ਐਕਟਰ ਆਮਿਰ ਖਾਨ ਦੀ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਟੀ.ਵੀ ਇੰਡਸਟਰੀ ਦਾ ਸੀ ਮਸ਼ਹੂਰ ਚਿਹਰਾ

ਟੈਲੀਵਿਜ਼ਨ ਦੀ ਦੁਨੀਆ ਦੀ ਚਰਚਿਤ ਅਦਾਕਾਰਾ ਸੇਜਲ ਸ਼ਰਮਾ ਨੇ ਕੱਲ੍ਹ ਮੁੰਬਈ ਦੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਖ਼ੁਦਕੁਸ਼ੀ ਕਰ ਲਈ। ਸੇਜਲ ਉਂਝ ਤਾਂ ਵੀਵੋ ਫ਼ੋਨ ਦੇ ਇਸ਼ਤਿਹਾਰ 'ਚ ਸੁਪਰ–ਸਟਾਰ ਆਮਿਰ ਖ਼ਾਨ ਨਾਲ ਵੀ ਕੰਮ ਕਰ ਚੁੱਕੀ...

ਮੁੰਬਈ— ਟੈਲੀਵਿਜ਼ਨ ਦੀ ਦੁਨੀਆ ਦੀ ਚਰਚਿਤ ਅਦਾਕਾਰਾ ਸੇਜਲ ਸ਼ਰਮਾ ਨੇ ਕੱਲ੍ਹ ਮੁੰਬਈ ਦੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਖ਼ੁਦਕੁਸ਼ੀ ਕਰ ਲਈ। ਸੇਜਲ ਉਂਝ ਤਾਂ ਵੀਵੋ ਫ਼ੋਨ ਦੇ ਇਸ਼ਤਿਹਾਰ 'ਚ ਸੁਪਰ–ਸਟਾਰ ਆਮਿਰ ਖ਼ਾਨ ਨਾਲ ਵੀ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਸ਼ੋਹਰਤ ਸਟਾਰ–ਪਲੱਸ ਦੇ ਲੜੀਵਾਰ 'ਦਿਲ ਤੋ ਹੈਪੀ ਹੈ ਜੀ' ਤੋਂ ਮਿਲੀ। ਸੇਜਲ ਸ਼ਰਮਾ ਉਦੇਪੁਰ (ਰਾਜਸਥਾਨ) ਦੀ ਜੰਮਪਲ਼ ਸੀ। ਉਸ ਦਾ ਅੰਤਿਮ ਸਸਕਾਰ ਉਦੇਪੁਰ 'ਚ ਹੀ ਹੋਵੇਗਾ।

ਵੱਡੇ ਪਰਦੇ 'ਤੇ ਬੇਬੀ ਡੋਲ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਆਸਿਮ ਰਿਆਜ਼  

ਉਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਦੇਪੁਰ ਪੁੱਜ ਚੁੱਕੀ ਹੈ। ਸੇਜਲ ਸ਼ਰਮਾ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਤਿੰਨ ਕੁ ਵਰ੍ਹੇ ਪਹਿਲਾਂ ਫ਼ਿਲਮ ਨਗਰੀ ਮੁੰਬਈ ਆ ਗਈ ਸੀ। ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਖ਼ੁਦਕੁਸ਼ੀ–ਨੋਟ ਵੀ ਬਰਾਮਦ ਹੋਇਆ ਹੈ। ਮੁੰਬਈ ਦੀ ਫ਼ਿਲਮ ਤੇ ਟੀਵੀ ਕਲਕਾਰਾਂ ਦੀ ਦੁਨੀਆ ਹਾਲੇ ਪ੍ਰਸਿੱਧ ਅਦਾਕਾਰ ਕੁਸ਼ਲ ਪੰਜਾਬੀ ਦੀ ਖ਼ੁਦਕੁਸ਼ੀ ਦੀ ਘਟਨਾ ਨੂੰ ਭੁਲਾ ਵੀ ਨਹੀਂ ਸਕੀ ਸੀ ਕਿ ਹੁਣ ਸੇਜਲ ਸ਼ਰਮਾ ਦੀ ਖ਼ੁਦਕੁਸ਼ੀ ਦੀ ਖ਼ਬਰ ਆ ਗਈ।

OMG!! BB13 ਦੇ ਘਰੋਂ ਬਾਹਰ ਆਉਂਦੇ ਹੀ ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਨੂੰ ਲੈ ਕੇ ਆਖੀ ਇੰਨੀ ਵੱਡੀ ਗੱਲ!!

ਇਸ ਘਟਾ ਤੋਂ ਬਾਅਦ ਮੁੰਬਈ ਦੀ ਮੀਰਾ ਰੋਡ ਦਾ ਪੂਰਾ ਇਲਾਕਾ ਹੈਰਾਨ–ਪਰੇਸ਼ਾਨ ਹੈ। ਚੇਤੇ ਰਹੇ ਜ਼ਿਆਦਾਤਰ ਟੀਵੀ ਕਲਾਕਾਰ ਇਸੇ ਇਲਾਕੇ 'ਚ ਹੀ ਰਹਿੰਦੇ ਹਨ। ਦਰਅਸਲ, ਜ਼ਿਆਦਾਤਰ ਟੀਵੀ ਲੜੀਵਾਰਾਂ ਦੀ ਸ਼ੂਟਿੰਗ ਇਸੇ ਇਲਾਕੇ 'ਚ ਜਾਂ ਇਸ ਦੇ ਨੇੜੇ–ਤੇੜੇ ਬਣੇ ਸਟੂਡੀਓਜ਼ ਵਿੱਚ ਹੀ ਹੁੰਦੀ ਹੈ। ਸੇਜਲ ਸ਼ਰਮਾ ਇਸ ਵੇਲੇ ਮੀਰਾ ਰੋਡ ਉੱਤੇ ਰਾਇਲ ਨੈਸਟ ਸੁਸਾਇਟੀ 'ਚ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ। ਉਸ ਨੇ ਖ਼ੁਦਕੁਸ਼ੀ–ਨੋਟ ਵਿੱਚ ਲਿਖਿਆ ਹੈ ਕਿ ਉਹ ਨਿਜੀ ਕਾਰਨਾਂ ਕਰ ਕੇ ਅਜਿਹਾ ਕਦਮ ਚੁੱਕ ਰਹੀ ਹੈ।

BB13 ਦੇ ਘਰ 'ਚ ਹੋਈ ਸ਼ਹਿਨਾਜ਼ ਦੇ ਪਿਤਾ ਦੀ ਧਮਾਕੇਦਾਰ ਐਂਟਰੀ, ਸਿਧਾਰਥ ਨਾਲ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ...

ਪੁਲਿਸ ਸੂਤਰਾਂ ਮੁਤਾਬਕ ਸੇਜਲ ਆਪਣੇ ਜੀਵਨ ਵਿੱਚ ਕੁਝ ਪਰੇਸ਼ਾਨ ਸੀ ਤੇ ਅੱਜ–ਕੱਲ੍ਹ ਬਿਲਕੁਲ ਵੀ ਖ਼ੁਸ਼ ਨਹੀਂ ਰਹਿੰਦੀ ਸੀ। ਉਸ ਨੇ ਬੀਤੇ ਦਿਨੀਂ ਇਸ ਬਾਰੇ ਆਪਣੇ ਕੁਝ ਦੋਸਤਾਂ ਤੇ ਜਾਣਕਾਰਾਂ ਨਾਲ ਫ਼ੋਨ 'ਤੇ ਲੰਮੇਰੀ ਗੱਲਬਾਤ ਵੀ ਕੀਤੀ ਸੀ। ਫ਼ਿਲਮ ਨਗਰੀ ਨਾਲ ਜੁੜੇ ਲੋਕ ਇਸ ਨੂੰ ਗਲੈਮਰ ਦੀ ਦੁਨੀਆ ਵਿੱਚ ਫਸ ਕੇ ਡੀਪ੍ਰੈਸ਼ਨ (ਘੋਰ–ਨਿਰਾਸ਼ਾ) 'ਚ ਚਲੇ ਜਾਣ ਦਾ ਮਾਮਲਾ ਮੰਨ ਰਹੇ ਹਨ।

Get the latest update about Dil Toh Happy Hai Ji, check out more about News In Punjabi, Television News, True Scoop News & Kushaal Punjabi

Like us on Facebook or follow us on Twitter for more updates.