ਸੱਤਾ ਦਾ ਸੈਮੀਫਾਈਨਲ, ਅਕਾਲੀ ਦਲ ਦੇ ਨਿਸ਼ਾਨੇ ਉੱਤੇ ਭਾਜਪਾ ਤੇ ਕਾਂਗਰਸ ਦੇ ਨੇਤਾ

ਪੰਜਾਬ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਲੋਕਲ ਬਾਡੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਅਸਰ ਆਉ...

ਪੰਜਾਬ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਲੋਕਲ ਬਾਡੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉੱਤੇ ਬਣਿਆ ਰਹਿੰਦਾ ਹੈ। ਇਨ੍ਹਾਂ ਹੀ ਚੋਣਾਂ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਲੈਣ ਦੀ ਤਿਆਰੀ ਵਿਚ ਦਿਖ ਰਹੀ ਹੈ। ਇਸ ਦਾ ਇਕ ਮੁੱਖ ਕਾਰਣ ਇਹ ਹੈ ਕਿ ਅਕਾਲੀ ਦਲ ਪਹਿਲੀ ਵਾਰ ਭਾਜਪਾ ਤੋਂ ਵੱਖ ਹੋ ਕੇ ਲੋਕਲ ਬਾਡੀ ਚੋਣਾਂ ਲੜਨ ਜਾ ਰਹੀ ਹੈ ਤੇ ਇਸ ਦੌਰਾਨ ਉਸ ਦੀ ਸਾਖ ਵੀ ਦਾਅ ਉੱਤੇ ਹੈ। ਅਜਿਹੇ ਵਿਚ ਅਕਾਲ ਦਲ ਦੇ ਨਿਸ਼ਾਨੇ ਉੱਤੇ ਭਾਜਪਾ ਅਤੇ ਕਾਂਗਰਸ ਦੇ ਨੇਤਾ ਰਹਿਣਗੇ।

ਸਾਰਿਆਂ ਨੂੰ ਇਸ ਗੱਲ ਉੱਤੇ ਪੂਰਨ ਤੌਰ ਉੱਤੇ ਯਕੀਨ ਰਹਿੰਦਾ ਹੈ ਕਿ ਜਿਸ ਪਾਰਟੀ ਨੇ ਲੋਕਲ ਬਾਡੀ ਚੋਣਾਂ ਉੱਤੇ ਕਬਜ਼ਾ ਕਰ ਲਿਆ ਉਸ ਦਾ ਪੱਲਾ ਅਗਲੇ ਦੌਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਰੀ ਰਹੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਹ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਨਾਲ ਭਾਜਪਾ ਤੋਂ ਨਿਰਾਸ਼ ਜਾਂ ਵੱਡੇ ਇਲਾਕਿਆਂ ਵਿਚ ਰਸੂਖ ਰੱਖਣ ਵਾਲੇ ਨੇਤਾਵਾਂ ਨੂੰ ਆਪਣੇ ਨਾਲ ਰਲਾ ਲਿਆ ਜਾਵੇ। ਪੰਜਾਬ ਵਿਚ ਬਠਿੰਡਾ, ਅਬੋਹਰ, ਬਟਾਲਾ, ਕਪੂਰਥਲਾ, ਮੋਹਾਲੀ, ਹੁਸ਼ਿਆਰਪੁਰ, ਮੋਗਾ ਤੇ ਪਠਾਨਕੋਟ ਇਨ੍ਹਾਂ ਚੋਣਾਂ ਵਿਚ ਵੱਡੇ ਇਲਾਕਿਆਂ ਵਜੋਂ ਜਾਣੇ ਜਾਂਦੇ ਹਨ ਤੇ ਅਕਾਲੀ ਦਲ ਇਨ੍ਹਾਂ ਇਲਾਕਿਆਂ ਵਿਚ ਭਾਜਪਾ ਨਾਲ ਮਿਲ ਕੇ ਚੋਣਾਂ ਲੜਦਾ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੀ ਤਿਆਰੀ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ਵਜੋਂ ਬੈਠਣ ਦੀ ਵੀ ਰਹੇਗੀ।

ਭਾਜਪਾ ਤੇ ਕਾਂਗਰਸੀ ਬਾਗੀ ਨੇਤਾਵਾਂ ਉੱਤੇ ਨਜ਼ਰਾਂ
ਇਸੇ ਲੜੀ ਵਿਚ ਅਕਾਲੀ ਦਲ ਨੇ ਬੀਤੇ ਸੋਮਵਾਰ ਕਾਂਗਰਸ ਦੇ ਅਸ਼ੋਕ ਸ਼ਰਮਾ ਨੂੰ ਆਪਣੀ ਪਾਰਟੀ ਵਿਚ ਐਂਟਰੀ ਕਰਵਾਈ। ਸਾਬਕਾ ਕਾਂਗਰਸੀ ਐਮ.ਐਲ.ਏ. ਦਾ ਇਲਾਕੇ ਵਿਚ ਬਹੁਤ ਪ੍ਰਭਾਵ ਸੀ ਤੇ ਇਸੇ ਨੂੰ ਦੇਖਦਿਆਂ ਅਕਾਲੀ ਦਲ ਨੇ ਇਹ ਐਂਟਰੀ ਕਰਵਾਈ ਹੈ। ਇਸ ਦੌਰਾਨ ਅਸ਼ੋਕ ਸ਼ਰਮਾ ਨੂੰ ਪਠਾਨਕੋਰਟ ਵਿਚ ਵੱਡੀ ਜ਼ਿੰਮੇਦਾਰੀ ਦਿੱਤੀ ਜਾ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਉਮੀਦਵਾਰੀ ਵੀ ਮਿਲ ਜਾਵੇ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਭਾਜਪਾ ਨੇਤਾ ਤੀਕਸ਼ਣ ਸੂਦ ਦੇ ਵਿਰੋਧੀਆਂ ਨੂੰ ਵੀ ਅਕਾਲੀ ਦਲ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ ਤੇ ਗ੍ਰਾਊਂਡ ਲੈਵਲ ਦੇ ਵਿਰੋਧੀਆਂ ਨਾਲ ਅਕਾਲੀ ਦਲ ਨੂੰ ਬਹੁਤ ਲਾਭ ਵੀ ਮਿਲ ਸਕਦਾ ਹੈ। 

ਬਾਗੀ ਨੇਤਾਵਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ
ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਪੰਜਾਬ ਵਿਚ ਹਿੰਦੂ ਪ੍ਰਭਾਵ ਵਾਲੇ ਇਲਾਕਿਆਂ ਵਿਚ ਵੀ ਆਪਣਾ ਪ੍ਰਭਾਵ ਵਧਾਇਆ ਜਾਵੇ। ਇਸ ਲਈ ਭਾਜਾਪਾ ਦੇ ਹਿੰਦੂ ਨੇਤਾਵਾਂ ਨਾਲ ਕਿਸੇ ਤਰ੍ਹਾਂ ਨਾਲ ਗੰਢ-ਤੁਪ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ ਅਕਾਲੀ ਦਲ ਤੋਂ ਪਹਿਲਾਂ ਤੋਂ ਹੀ ਪਵਨ ਟੀਨੂ ਜਿਹੇ ਚਿਹਰੇ ਮੌਜੂਦ ਹਨ ਪਰ ਫਿਰ ਵੀ ਅਕਾਲੀ ਦਲ ਨੂੰ ਭਾਜਪਾ ਤੋਂ ਵੱਖ ਹੋਣ ਦਾ ਕਿਤੇ ਤਾਂ ਨੁਕਸਾਨ ਹੋਣਾ ਤੈਅ ਹੈ। ਇਸ ਤੋਂ ਇਲਾਵਾ ਬੀਤੀਆਂ ਚੋਣਾਂ ਵਿਚ 40 ਦੇ ਕਰੀਬ ਨੇਤਾਵਾਂ ਨੇ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜੀ ਸੀ ਤੇ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਇਨ੍ਹਾਂ ਨੇਤਾਵਾਂ ਨੂੰ ਵੀ ਕਿਸੇ ਤਰ੍ਹਾਂ ਆਪਣੇ ਨਾਲ ਰਲਾ ਲੈਣ ਦੀ ਕੋਸ਼ਿਸ਼ ਰਹੇਗੀ।

Get the latest update about Semifinal of power, check out more about Congress leaders, Akali Dal & BJP

Like us on Facebook or follow us on Twitter for more updates.