ਰੋਜ਼ਾਨਾ 36 ਆਂਡੇ ਖਾਣਾ ਵਾਲਾ 444 KG ਦਾ ਇਹ ਹੈ ਪਾਕਿ ਦਾ Hulk, ਅਜਿਹੀ ਪਤਨੀ ਦੀ ਚਾਹਤ 'ਚ ਠੁਕਰਾ ਚੁੱਕੇ 300 ਰਿਸ਼ਤੇ

ਪਾਕਿਸਤਾਨ ਦਾ 27 ਸਾਲਾ 444 ਕਿਲੋਗ੍ਰਾਮ ਵਜ਼ਨੀ ਵੇਟਲਿਫਟਰ ਵਿਆਹ ਦੇ 300 ਤੋਂ ਜ਼ਿਆਦਾ ਰਿਸ਼ਤੇ ਠੁਕਰਾ ਚੁੱਕਾ ਹੈ, ਕਿਉਂਕਿ...

ਇਸਲਾਮਾਬਾਦ— ਪਾਕਿਸਤਾਨ ਦਾ 27 ਸਾਲਾ 444 ਕਿਲੋਗ੍ਰਾਮ ਵਜ਼ਨੀ ਵੇਟਲਿਫਟਰ ਵਿਆਹ ਦੇ 300 ਤੋਂ ਜ਼ਿਆਦਾ ਰਿਸ਼ਤੇ ਠੁਕਰਾ ਚੁੱਕਾ ਹੈ, ਕਿਉਂਕਿ ਉਹ ਆਪਣੇ ਲਈ ਘੱਟੋਂ-ਘੱਟ 100 ਕਿਲੋਗ੍ਰਾਮ ਭਾਰ ਵਾਲੀ ਦੁਲਹਨ ਚਾਹੁੰਦਾ ਹੈ। ਖੈਬਰ ਪਖਤੂਨਖਵਾ ਜ਼ਿਲ੍ਹੇ ਦੇ ਮਰਦਾਨ ਦੇ ਰਹਿਣ ਵਾਲੇ ਅਰਬਾਬ ਖਿਜਰ ਹਯਾਤ ਕਹਿੰਦੇ ਹਨ ਕਿ ਉਨ੍ਹਾਂ ਦਾ ਭਾਰ ਵਿਆਹ 'ਚ ਪਰੇਸ਼ਾਨੀ ਦੀ ਵਜ੍ਹਾ ਬਣਿਆ ਹੋਇਆ ਹੈ। ਹਯਾਤ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਲੜਕੀ ਦਾ ਭਾਰ ਘੱਟੋਂ-ਘੱਟ 100 ਕਿਲੋਗ੍ਰਾਮ ਹੋਣਾ ਜ਼ਰੂਰੀ ਹੈ। ਜੇਕਰ ਇਸ ਤੋਂ ਘੱਟ ਹੋਵੇਗਾ ਤਾਂ ਜੋੜੀ ਜੱਚੇਗੀ ਨਹੀਂ। ਪਰਿਵਾਰ ਅਰਬਾਬ ਦੇ ਵਿਆਹ ਲਈ ਦੁਲਹਨ ਦੀ ਹਾਈਟ ਵੀ 6 ਫੁੱਟ 4 ਇੰਚ ਚਾਹੁੰਦਾ ਹੈ, ਕਿਉਂਕਿ ਹਯਾਤ ਦੀ ਹਾਈਟ 6 ਫੁੱਟ 6 ਇੰਚ ਹੈ। ਇਸ ਤੋਂ ਇਲਾਵਾ ਲੜਕੀ ਨੂੰ ਚੰਗਾ ਖਾਣਾ ਬਣਾਉਣਾ ਵੀ ਆਉਣਾ ਚਾਹੀਦਾ ਹੈ। ਹਯਾਤ ਦੀ ਰੋਜ਼ਾਨਾ ਡਾਈਟ 10 ਹਜ਼ਾਰ ਕੈਲੋਰੀ ਹੈ। ਇਸ ਤੋਂ ਇਲਾਵਾ ਉਹ ਰੋਜ਼ਾਨਾ ਨਾਸ਼ਤੇ 'ਚ 36 ਅੰਡੇ ਖਾਂਦਾ ਹੈ।

ਵਿਆਹੁਣ ਗਿਆ ਸੀ ਕੁੜੀ ਨੂੰ ਪਰ ਵਿਆਹ ਲਿਆਂਦਾ ਮੁੰਡਾ, ਪਤਾ ਲੱਗਣ 'ਤੇ ਜਾਣੋ ਕੀ ਹੋਇਆ ਅੱਗੇ...

ਸਭ ਤੋਂ ਤਾਕਤਵਰ ਵਿਅਕਤੀ ਬਣਨ ਦਾ ਹੈ ਸੁਪਨਾ
ਹਯਾਤ ਨੇ ਦੱਸਿਆ, ''ਮੈਨੂੰ ਕੋਈ ਬੀਮਾਰੀ ਨਹੀਂ ਹੈ। ਮੈਂ ਆਪਣੇ ਇਸ ਵਜ਼ਨ ਨਾਲ ਬਿਲਕੁੱਲ ਫਿੱਟ ਹਾਂ ਅਤੇ ਚੰਗਾ ਮਹਿਸੂਸ ਕਰਦਾ ਹਾਂ। ਮੈਂ ਰੋਜ਼ ਢੇਰ ਸਾਰਾ ਖਾਣਾ ਖਾਂਦਾ ਹਾਂ ਤਾਂ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਬਣ ਕੇ ਚੈਂਪੀਅਨ ਬਣਾਂ। ਮੈਂ ਆਪਣਾ ਭਾਰ ਅੱਲ੍ਹੜ ਉਮਰ ਤੋਂ ਹੀ ਵਧਾਉਣਾ ਸ਼ੁਰੂ ਕੀਤਾ ਸੀ। ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਮੈਨੂੰ ਪੂਰਾ ਪਾਕਿਸਤਾਨ ਸਟਾਰ ਮੰਨਦਾ ਹੈ ਅਤੇ ਦੇਸ਼ ਦੇ ਬਾਹਰ ਦੇ ਲੋਕ ਵੀ ਜਾਣਦੇ ਹਨ। ਕੁਝ ਲੋਕ ਮੈਨੂੰ ਪਾਕਿਸਤਾਨ ਦਾ ਹਲਕ ਕਹਿੰਦੇ ਹਨ। ਮੈਨੂੰ ਇਸ ਦਾ ਬੁਰਾ ਨਹੀਂ ਲੱਗਦਾ ਹੈ।'' ਹਯਾਤ ਨੇ ਇਕ ਟ੍ਰੈਕਟਰ ਨੂੰ ਰੱਸੀ ਨਾਲ ਬੰਨ੍ਹ ਕੇ ਖਿੱਚਿਆ ਸੀ। ਉਸੇ ਸਮੇਂ ਵੀਡੀਓ ਵਾਇਰਲ ਹੋਈ ਸੀ ਅਤੇ ਉਹ ਚਰਚਾ 'ਚ ਆਏ ਸਨ।

ਹੁਣ ਤੁਸੀਂ ਖਰੀਦ ਸਕਦੇ ਹੋ ਆਪਣੀ ਮਨਪਸੰਦ ਦੀ ਦੁਲਹਨ, ਜਾਣੋ ਕਿਵੇਂ

Get the latest update about True Scoop News, check out more about Pakistan Hulk, Islamabad News, News In Punjabi & Pakistan News

Like us on Facebook or follow us on Twitter for more updates.