ਜਲੰਧਰ 'ਚ ਟ੍ਰਿਪਲ Murder: ਸਕਿਓਰਿਟੀ ਗਾਰਡ ਨੇ ਪਤਨੀ ਤੇ ਸੱਸ-ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ

ਜਲੰਧਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਨਾਗਰਾ ਫਾਟਕ ਨੇੜੇ ਸ਼ਿਵ ਨਗਰ ਦੀ ਗਲੀ ਨੰਬਰ ਪੰਜ 'ਚ ਪਰਿਵਾਰਕ ਝਗੜੇ 'ਚ ਇਕ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਤਿੰਨ ਵਿਅ...

ਜਲੰਧਰ- ਜਲੰਧਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਨਾਗਰਾ ਫਾਟਕ ਨੇੜੇ ਸ਼ਿਵ ਨਗਰ ਦੀ ਗਲੀ ਨੰਬਰ ਪੰਜ 'ਚ ਪਰਿਵਾਰਕ ਝਗੜੇ 'ਚ ਇਕ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ।

ਮੁਲਜ਼ਮ ਸੁਨੀਲ ਨੇ ਲਾਇਸੈਂਸੀ ਰਿਵਾਲਵਰ ਨਾਲ ਕਤਲ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਮ੍ਰਿਤਕਾਂ 'ਚ ਸੁਨੀਲ ਦੀ ਪਤਨੀ, ਸੱਸ ਅਤੇ ਸਹੁਰਾ ਵੀ ਸ਼ਾਮਲ ਦੱਸੇ ਜਾਂਦੇ ਹਨ।  ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਰਿਵਾਲਵਰ ਨੂੰ ਜ਼ਬਤ ਕਰ ਲਿਆ ਹੈ। ਦੋਸ਼ੀ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ। ਦੋਸ਼ੀ ਨੇ ਇਸ ਦੌਰਾਨ ਕਿਹਾ ਕਿ ਪਤਨੀ ਨਾਲ ਉਸ ਦਾ ਤਲਾਕ ਨੂੰ ਲੈ ਕੇ ਰੋਜ਼ਾਨਾ ਝਗੜਾ ਰਹਿੰਦਾ ਸੀ। ਇਸ ਲਈ ਉਸ ਨੇ ਸਾਰੀ ਟੈਂਸ਼ਨ ਦੀ ਮੁਕਾ ਦਿੱਤੀ।

Get the latest update about mother in law, check out more about Truescoop News, father in law, Jalandhar & security guard

Like us on Facebook or follow us on Twitter for more updates.