਨੇ ਅਧਿਆਪਕ ਦਾ ਮੂੰਹ ਕਾਲਾ ਕੀਤਾ ਤੇ ਚੱਪਲਾਂ ਨਾਲ ਉਸ ਦੀ ਪਿਟਾਈ ਕਰਦੇ ਹੋਏ ਉਸ ਨੂੰ ਪ੍ਰਿੰਸੀਪਲ ਦੇ ਰੂਮ ਵਿਚ ਲੈ ਗਏ।

ਸਕੂਲ ਪ੍ਰਿੰਸੀਪਲ ਨੇ ਮਾਮਲੇ ਜਾਨਣ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ। ਫਿਰ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਬੁਲਾਇਆ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚ ਕੇ ਪੁਲਸ ਨੇ ਦੋਸ਼ੀ ਅਧਿਆਪਕ ਨੂੰ ਹਿਰਾਸਤ ਵਿਚ ਲੈ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲਿਖਤ ਸ਼ਿਕਾਇਤ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।

Get the latest update about student, check out more about punjab, school teacher, pornographic video & Truescoop

Like us on Facebook or follow us on Twitter for more updates.