ਆਨਲਾਈਨ ਤਲਾਸ਼ ਰਹੇ ਹੋ ਪਿਆਰ? ਤਾਂ ਜਾਣ ਲਓ ਇਹ ਗੱਲ, ਕਈ ਡੇਟਿੰਗ ਐਪਸ ਨੇ ਕੀਤੇ ਵੱਡੇ ਫੇਰਬਦਲ

ਤਕਨੀਕ ਦੇ ਇਸ ਜ਼ਮਾਨੇ ਵਿਚ ਡੇਟਿੰਗ ਐਪ ਹਮੇਸ਼ਾ ਤੋਂ ਲੋਕਾਂ ਦੀ ਪਸੰਦ ਰਿਹਾ ਹੈ। ਕੋਰੋਨਾ ਕਾਲ...

ਨਵੀਂ ਦਿੱਲੀ: ਤਕਨੀਕ ਦੇ ਇਸ ਜ਼ਮਾਨੇ ਵਿਚ ਡੇਟਿੰਗ ਐਪ ਹਮੇਸ਼ਾ ਤੋਂ ਲੋਕਾਂ ਦੀ ਪਸੰਦ ਰਿਹਾ ਹੈ। ਕੋਰੋਨਾ ਕਾਲ ਵਿਚ ਤਾਂ ਇਹ ਹੋਰ ਵੀ ਅਹਿਮ ਹੋ ਗਿਆ ਹੈ। ਖਾਸ ਕਰਕੇ ਲੋਕਾਂ ਵਿਚ ਆਨਲਾਈਨ ਡੇਟਿੰਗ ਕਰਨ ਦੀ ਰਿਵਾਇਤ ਵੀ ਵਧੀ ਹੈ।

ਆਮ ਕਰਕੇ ਡੇਟਿੰਗ ਦੇ ਲਈ ਅਸੀ ਕਿਸੇ ਅਜਿਹੇ ਵਿਅਕਤੀ ਨੂੰ ਤਲਾਸ਼ਦੇ ਹਾਂ ਜੋ ਦੇਖਣ ਵਿਚ ਚੰਗਾ ਹੋਵੇ, ਉਸ ਦੇ ਆਪਣੇ ਕੁਝ ਵਿਚਾਰ ਹੋਣ, ਗੱਲਬਾਤ ਕਰਨ ਵਿਚ ਬੋਰਿੰਗ ਨਾ ਹੋਵੇ ਤੇ ਉਸ ਵਿਚ ਇਕ ਤਰ੍ਹਾਂ ਦੀ ਤਹਿਜ਼ੀਬ ਹੋਵੇ। ਇਹ ਕੁਝ ਅਹਿਮ ਫੈਕਟਰ ਹਨ, ਜਿਸ ਨੂੰ ਹਰ ਕੋਈ ਲੱਭਦਾ ਹੈ। ਹੁਣ ਇਸ ਵਿਚ ਇਕ ਨਵੀਂ ਚੀਜ਼ ਜੁੜ ਗਈ ਹੈ।

ਕਈ ਲੋਕਪ੍ਰਿਯ ਡੇਟਿੰਗ ਐਪ ਜਿਵੇਂ ਟਿੰਡਰ, ਬੰਮਬਲ, ਓਕੇ ਕਿਊਪਿਡ ਆਦਿ ਦੇ ਡਾਟਾ ਮੁਤਾਬਕ ਹੁਣ ਕਈ ਯੂਜ਼ਰ ਅਜਿਹੇ ਲੋਕਾਂ ਨੂੰ ਲੱਭ ਰਹੇ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲੈ ਲਈ ਹੈ ਜਾਂ ਫਿਰ ਜਲਦੀ ਹੀ ਭਵਿੱਖ ਵਿਚ ਲੈਣ ਦੀ ਯੋਜਨਾ ਬਣਾ ਰਹੇ ਹਨ।

ਦਾ ਗਾਰਡੀਅਨ ਦੀ ਇਕ ਰਿਪੋਰਟ ਦੇ ਮੁਤਾਬਕ ਇਲੇਟ ਡੇਟ ਨਾਂ ਦੇ ਇਕ ਐਪ ਨੇ ਤਾਂ ਬਾਕਾਇਦਾ ਵੈਕਸੀਨ ਸਟੇਟਸ ਨਾਂ ਨਾਲ ਇਕ ਅਲੱਗ ਸੈਕਸ਼ਨ ਹੀ ਜੋੜ ਦਿੱਤਾ ਹੈ। ਇਸ ਦਾ ਟੀਚਾ ਇਹ ਹੈ ਕਿ ਯੂਜ਼ਰ ਅਜਿਹੇ ਸਟੇਟਸ ਯਾਨੀ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਆਸਾਨੀ ਨਾਲ ਐਪ ਉੱਤੇ ਲੱਭ ਸਕਣ।

ਡੇਟਿੰਗ ਐਪ ਵਿਚ ਬਾਇਓਡੇਟਾ ਵਿਚ 'ਵੈਕਸੀਨੇਸ਼ਨ' ਦੀ ਜਾਣਕਾਰੀ ਦੇਣ ਉੱਤੇ ਜ਼ੋਰ
ਇਹੀ ਨਹੀਂ ਕਈ ਯੂਜ਼ਰ ਐਪ ਵਿਚ ਆਪਣੇ ਸਾਂਝੇ ਕੀਤੇ ਜਾ ਰਹੇ ਬਾਇਓਡਾਟਾ ਵਿਚ 'ਵੈਕਸੀਨੇਸ਼ਨ', 'ਸ਼ਾਟਸ' ਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਹ ਹੀ ਨਹੀਂ ਕਈ ਯੂਜ਼ਰਸ ਨੂੰ ਦੂਜੇ ਲੋਕਾਂ ਤੋਂ ਸਿਰਫ ਇਸ ਲਈ ਵੀ ਖਾਰਿਜ ਹੋਣਾ ਪੈ ਰਿਹਾ ਹੈ ਕਿ ਉਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਜਾਂ ਫਿਰ ਇਸ ਨੂੰ ਲੈ ਕੇ ਕੁਝ ਵੱਖਰੀ ਰਾਇ ਰੱਖਦੇ ਹਨ।

ਓਕੇ ਕਿਊਪਿਡ ਐਪ ਦੇ ਬੁਲਾਰੇ ਮਾਈਕਲ ਕੇਈ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਡੇਟਿੰਗ ਐਪ ਵਿਚ ਵੈਕਸੀਨੇਸ਼ਨ ਦੀ ਗੱਲ ਦੱਸਣਾ ਸਭ ਤੋਂ ਹਾਟ ਟ੍ਰੈਂਡਿੰਗ ਬਣਿਆ ਹੋਇਆ ਹੈ। ਇਨ੍ਹਾਂ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਈ ਹੈ, ਉਨ੍ਹਾਂ ਨੂੰ ਜ਼ਿਆਦਾ ਲਾਈਕਸ ਮਿਲ ਰਹੇ ਹਨ।

ਅਜਿਹੇ ਵਿਚ 'ਇਲੇਟ ਡੇਟ' ਦੇ ਸੰਸਥਾਪਕ ਸੰਜੇ ਪੰਚਾਲ ਮੁਤਾਬਕ ਇਹ ਚੰਗੀ ਗੱਲ ਸਾਬਿਤ ਹੋ ਰਹੀ ਹੈ, ਜਦੋਂ ਤੁਸੀਂ ਦੱਸਦੇ ਹੋ ਕਿ ਤੁਸੀਂ ਵੈਕਸੀਨ ਲਈ ਹੈ। ਸਾਡਾ ਰਿਸਰਚ ਦੱਸਦਾ ਹੈ ਕਿ 60 ਫੀਸਦੀ ਤੋਂ ਵਧੇਰੇ ਯੂਜ਼ਰਸ ਅਜਿਹੇ ਲੋਕਾਂ ਦੇ ਨਾਲ ਡੇਟਿੰਗ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ ਜੋ ਟੀਕਾਕਰਨ ਦੇ ਖਿਲਾਫ ਹਨ। ਕਈ ਐਪਸ ਵੀਡੀਓ ਕਾਲ ਜਿਹੇ ਫੀਚਰਸ ਵੀ ਯੂਜ਼ਰਸ ਦੇ ਲਈ ਲੈ ਕੇ ਆਏ ਹਨ ਤਾਂ ਕਿ ਲੋਕ ਸੁਰੱਖਿਅਤ ਡੇਟਿੰਗ ਕਰ ਸਕਣ।

Get the latest update about Seeking love online Dating apps add vaccine as a criterion for finding the one

Like us on Facebook or follow us on Twitter for more updates.