ਟੀਵੀ ਐਕਟ੍ਰੈਸ ਦੇ ਕਾਤਲ ਅੱਤਵਾਦੀਆਂ ਨੂੰ ਸੁਰੱਖਿਆ ਦਸਤਿਆਂ ਨੇ ਕੀਤਾ ਢੇਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿੱਚ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿੱਚ ਮੁਕਾਬਲੇ ਦੋਰਾਨ ਦੋਹਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਨਾਂ ਅੱਤਵਾਦੀਆਂ ਨੇ ਹੀ ਟੀਵੀ ਐਕਟਰੇਸ ਅਮਰੀਨ ਭੱਟ ਦੀ ਹੱਤਿਆ ਕੀਤੀ ਸੀ।  ਫਿਲਹਾਲ ਤਲਾਸ਼ੀ ਅਭਿਆਨ ਜਾਰੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੋਨਾਂ ਅੱਤਵਾਦੀਆਂ ਨੂੰ ਘੇਰਕੇ ਮਾਰ ਦਿੱਤਾ। ਜੰਮੂ ਕਸ਼ਮੀਰ ਦੇ IGP ਨੇ ਕਿਹਾ ਕਿ ਟੀਵੀ ਕਲਾਕਾਰ ਅਮਰੀਨ ਭੱਟ ਦੀ ਹੱਤਿਆ ਦਾ ਮਾਮਲਾ 24 ਘੰਟੇ 'ਚ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ, ਕਸ਼ਮੀਰ ਵਾਦੀ 'ਚ 3 ਦਿਨਾਂ 'ਚ ਜੈਸ਼-ਏ-ਮੁਹੰਮਦ ਦੇ 3 ਅਤੇ ਲਸ਼ਕਰ-ਏ-ਤਇਬਾ  ਦੇ 7 ਅੱਤਵਾਦੀ ਮਾਰੇ ਗਏ ਹਨ। ਅਸੀਂ 10 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।  
IGP ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਵਾਸੀ ਬਡਗਾਮ ਅਤੇ ਫਰਹਾਨ ਹਬੀਬ ਵਾਸੀ ਹਕਰੀਪੋਰਾ ਪੁਲਵਾਮਾ ਵਜੋਂ ਹੋਈ ਹੈ। ਉਨ੍ਹਾਂ ਨੇ ਲਸ਼ਕਰ ਦੇ ਕਮਾਂਡਰ ਲਤੀਫ ਦੇ ਕਹਿਣ 'ਤੇ ਟੀਵੀ ਕਲਾਕਾਰ ਦੀ ਹੱਤਿਆ ਕੀਤੀ ਸੀ। ਘਟਨਾ ਵਾਲੀ ਥਾਂ ਤੋਂ 1 ਏਕੇ 56 ਰਾਇਫਲ, 4 ਮੈਗਜੀਨ ਅਤੇ ਇੱਕ ਪਿਸਟਲ ਬਰਾਮਦ ਹੋਇਆ ਹੈ।
ਸ਼੍ਰੀਨਗਰ ਮੁਕਾਬਲੇ 'ਚ ਲਸ਼ਕਰ ਦੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸ਼ਾਕਿਰ ਅਹਿਮਦ ਵਾਜਿਆ ਅਤੇ ਆਫਰੀਨ ਆਫਤਾਬ ਮਲਿਕ ਵਜੋਂ ਕੀਤੀ ਗਈ ਹੈ। ਦੋਵੇਂ ਸ਼ੋਪੀਆ ਦੇ ਵਸਨੀਕ ਹਨ। ਉਨ੍ਹਾਂ ਦੇ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਸਣੇ ਹੋਰ ਮਾਰੂ ਸਮੱਗਰੀ ਬਰਾਮਦ ਕੀਤੀ ਗਈ ਹੈ।  
ਹਮਲਾਵਰਾਂ ਨੂੰ ਫੜਨ ਲਈ ਪੁਲਿਸ ਨੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼੍ਰੀਨਗਰ ਵਿੱਚ J&K ਪੁਲਿਸ ਦੇ ਕਾਂਸਟੇਬਲ ਸੈਫੁੱਲਾ ਕਾਦਰੀ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦੂਜੀ ਘਟਨਾ ਨੂੰ ਘਾਟੀ ਦੇ ਕੁਲਗਾਮ 'ਚ ਅੰਜਾਮ ਦਿੱਤਾ ਸੀ। ਜਿਲ੍ਹੇ  ਦੇ ਯਾਰੀਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗ੍ਰੇਨੇਡ ਸੁੱਟ ਕੇ ਫਾਇਰਿੰਗ ਕੀਤੀ ਸੀ। ਇਸ ਘਟਨਾ ਵਿੱਚ 15 ਆਮ ਨਾਗਰਿਕ ਜਖ਼ਮੀ ਹੋ ਗਏ ਸਨ।

Get the latest update about latest news, check out more about truescoop news, national news, tv Actress & indian army

Like us on Facebook or follow us on Twitter for more updates.